ਪੜਚੋਲ ਕਰੋ

Bangladesh violence: ਬੰਗਲਾਦੇਸ਼ 'ਚ ਨਹੀਂ ਰੁਕ ਰਹੀ ਹਿੰਸਾ, ਹੁਣ ਭੀੜ ਨੇ ਘੇਰੀ ਸੁਪਰੀਮ ਕੋਰਟ, ਅਸਤੀਫ਼ਾ ਦੇਣ ਲਈ ਮਜਬੂਰ ਹੋਏ ਚੀਫ਼ ਜਸਟਿਸ

Bangladesh violence: ਬੰਗਲਾਦੇਸ਼ ਵਿੱਚ ਅੰਤਰਿਮ ਸਰਕਾਰ ਬਣਨ ਤੋਂ ਬਾਅਦ ਵੀ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ, ਇੱਥੋਂ ਤੱਕ ਕਿ ਹਿੰਦੂਆਂ ਦੇ ਘਰਾਂ ਨੂੰ ਵੀ ਸਾੜਿਆ ਜਾ ਰਿਹਾ ਹੈ।

Bangladesh violence :  ਬੰਗਲਾਦੇਸ਼ ਦੇ ਚੀਫ ਜਸਟਿਸ ਓਬੈਦੁਲ ਹਸਨ ਨੇ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਸ਼ਨੀਵਾਰ (10 ਅਗਸਤ) ਨੂੰ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਰਾਜਧਾਨੀ ਢਾਕਾ ਵਿੱਚ ਸੁਪਰੀਮ ਕੋਰਟ ਕੰਪਲੈਕਸ ਦਾ ਘਿਰਾਓ ਕੀਤਾ। ਇਸ ਸਮੇਂ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸੀਜੇ ਤੇ ਅਪੀਲੀ ਡਿਵੀਜ਼ਨ ਦੇ ਹੋਰ ਜੱਜਾਂ ਨੂੰ ਦੁਪਹਿਰ 1 ਵਜੇ (ਸਥਾਨਕ ਸਮੇਂ) ਤੱਕ ਅਹੁਦਾ ਛੱਡਣ ਦਾ ਅਲਟੀਮੇਟਮ ਜਾਰੀ ਕੀਤਾ ਸੀ। 

ਬੰਗਲਾਦੇਸ਼ ਦੇ ਚੀਫ ਜਸਟਿਸ ਓਬੈਦੁਲ ਹਸਨ ਨੇ ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਸੁਪਰੀਮ ਕੋਰਟ ਦਾ ਘਿਰਾਓ ਕਰਨ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। 

ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਉਹ ਅਸਤੀਫਾ ਨਹੀਂ ਦਿੰਦੇ ਤਾਂ ਉਹ ਚੋਟੀ ਦੇ ਅਦਾਲਤਾਂ ਦੇ ਜੱਜਾਂ ਤੇ ਚੀਫ਼ ਜਸਟਿਸ ਦੀਆਂ ਰਿਹਾਇਸ਼ਾਂ 'ਤੇ ਹਮਲਾ ਕਰਨਗੇ। ਚੀਫ਼ ਜਸਟਿਸ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਦੇਸ਼ ਭਰ ਦੀਆਂ ਸੁਪਰੀਮ ਕੋਰਟ ਅਤੇ ਹੇਠਲੀਆਂ ਅਦਾਲਤਾਂ ਦੇ ਜੱਜਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਅਹੁਦਾ ਛੱਡਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਸ਼ਨੀਵਾਰ ਸ਼ਾਮ ਤੱਕ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੂੰ ਆਪਣਾ ਅਸਤੀਫਾ ਭੇਜ ਦੇਣਗੇ।

ਅੰਤਰਿਮ ਸਰਕਾਰ ਦੇ ਕਾਨੂੰਨੀ ਸਲਾਹਕਾਰ ਆਸਿਫ ਨਜ਼ਰੁਲ ਨੇ ਕਿਹਾ ਕਿ ਓਬੈਦੁਲ ਹਸਨ ਨੂੰ ਲੈ ਕੇ ਕਈ ਵਿਵਾਦ ਹਨ। ਜਦੋਂ ਉਹ ਵਿਦੇਸ਼ ਗਿਆ ਸੀ, ਉਹ ਕਥਿਤ ਤੌਰ 'ਤੇ ਅਵਾਮੀ ਲੀਗ ਦੇ ਵੱਖ-ਵੱਖ ਨੇਤਾਵਾਂ ਦੇ ਘਰ ਠਹਿਰਿਆ ਸੀ। ਅੰਤਰਿਮ ਸਰਕਾਰ ਦੇ ਖੇਡ ਮੰਤਰਾਲੇ ਦੇ ਸਲਾਹਕਾਰ ਆਸਿਫ਼ ਮਹਿਮੂਦ ਨੇ ਵੀ ਚੀਫ਼ ਜਸਟਿਸ ਓਬੈਦੁਲ ਹਸਨ ਦੇ ਬਿਨਾਂ ਸ਼ਰਤ ਅਸਤੀਫ਼ੇ ਦੀ ਮੰਗ ਕੀਤੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤਣਾਅ ਦੇ ਵਿਚਕਾਰ ਚੀਫ਼ ਜਸਟਿਸ ਨੇ ਜੱਜਾਂ ਦੀ ਬੈਠਕ ਮੁਲਤਵੀ ਕਰ ਦਿੱਤੀ।

