ਗੁਰਪਤਵੰਤ ਪਨੂੰ ਦੀ ਮੌਤ ਦੀ ਖ਼ਬਰ ਨਿਕਲੀ ਝੂਠੀ? ਸਾਹਮਣੇ ਆਈ ਨਵੀਂ ਵੀਡੀਓ, ਮੁੜ ਦਿੱਤੀ ਧਮਕੀ
ਵੀਰਵਾਰ ਨੂੰ ਉਨ੍ਹਾਂ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਸ ਵਿੱਚ ਉਹ ਅਮਰੀਕਾ ਵਿੱਚ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਦੇ ਬਾਹਰ ਖੜੇ ਹੋ ਕੇ ਕੈਨੇਡਾ ਵਿੱਚ ਖਾਲਿਸਤਾਨ ਰੈਫਰੈਂਡਮ ਦੀ ਗੱਲ ਕਰ ਰਹੇ ਹਨ।
Khalistani Terrorist Gurpatwant Singh Pannu : ਖਾਲਿਸਤਾਨੀ ਸੰਗਠਨ ਸਿੱਖ ਫਾਰ ਜਸਟਿਸ (SFJ) ਦੇ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਬੁੱਧਵਾਰ ਨੂੰ ਮੌਤ ਦੀ ਖਬਰ ਆਈ ਸੀ। ਵੀਰਵਾਰ ਨੂੰ ਉਨ੍ਹਾਂ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਸ ਵਿੱਚ ਉਹ ਅਮਰੀਕਾ ਵਿੱਚ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਦੇ ਬਾਹਰ ਖੜੇ ਹੋ ਕੇ ਕੈਨੇਡਾ ਵਿੱਚ ਖਾਲਿਸਤਾਨ ਰੈਫਰੈਂਡਮ ਦੀ ਗੱਲ ਕਰ ਰਹੇ ਹਨ।
Video Of #Banned #SFJ Founder & #Khalistani Sympathiser #GurpatwantSinghPannu Threatening Indian Diplomats Surfaces Day After Rumours About His Death pic.twitter.com/1S0ycDeiqn
— Free Press Journal (@fpjindia) July 6, 2023
ਹਾਲਾਂਕਿ ਇਸ ਵੀਡੀਓ ਵਿੱਚ ਪੰਨੂ ਨੇ ਆਪਣੀ ਮੌਤ ਬਾਰੇ ਵਿੱਚ ਸਾਹਮਣੇ ਆਈ ਖਬਰ ਦਾ ਕੋਈ ਵੀ ਜ਼ਿਕਰ ਨਹੀਂ ਕੀਤਾ ਹੈ ਤੇ ਨਾ ਹੀ ਕਾਰ ਹਾਦਸੇ ਬਾਰੇ ਕੁਝ ਕਿਹਾ ਹੈ। ਅਜਿਹੇ 'ਚ ਇਹ ਵੀਡੀਓ ਵਾਕਈ ਮੌਤ ਦੀ ਖਬਰ ਤੋਂ ਬਾਅਦ ਦਾ ਹੈ ਜਾਂ ਇਸ ਤੋਂ ਪਹਿਲਾਂ ਦਾ, ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਵੀਡੀਓ ਤੋਂ ਬਾਅਦ ਵੀ ਪਨੂੰ ਦੇ ਜ਼ਿੰਦਾ ਜਾਂ ਮਰਨ ਨੂੰ ਲੈ ਕੇ ਕਈ ਸਾਰੇ ਸਵਾਲ ਖੜ੍ਹੇ ਹੋ ਗਏ ਹਨ।
