ਪੜਚੋਲ ਕਰੋ

ਜ਼ਬਰਦਸਤ ਭੂਚਾਲ ਤੇ ਸੁਨਾਮੀ ਕਾਰਨ ਦਹਿਲਿਆ ਇੰਡੋਨੇਸ਼ੀਆ, 384 ਮੌਤਾਂ

ਜਕਾਰਤਾ: ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ਵਿੱਚ ਸ਼ੁੱਕਰਵਾਰ ਨੂੰ ਆਏ 7.5 ਦੀ ਤੀਬਰਤਾ ਵਾਲੇ ਜ਼ਬਰਦਸਤ ਭੂਚਾਲ ਤੋਂ ਬਾਅਦ ਉੱਠੀ ਸੁਨਾਮੀ ਨੇ ਦੇਸ਼ ਵਿੱਚ ਭਾਰੀ ਤਬਾਹੀ ਲਿਆਂਦੀ ਹੈ। ਸੁਨਾਮੀ ਕਾਰਨ ਹੁਣ ਤਕ 384 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਤੇ ਸੈਂਕੜੇ ਹੋਰ ਜ਼ਖ਼ਮੀ ਹੋ ਗਏ ਹਨ। ਭੂਚਾਲ ਕਾਰਨ ਕਈ ਇਮਾਰਤਾਂ ਢਹਿ ਗਈਆਂ ਤੇ ਕਾਫੀ ਲੋਕ ਬੇਘਰ ਹੋ ਗਏ। ਬੇਘਰ ਹੋਏ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਠਾਹਰ ਦਿੱਤੀ ਗਈ ਹੈ। ਭੂਚਾਲ ਤੇ ਸੁਨਾਮੀ ਕਾਰਨ ਬਿਜਲੀ ਤੇ ਸੰਚਾਰ ਸੇਵਾਵਾਂ ਠੱਪ ਹੋ ਗਈਆਂ ਹਨ। ਜ਼ਬਰਦਸਤ ਭੂਚਾਲ ਤੇ ਸੁਨਾਮੀ ਕਾਰਨ ਦਹਿਲਿਆ ਇੰਡੋਨੇਸ਼ੀਆ, 384 ਮੌਤਾਂ ਇੰਡੋਨੇਸ਼ੀਆ ਦੀ ਆਫ਼ਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਸੁਤਪੋ ਪੁਰਵੋ ਨੁਗਰੋਹੂ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਸੁਨਾਮੀ ਕਾਰਨ ਮੌਤਾਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ। ਅਮਰੀਕੀ ਭੂਗਰਭ ਸਰਵੇਖਣ ਮੁਤਾਬਕ ਪਾਲੂ ਦੇ ਉੱਤਰ ਵਿੱਚ ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਤਿੰਨ ਵਜੇ ਕੁਦਰਤੀ ਆਫ਼ਤ ਨੇ ਦਸਤਕ ਦਿੱਤੀ। ਨੁਗਰੋਹੂ ਨੇ ਦੱਸਿਆ ਕਿ ਸੁਨਾਮੀ ਦੀਆਂ ਲਹਿਰਾਂ ਤਿੰਨ-ਤਿੰਨ ਮੀਟਰ ਤਕ ਉੱਚੀਆਂ ਸਨ। ਭੂਚਾਲ ਤੇ ਸੁਨਾਮੀ ਤੋਂ ਬਾਅਦ ਪਾਲੂ ਦਾ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਹੈ। ਜ਼ਬਰਦਸਤ ਭੂਚਾਲ ਤੇ ਸੁਨਾਮੀ ਕਾਰਨ ਦਹਿਲਿਆ ਇੰਡੋਨੇਸ਼ੀਆ, 384 ਮੌਤਾਂ ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਦੁਨੀਆ ਦੇ ਅਜਿਹੇ ਖੇਤਰਾਂ ਵਿੱਚੋਂ ਇੱਕ ਹੈ ਜਿੱਥੇ ਸਭ ਤੋਂ ਵੱਧ ਭੂਚਾਲ ਆਉਂਦੇ ਹਨ। ਇਸੇ ਸਾਲ ਦੀ ਸ਼ੁਰੂਆਤ ਵਿੱਚ ਆਏ ਭੂਚਾਲ ਵਿੱਚ ਵੀ 550 ਲੋਕਾਂ ਦੀ ਮੌਤ ਹੋ ਗਈ ਸੀ ਤੇ ਤਕਰੀਬਨ 1,500 ਜ਼ਖ਼ਮੀ ਹੋ ਗਏ ਸਨ। ਇਸ ਦੌਰਾਨ 4,00,000 ਲੋਕ ਬੇਘਰ ਹੋ ਗਏ ਸਨ। ਜ਼ਬਰਦਸਤ ਭੂਚਾਲ ਤੇ ਸੁਨਾਮੀ ਕਾਰਨ ਦਹਿਲਿਆ ਇੰਡੋਨੇਸ਼ੀਆ, 384 ਮੌਤਾਂ ਸਾਲ 2004 ਵਿੱਚ ਦੇਸ਼ ਦੇ ਸੁਮਾਤਰਾ ਵਿੱਚ ਇੱਥੋਂ ਦੇ ਇਤਿਹਾਸ ਦਾ ਸਭ ਤੋਂ ਵੱਡਾ ਤੇ ਦੁਨੀਆ ਵਿੱਚ ਤੀਜਾ ਸਭ ਤੋਂ ਖ਼ਤਰਨਾਕ ਭੂਚਾਲ ਆਇਆ ਸੀ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 9.1 ਦਰਜ ਕੀਤੀ ਗਈ ਸੀ। ਇਸ ਦੌਰਾਨ 2,20,000 ਲੋਕਾਂ ਦੀ ਮੌਤ ਹੋ ਗਈ ਸੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

