ਤੁਰਕੀ ਏਅਰਪੋਰਟ 'ਤੇ 40 ਘੰਟੇ ਤੋਂ ਫਸੇ 250 ਤੋਂ ਵੱਧ ਭਾਰਤੀ ਯਾਤਰੀ! ਨਾ ਪਾਣੀ, ਨਾ ਖਾਣਾ, ਮਜ਼ਬੂਰੀ 'ਚ ਸੌ ਰਹੇ ਥੱਲੇ, ਵਜ੍ਹਾ ਹੈਰਾਨ ਕਰਨ ਵਾਲੀ
ਲੰਡਨ-ਮੁੰਬਈ ਵਰਜਿਨ ਅਟਲਾਂਟਿਕ ਫਲਾਈਟ 'ਚ ਸਵਾਰ 250 ਤੋਂ ਵੱਧ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤੀ ਹਨ। ਇਹ ਯਾਤਰੀ ਤੁਰਕੀ ਦੇ ਦਿਯਾਰਬਕਿਰ ਏਅਰਪੋਰਟ 'ਤੇ ਪਿਛਲੇ 40 ਘੰਟਿਆਂ ਤੋਂ ਵੱਧ...

Indian passengers stranded In Turkey: ਲੰਡਨ-ਮੁੰਬਈ ਵਰਜਿਨ ਅਟਲਾਂਟਿਕ ਫਲਾਈਟ 'ਚ ਸਵਾਰ 250 ਤੋਂ ਵੱਧ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤੀ ਹਨ। ਇਹ ਯਾਤਰੀ ਤੁਰਕੀ ਦੇ ਦਿਯਾਰਬਕਿਰ ਏਅਰਪੋਰਟ 'ਤੇ ਪਿਛਲੇ 40 ਘੰਟਿਆਂ ਤੋਂ ਵੱਧ ਸਮੇਂ ਤੋਂ ਫੱਸੇ ਹੋਏ ਹਨ।
ਏਅਰਲਾਈਨ ਦੇ ਪ੍ਰਵਕਤਾ ਅਨੁਸਾਰ, 2 ਅਪ੍ਰੈਲ ਨੂੰ ਲੰਡਨ ਤੋਂ ਮੁੰਬਈ ਜਾ ਰਹੀ VS358 ਫਲਾਈਟ ਨੂੰ ਇਕ ਮੈਡੀਕਲ ਐਮਰਜੈਂਸੀ ਕਾਰਨ ਦਿਯਾਰਬਕਿਰ ਏਅਰਪੋਰਟ 'ਤੇ ਉਤਾਰਿਆ ਗਿਆ ਸੀ। ਹਾਲਾਂਕਿ ਲੈਂਡਿੰਗ ਤੋਂ ਬਾਅਦ ਜਹਾਜ਼ 'ਚ ਤਕਨੀਕੀ ਸਮੱਸਿਆ ਆ ਗਈ, ਜਿਸ ਦੀ ਜਾਂਚ ਜਾਰੀ ਹੈ।
ਵਰਜਿਨ ਅਟਲਾਂਟਿਕ ਦੇ ਪ੍ਰਵਕਤਾ ਨੇ ਕਿਹਾ ਕਿ ਸਾਡੇ ਯਾਤਰੀਆਂ ਅਤੇ ਕਰਿਊ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਅਸੁਵਿਧਾ ਲਈ ਅਸੀਂ ਮਾਫੀ ਮੰਗਦੇ ਹਾਂ। ਮਨਜ਼ੂਰੀ ਮਿਲਣ ਤੋਂ ਬਾਅਦ ਅਸੀਂ ਸ਼ੁੱਕਰਵਾਰ 4 ਅਪ੍ਰੈਲ ਨੂੰ ਸਥਾਨਕ ਸਮੇਂ ਅਨੁਸਾਰ ਦੁਪਿਹਰ 12 ਵਜੇ ਦਿਯਾਰਬਕਿਰ ਏਅਰਪੋਰਟ ਤੋਂ ਮੁੰਬਈ ਲਈ ਰਵਾਨਾ ਹੋ ਜਾਵਾਂਗੇ।
ਏਅਰਲਾਈਨ ਨੇ ਕਿਹਾ, "ਜੇਕਰ ਮਨਜ਼ੂਰੀ ਨਹੀਂ ਮਿਲਦੀ, ਤਾਂ ਅਸੀਂ ਤੁਰਕੀ ਦੇ ਕਿਸੇ ਹੋਰ ਹਵਾਈ ਅੱਡੇ ਰਾਹੀਂ ਵਿਅਕਲਪਿਕ ਜਹਾਜ਼ ਦੇ ਜ਼ਰੀਏ ਆਪਣੇ ਗਾਹਕਾਂ ਨੂੰ ਮੁੰਬਈ ਪਹੁੰਚਾਉਣ ਦੀ ਯੋਜਨਾ 'ਤੇ ਕੰਮ ਕਰ ਰਹੇ ਹਾਂ।"