ਪੰਨੂ ਨੇ 2.19 ਮਿੰਟ ਦੀ ਵੀਡੀਓ 'ਚ ਕਹੀਆਂ ਇਹ ਖਾਸ ਗੱਲਾਂ
>> ਪੰਨੂ ਨੇ ਕਿਹਾ- ਅੱਜ 5 ਜੁਲਾਈ ਨੂੰ ਤੁਸੀਂ ਵੇਖ ਸਕਦੇ ਹੋ ਕਿ ਮੈਂ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਦੇ ਸਾਹਮਣੇ ਖੜ੍ਹਾ ਹਾਂ। ਜਿਸ ਵਿੱਚ ਇੱਕ ਦਿਨ ਖਾਲਿਸਤਾਨ ਦਾ ਝੰਡਾ ਲਹਿਰਾਇਆ ਜਾਵੇਗਾ। ਇੱਥੇ ਅਸੀਂ ਆਪਣੇ ਖਾਲਿਸਤਾਨ ਨੂੰ ਭਾਰਤ ਤੋਂ ਆਜ਼ਾਦ ਕਰਵਾਉਣ ਲਈ ਕੇਸ ਲੈ ਕੇ ਆਵਾਂਗੇ।>> ਸਭ ਤੋਂ ਪਹਿਲਾਂ 16 ਜੁਲਾਈ ਨੂੰ ਕੈਨੇਡਾ ਦੇ ਟੋਰਾਂਟੋ ਮੋਲਟਨ ਵਿੱਚ ਖਾਲਿਸਤਾਨ ਲਈ ਵੋਟਿੰਗ ਹੋਵੇਗੀ। ਵੈਨਕੂਵਰ 'ਚ 10 ਸਤੰਬਰ ਨੂੰ ਸ਼ਹੀਦ ਨਿੱਝਰ ਦੇ ਨਾਂ 'ਤੇ ਵੋਟਿੰਗ ਹੋਵੇਗੀ। ਪੰਨੂ ਨੇ ਹਰਦੀਪ ਨਿੱਝਰ ਦੇ ਕਤਲ ਲਈ ਅਮਰੀਕਾ, ਬਰਤਾਨੀਆ, ਕੈਨੇਡਾ, ਜਰਮਨੀ ਅਤੇ ਯੂਰਪ ਵਿੱਚ ਭਾਰਤੀ ਡਿਪਲੋਮੈਟਾਂ ਨੂੰ ਜ਼ਿੰਮੇਵਾਰ ਠਹਿਰਾਇਆ।
>> ਪੰਨੂ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਉਹ ਅਮਰੀਕਾ ਵਿੱਚ ਕਿਸੇ ਤੋਂ ਡਰਨ ਵਾਲਾ ਨਹੀਂ ਹੈ। ਜਿਸ ਨੇ ਵੀ ਮਿਲਣਾ ਹੈ, ਮੀਟਿੰਗ ਕਰਨੀ ਹੈ, ਜਵਾਬ ਲੈਣਾ ਹੈ, ਉਹ ਇੱਥੇ ਆ ਮਿਲ ਸਕਦਾ ਹੈ।
ਮੌਤ ਦੀ ਖਬਰ 'ਤੇ ਉੱਠੇ ਰਹੇ ਸਵਾਲ
ਪਨੂੰ ਵੱਲੋਂ ਜਾਰੀ ਕੀਤੀ ਗਈ ਨਵੀਂ ਵੀਡੀਓ ਵਿੱਚ ਸ਼ੁਰੂ ਵਿੱਚ ਪਨੂੰ ਕਹਿੰਦਾ ਹੈ ਕਿ ਅੱਜ ਦੀ ਤਰੀਕ 5 ਜੁਲਾਈ ਹੈ, ਪਰ ਇਸ ਵਿੱਚ ਕਿਸੇ ਸਾਲ ਦਾ ਜ਼ਿਕਰ ਨਹੀਂ ਹੈ। ਇਸ ਦੇ ਨਾਲ ਹੀ ਵੀਡੀਓ ਦੇ ਉੱਪਰ 5 ਜੁਲਾਈ 2023 ਜ਼ਰੂਰ ਲਿਖਿਆ ਗਿਆ ਹੈ।
ਇਸ ਦੇ ਨਾਲ ਹੀ ਪਨੂੰ ਵੱਲੋਂ 5 ਜੁਲਾਈ ਦੀ ਤਰੀਕ ਕਹਿਣ ਅਤੇ ਫਿਰ ਆਪਣੀ ਗੱਲ ਸ਼ੁਰੂ ਕਰਨ ਵਿੱਚ ਮਾਮੂਲੀ ਫਰਕ ਹੈ, ਜਿਸ ਕਾਰਨ ਸੋਸ਼ਲ ਮੀਡੀਆ 'ਤੇ ਵੀਡੀਓ ਦੀ ਐਡੀਟਿੰਗ ਕੀਤੇ ਜਾਣ ਦੀ ਵੀ ਚਰਚਾ ਹੋ ਰਹੀ ਹੈ।