1962 ਦੀ ਜੰਗ ਨਾ ਹੁੰਦੀ ਤਾਂ ਰਤਨ ਟਾਟਾ ਦਾ ਹੋ ਜਾਣਾ ਸੀ ਵਿਆਹ, ਜਾਣੋ ਮਸ਼ਹੂਰ ਕਾਰੋਬਰੀ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ

Ratan Tata Passes Away: ਰਤਨ ਟਾਟਾ ਦਾ ਹੋਇਆ ਦਿਹਾਂਤ, ਹੁਣ ਕੌਣ ਸੰਭਾਲੇਗਾ Tata ਦੀ ਵਿਰਾਸਤ, ਇਹ 3 ਨਾਂ ਸਭ ਤੋਂ ਅੱਗੇ

4 ਸਾਲ ਦੇ ਬੱਚੇ ਨੂੰ ਬੱਸ ਨੇ ਦਰੜਿਆ, ਸਿਰ ਦੇ ਹੋਏ ਟੁੱਕੜੇ-ਟੁਕੜੇ, ਥੋੜੇ ਦਿਨ ਬਾਅਦ ਸੀ ਜਨਮਦਿਨ

ਸਰੀਰ ਲਈ ਮਹੱਤਵਪੂਰਨ ਕਿਉਂ ਹੈ Vitamin-A? ਨੁਕਸਾਨ ਅਤੇ ਸ਼ੁਰੂਆਤੀ ਸੰਕੇਤਾਂ ਨੂੰ ਜਾਣੋ
ਸਰੀਰ ਲਈ ਮਹੱਤਵਪੂਰਨ ਕਿਉਂ ਹੈ Vitamin-A? ਨੁਕਸਾਨ ਅਤੇ ਸ਼ੁਰੂਆਤੀ ਸੰਕੇਤਾਂ ਨੂੰ ਜਾਣੋ
Advertisement
ABP Premium

