ਪੜਚੋਲ ਕਰੋ
Advertisement
ਲੰਦਨ ਦੀ ਅਦਾਲਤ ਵੱਲੋਂ ਭਗੌੜੇ ਮਾਲਿਆ ਨੂੰ ਵੱਡੀ ਰਾਹਤ, ਕਿਹਾ, 'ਕ੍ਰਿਪਾ ਕਰਕੇ ਪੈਸੇ ਲੈ ਲਓ'
ਮਾਲਿਆ ਨੇ ਇਹ ਵੀ ਕਿਹਾ ਕਿ ਉਹ ਦੁਬਾਰਾ ਬੈਂਕਾਂ ਦਾ ਪੈਸਾ ਵਾਪਸ ਕਰਨ ਦਾ ਪ੍ਰਸਤਾਵ ਦੇਣਾ ਚਾਹੁੰਦਾ ਹੈ। ਕ੍ਰਿਪਾ ਕਰਕੇ ਪੈਸੇ ਲੈ ਲਓ। ਉਸ ਨੇ ਕਿਹਾ ਕਿ ਮੈਂ ਜੀਵਨ ਵਿੱਚ ਅੱਗੇ ਵਧਣਾ ਚਾਹੁੰਦਾ ਹਾਂ।
ਲੰਦਨ: ਦੇਸ਼ ਛੱਡ ਕੇ ਭੱਜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਲੰਦਨ ਦੀ ਰੌਇਲ ਅਦਾਲਤ ਨੇ ਹਵਾਲਗੀ ਖਿਲਾਫ ਅਪੀਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਬਾਅਦ ਵਿਜੇ ਮਾਲਿਆ ਨੇ ਟਵੀਟ ਕਰਕੇ ਗਾਡ ਇਜ਼ ਗ੍ਰੇਟ ਕਿਹਾ। ਉਸ ਨੇ ਲਿਖਿਆ ਕਿ ਉਸ 'ਤੇ ਲੱਗੇ ਸਾਰੇ ਇਲਜ਼ਾਮ ਝੂਠੇ ਹਨ। ਉਸ ਨੇ ਇਹ ਵੀ ਕਿਹਾ ਕਿ ਉਹ ਦੁਬਾਰਾ ਬੈਂਕਾਂ ਦਾ ਪੈਸਾ ਵਾਪਸ ਕਰਨ ਦਾ ਪ੍ਰਸਤਾਵ ਦੇਣਾ ਚਾਹੁੰਦਾ ਹੈ। ਕ੍ਰਿਪਾ ਕਰਕੇ ਪੈਸੇ ਲੈ ਲਓ। ਉਸ ਨੇ ਕਿਹਾ ਕਿ ਮੈਂ ਜੀਵਨ ਵਿੱਚ ਅੱਗੇ ਵਧਣਾ ਚਾਹੁੰਦਾ ਹਾਂ।
ਮਾਲਿਆ ਨੇ ਟਵੀਟ ਕਰਕੇ ਲਿਖਿਆ, 'ਭਗਵਾਨ ਮਹਾਨ ਹੈ, ਨਿਆਂ ਹੋਇਆ ਹੈ, ਦੋ ਸੀਨੀਅਰ ਜੱਜਾਂ ਵਾਲੀ ਇੰਗਲਿਸ਼ ਹਾਈਕੋਰਟ ਦੀ ਬੈਂਚ ਨੇ ਹਵਾਲਗੀ ਖਿਲਾਫ ਅਪੀਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਮੈਂ ਹਮੇਸ਼ਾ ਕਿਹਾ ਹੈ ਕਿ ਸਾਰੇ ਇਲਜ਼ਾਮ ਝੂਠੇ ਹਨ।' ਮਾਲਿਆ ਨੇ ਇਹ ਵੀ ਕਿਹਾ ਕਿ ਉਨ੍ਹਾਂ ਖਿਲਾਫ ਲਾਏ ਗਏ ਸਾਰੇ ਇਲਜ਼ਾਮ ਮਨਘੜਤ ਹਨ। ਮਾਲਿਆ ਨੇ ਨਾਲ ਹੀ ਭਾਰਤੀ ਬੈਂਕਾਂ ਦੀ ਬਕਾਇਆ ਰਕਮ ਮੋੜਨ ਦੀ ਪੇਸ਼ਕਸ਼ ਵੀ ਦੁਹਰਾਈ ਹੈ। 26 ਅਪਰੈਲ ਨੂੰ ਪਿਛਲੀ ਸੁਣਵਾਈ ਦੌਰਾਨ ਮਾਲਿਆ ਨੂੰ ਇਹ ਤਾਰੀਖ਼ ਬ੍ਰਿਟੇਨ ਦੀ ਹਾਈਕੋਰਟ ਦੇ ਜੱਜ ਨੂੰ ਇਸ ਗੱਲ ਲਈ ਰਾਜ਼ੀ ਕਰਨ ਲਈ ਦਿੱਤੀ ਗਈ ਸੀ ਕਿ ਉਹ ਆਪਣੀ ਭਾਰਤ ਹਵਾਲਗੀ ਦੇ ਫੈਸਲੇ ਖਿਲਾਫ ਪੂਰਨ ਅਪੀਲ ਕਰਨ ਦੀ ਮਨਜ਼ੂਰੀ ਲੈ ਸਕੇ। --God is great.Justice prevails. A Division Bench of the English High Court with two senior Judges allowed my application to appeal against the Magistrates Judgement on the prima facie case and charges by the CBI. I always said the charges were false.
— Vijay Mallya (@TheVijayMallya) July 2, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਸਿਹਤ
Advertisement