ਪੜਚੋਲ ਕਰੋ
Advertisement
ਭਾਰਤ ਹਵਾਲੇ ਕੀਤਾ ਜਾਵੇਗਾ ਵਿਜੈ ਮਾਲਿਆ, ਯੂਕੇ ਵੱਲੋਂ ਹਰੀ ਝੰਡੀ
ਲੰਡਨ: ਭਾਰਤ ਦੇ ਮਸ਼ਹੂਰ ਸ਼ਰਾਬ ਕਾਰੋਬਾਰੀ ਦੀਆਂ ਮੁਸ਼ਕਿਲਾਂ ਖਾਸੀਆਂ ਵਧ ਗਈਆਂ ਹਨ ਕਿਉਂਕਿ ਬ੍ਰਿਟੇਨ ਦੀ ਅਦਾਲਤ ਨੇ ਮਾਲੀਆ ਨੂੰ ਭਾਰਤ ਹਵਾਲੇ ਕਰਨ ਦੇ ਹੁਕਮ ਜਾਰੀ ਦਿੱਤੇ ਹਨ। 17 ਬੈਂਕਾਂ ਦੇ 9,000 ਕਰੋੜ ਰੁਪਏ ਤੋਂ ਵੱਧ ਦਾ ਕਰਜ਼ ਵਾਪਸ ਕਰਨ ਤੋਂ ਮੁੱਕਰਦਿਆਂ ਵਿਜੈ ਮਾਲਿਆ ਮਾਰਚ 2016 ਦੌਰਾਨ ਯੂਕੇ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਲਗਾਤਾਰ ਉਸ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ।
ਪਿਛਲੇ ਦਿਨੀਂ ਅਗਸਤਾ ਵੇਸਟਲੈਂਡ ਘਪਲੇ ਦੇ ਮੁਲਜ਼ਮ ਤੇ ਕਥਿਤ ਵਿਚੋਲੇ ਕ੍ਰਿਸਚੀਅਨ ਮਿਸ਼ੇਲ ਨੂੰ ਦੁਬਈ ਜੇਲ੍ਹ ਤੋਂ ਭਾਰਤ ਲਿਆਂਦਾ ਗਿਆ ਸੀ। ਇਸ ਤੋਂ ਅਗਲੇ ਹੀ ਦਿਨ ਮਾਲਿਆ ਨੇ ਬੈਂਕਾਂ ਦਾ ਕਰਜ਼ਾ ਵਾਪਸ ਕਰਨ ਦੀ ਹਾਮੀ ਵੀ ਭਰ ਦਿੱਤੀ ਸੀ। ਪਰ ਹੁਣ ਇੰਗਲੈਂਡ ਦੀ ਅਦਾਲਤ ਨੇ ਮਾਲਿਆ ਦੇ ਭਾਰਤ ਨਾਲ ਲੁਕਣ-ਮੀਟੀ ਦੀ ਖੇਡ ਨੂੰ ਖ਼ਤਮ ਕਰ ਦਿੱਤਾ ਹੈ। ਹਾਲਾਂਕਿ, ਮਾਲਿਆ ਅਦਾਲਤ ਦੇ ਇਸ ਫੈਸਲੇ ਵਿਰੁੱਧ 40 ਦਿਨਾਂ ਦੇ ਅੰਦਰ-ਅੰਦਰ ਅਪੀਲ ਕਰ ਸਕਦਾ ਹੈ। ਸਬੰਧਤ ਖ਼ਬਰ: ਅਗਸਤਾ ਵੈਸਟਲੈਂਡ ਘਪਲੇ ਦੇ ਵਿਦੇਸ਼ੀ ਵਿਚੋਲੇ ਨੂੰ ਪੰਜ ਦਿਨ ਰਿੜਕੇਗੀ ਸੀਬੀਆਈ ਉੱਧਰ, ਵਿਜੈ ਮਾਲਿਆ ਦੀ ਭਾਰਤ ਸਪੁਰਦਗੀ ਦੇ ਮੱਦੇਨਜ਼ਰ ਮੁੰਬਈ ਦੀ ਆਰਥਰ ਰੋਡ ਜੇਲ੍ਹ ਨੂੰ ਪੂਰੀ ਤਰ੍ਹਾਂ ਤਿਆਰ ਕਰ ਲਿਆ ਗਿਆ ਹੈ। ਜੇਲ੍ਹ ਅਧਿਕਾਰੀਆਂ ਨੇ ਮਾਲਿਆ ਲਈ ਉੱਚ ਸੁਰੱਖਿਆ ਵਾਲੀ ਬੈਰਕ ਤਿਆਰ ਕੀਤੀ ਹੈ, ਜਿਸ ਦੀ ਵੀਡੀਓ ਵੀ ਬਰਤਾਨਵੀ ਅਦਾਲਤ ਨੇ ਤਲਬ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਇਸੇ ਕੈਦਖਾਨੇ ਵਿੱਚ ਮੁੰਬਈ ਹਮਲਿਆਂ ਦੇ ਦੋਸ਼ੀ ਅਜਮਲ ਕਸਾਬ ਨੂੰ ਵੀ ਰੱਖਿਆ ਗਿਆ ਸੀ। ਇਹ ਵੀ ਪੜ੍ਹੋ: ਕਸਾਬ ਵਾਲੇ ਕੈਦਖਾਨੇ 'ਚ ਰੱਖਿਆ ਜਾਵੇਗਾ ਵਿਜੈ ਮਾਲਿਆCBI spokesperson on Vijay Mallya to be extradited to India: We hope to bring him soon and conclude the case. CBI has its own inherent strengths. We worked hard on this case. We are strong on Law and facts and we were confident while pursuing extradition process pic.twitter.com/OqL79Kl2N6
— ANI (@ANI) December 10, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਸਿਹਤ
Advertisement