ਵਰਜਿਨ ਅਟਲਾਂਟਿਕ ਨੇ ਦੱਸਿਆ, "ਇਸ ਦੌਰਾਨ, ਯਾਤਰੀਆਂ ਲਈ ਤੁਰਕੀ ਵਿੱਚ ਰਾਤ ਰਹਿਣ ਲਈ ਹੋਟਲ ਅਤੇ ਖਾਣ-ਪੀਣ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਅਸੀਂ ਸਮੱਸਿਆ ਨੂੰ ਠੀਕ ਕਰਨ ਲਈ ਹਰੇਕ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਜਿਵੇਂ ਹੀ ਸਾਨੂੰ ਨਵੇਂ ਅੱਪਡੇਟ ਮਿਲਣਗੇ, ਅਸੀਂ ਆਪਣੇ ਸਾਰੇ ਯਾਤਰੀਆਂ ਨੂੰ ਸੂਚਿਤ ਕਰਾਂਗੇ।"
ਫ਼ਸੇ ਹੋਏ ਯਾਤਰੀਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਸਮੱਸਿਆਵਾਂ ਨੂੰ ਸਾਂਝਾ ਕੀਤਾ ਹੈ। ਕਈ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਹਵਾਈ ਅੱਡੇ 'ਤੇ ਉਡੀਕ ਕਰ ਰਹੇ 250 ਤੋਂ ਵੱਧ ਯਾਤਰੀਆਂ ਲਈ ਸਿਰਫ ਇੱਕ ਹੀ ਸ਼ੌਚਾਲਯ ਹੈ।
ਇੱਕ ਯਾਤਰੀ ਨੇ ਖ਼ਬਰ ਏਜੰਸੀ PTI ਨੂੰ ਦੱਸਿਆ ਕਿ ਉਨ੍ਹਾਂ ਨੂੰ ਠੰਢ ਤੋਂ ਬਚਾਉਣ ਲਈ ਕੰਬਲ ਵੀ ਨਹੀਂ ਦਿੱਤੇ ਗਏ। ਤੁਰਕੀ 'ਚ ਮੌਜੂਦ ਭਾਰਤੀ ਦੂਤਾਵਾਸ ਨੇ ਗੰਭੀਰਤਾ ਦਿਖਾਉਂਦਿਆਂ ਏਅਰਲਾਈਨ, ਦਿਯਾਰਬਕੀਰ ਏਅਰਪੋਰਟ ਡਾਇਰੈਕਟਰ ਅਤੇ ਤੁਰਕੀ ਦੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਹੈ।
ਇਸ ਮਾਮਲੇ 'ਤੇ ਦੂਤਾਵਾਸ ਵੱਲੋਂ ਬਿਆਨ ਜਾਰੀ ਕਰਦੇ ਹੋਏ ਕਿਹਾ ਗਿਆ ਕਿ ਯਾਤਰੀਆਂ ਦੀ ਢੰਗ ਨਾਲ ਦੇਖਭਾਲ ਕੀਤੀ ਜਾ ਰਹੀ ਹੈ। ਅਸੀਂ ਇਸ ਮਾਮਲੇ ਦੇ ਹੱਲ ਅਤੇ ਮੁੰਬਈ ਲਈ ਵਿਕਲਪਕ ਉਡਾਣ ਦੀ ਵਿਵਸਥਾ ਲਈ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ।
My family along with 250+ passengers have been inhumanely treated by @virginatlantic .
— Hanuman Dass (@HanumanDassGD) April 3, 2025
Why is this chaos not being covered in the @BBCWorld or global media?? Over 30 hours confined at a military airport in Turkey.
In contact with the @ukinturkiye to please more pressure needed pic.twitter.com/TIIHgE07bb





