ਵੀਡੀਓਜ਼

Faridkot | ਪਿੰਡ ਹਰੀ ਨੌ ਚ ਸਿੱਖ ਨੌਜਵਾਨ ਦਾ ਗੋਲੀਆਂ ਮਾਰ ਕੇ ਕ.ਤ.ਲਨਹੀਂ ਰਹੇ ਪ੍ਰਸਿੱਧ ਉਦਯੋਗਪਤੀ ਰਤਨ ਟਾਟਾ...ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਲਏ ਆਖਰੀ ਸਾਹਹਰਿਆਣਾ 'ਚ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ, ਸਾਂਸਦ ਖੱਟਰ ਨੇ ਦਿੱਤਾ ਇਸ਼ਾਰਾਹਾਈਕੋਰਟ ਦੀ ਰੋਕ ਤੋਂ ਆਪ ਸਰਕਾਰ Expose ਹੋ ਗਈ ਹੈ-ਅਨਿਲ ਸਰੀਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
1962 ਦੀ ਜੰਗ ਨਾ ਹੁੰਦੀ ਤਾਂ ਰਤਨ ਟਾਟਾ ਦਾ ਹੋ ਜਾਣਾ ਸੀ ਵਿਆਹ, ਜਾਣੋ ਮਸ਼ਹੂਰ ਕਾਰੋਬਰੀ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ
1962 ਦੀ ਜੰਗ ਨਾ ਹੁੰਦੀ ਤਾਂ ਰਤਨ ਟਾਟਾ ਦਾ ਹੋ ਜਾਣਾ ਸੀ ਵਿਆਹ, ਜਾਣੋ ਮਸ਼ਹੂਰ ਕਾਰੋਬਰੀ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ
Ratan Tata Passes Away: ਰਤਨ ਟਾਟਾ ਦਾ ਹੋਇਆ ਦਿਹਾਂਤ, ਹੁਣ ਕੌਣ ਸੰਭਾਲੇਗਾ Tata ਦੀ ਵਿਰਾਸਤ, ਇਹ 3 ਨਾਂ ਸਭ ਤੋਂ ਅੱਗੇ
Ratan Tata Passes Away: ਰਤਨ ਟਾਟਾ ਦਾ ਹੋਇਆ ਦਿਹਾਂਤ, ਹੁਣ ਕੌਣ ਸੰਭਾਲੇਗਾ Tata ਦੀ ਵਿਰਾਸਤ, ਇਹ 3 ਨਾਂ ਸਭ ਤੋਂ ਅੱਗੇ
4 ਸਾਲ ਦੇ ਬੱਚੇ ਨੂੰ ਬੱਸ ਨੇ ਦਰੜਿਆ, ਸਿਰ ਦੇ ਹੋਏ ਟੁੱਕੜੇ-ਟੁਕੜੇ, ਥੋੜੇ ਦਿਨ ਬਾਅਦ ਸੀ ਜਨਮਦਿਨ
4 ਸਾਲ ਦੇ ਬੱਚੇ ਨੂੰ ਬੱਸ ਨੇ ਦਰੜਿਆ, ਸਿਰ ਦੇ ਹੋਏ ਟੁੱਕੜੇ-ਟੁਕੜੇ, ਥੋੜੇ ਦਿਨ ਬਾਅਦ ਸੀ ਜਨਮਦਿਨ
ਸਰੀਰ ਲਈ ਮਹੱਤਵਪੂਰਨ ਕਿਉਂ ਹੈ Vitamin-A? ਨੁਕਸਾਨ ਅਤੇ ਸ਼ੁਰੂਆਤੀ ਸੰਕੇਤਾਂ ਨੂੰ ਜਾਣੋ
ਸਰੀਰ ਲਈ ਮਹੱਤਵਪੂਰਨ ਕਿਉਂ ਹੈ Vitamin-A? ਨੁਕਸਾਨ ਅਤੇ ਸ਼ੁਰੂਆਤੀ ਸੰਕੇਤਾਂ ਨੂੰ ਜਾਣੋ
Weather Update: ਪੰਜਾਬ-ਚੰਡੀਗੜ੍ਹ 'ਚ ਇੰਨੇ ਦਿਨ ਨਹੀਂ ਪਵੇਗਾ ਮੀਂਹ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ

Myths Vs Facts: ਪ੍ਰੈਗਨੈਂਸੀ ਤੋਂ ਬਚਣ ਲਈ ਦੋ ਕੰਡੋਮ ਦੀ ਵਰਤੋਂ ਕਰਨੀ ਚਾਹੀਦੀ? ਜਾਣੋ ਇਸ ਦੇ ਪਿੱਛੇ ਦੀ ਸੱਚਾਈ

Horoscope Today: ਮੇਖ ਤੋਂ ਲੈਕੇ ਮੀਨ ਵਾਲਿਆਂ ਲਈ ਕਿਵੇਂ ਦਾ ਰਹੇਗਾ 10 ਅਕਤੂਬਰ ਦਾ ਦਿਨ, ਜਾਣੋ ਅੱਜ ਦਾ ਰਾਸ਼ੀਫਲ

ਫਲਾਈਟ ਨੂੰ ਉਡਾਉਂਦੇ ਸਮੇਂ ਪਾਇਲਟ ਦੀ ਹੋਈ ਮੌ*ਤ, ਯਾਤਰੀਆਂ ਦੇ ਸਾਹ ਰੁਕੇ, ਜਾਣੋ ਅੱਗੇ ਕੀ ਹੋਇਆ?

Embed widget