ਦਰਅਸਲ, ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਚੀਫ਼ ਜਸਟਿਸ ਬਿਨਾਂ ਸਲਾਹ-ਮਸ਼ਵਰੇ ਦੇ ਮੀਟਿੰਗ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਜੱਜ ਨਵੀਂ ਸਰਕਾਰ ਵਿਰੁੱਧ ਸਾਜ਼ਿਸ਼ ਰਚ ਰਹੇ ਹਨ, ਰੋਹ ਪੈਦਾ ਕਰ ਰਹੇ ਹਨ ਤੇ ਜਵਾਬਦੇਹੀ ਦੀ ਮੰਗ ਕਰ ਰਹੇ ਹਨ। 

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਮਾਸੂਮ ਬੱਚੇ ਦੀ ਬੇਰਹਿਮੀ ਨਾਲ ਕੁੱਟ*ਮਾਰ ਕਰਨ ਵਾਲੀ ਅਧਿਆਪਕਾ ਦਾ ਵੀਡੀਓ ਵਾਇਰਲ, ਸਿੱਖਿਆ ਮੰਤਰੀ ਵੱਲੋਂ ਲਿਆ ਗਿਆ ਸਖਤ ਐਕਸ਼ਨ

ਇਸ ਸੂਬਾ ਸਰਕਾਰ ਨੇ ਨਵੇਂ ਸਾਲ 'ਚ ਲਿਆ ਵੱਡਾ ਫੈਸਲਾ, 1200 ਰੁਪਏ ਤੋਂ ਵਧਾ ਕੇ 3500 ਰੁਪਏ ਪ੍ਰਤੀ ਮਹੀਨਾ ਕੀਤੀ ਪੈਨਸ਼ਨ

ਖਾਣਾ ਪਕਾਉਣ 'ਚ ਇਸ ਤੇਲ ਦੀ ਵਰਤੋਂ ਨਾ ਕਰੋ, ਨਹੀਂ ਤਾਂ ਹੋ ਸਕਦਾ ਕੈਂਸਰ

ਸਰਦੀਆਂ 'ਚ ਗਿੱਲੇ ਕੱਪੜਿਆਂ ਤੋਂ ਹੋ ਪ੍ਰੇਸ਼ਾਨ..ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵਰਤੋਂ ਇਹ ਤਰੀਕੇ, ਜਲਦੀ ਸੁੱਕ ਜਾਣਗੇ ਗਿੱਲੇ ਕੱਪੜੇ!

ABP Premium

ਵੀਡੀਓਜ਼

Jagjit Singh Dhallewal | ਖਨੌਰੀ ਬਾਰਡਰ ਤੋਂ ਕਿਸਾਨਾਂ ਦਾ ਵੱਡਾ ਐਲਾਨJagjit Singh Dhallewal ਨਾਲ ਮੁਲਾਕਾਤ ਤੋਂ ਬਾਅਦ ਪੁਲਸ ਅਫ਼ਸਰਾਂ ਨੇ ਕੀ ਕਿਹਾ?ਅਗਲੇ 3 ਤਿੰਨ ਦਿਨ ਰੋਡਵੇਜ਼ ਦਾ ਸਫ਼ਰ ਨਹੀਂ ਕਰ ਸਕਣਗੇ ਪੰਜਾਬੀਅਮਰੀਕਾ 'ਚ ਪੰਜਾਬੀ ਦਾ ਗੋਲੀਆਂ ਮਾਰਕੇ ਕਤਲ, ਕਾਰਣ ਜਾਣ ਤੁਸੀਂ ਵੀ ਹੋ ਜਾਉਗੇ ਹੈਰਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਮਾਸੂਮ ਬੱਚੇ ਦੀ ਬੇਰਹਿਮੀ ਨਾਲ ਕੁੱਟ*ਮਾਰ ਕਰਨ ਵਾਲੀ ਅਧਿਆਪਕਾ ਦਾ ਵੀਡੀਓ ਵਾਇਰਲ, ਸਿੱਖਿਆ ਮੰਤਰੀ ਵੱਲੋਂ ਲਿਆ ਗਿਆ ਸਖਤ ਐਕਸ਼ਨ
Punjab News: ਮਾਸੂਮ ਬੱਚੇ ਦੀ ਬੇਰਹਿਮੀ ਨਾਲ ਕੁੱਟ*ਮਾਰ ਕਰਨ ਵਾਲੀ ਅਧਿਆਪਕਾ ਦਾ ਵੀਡੀਓ ਵਾਇਰਲ, ਸਿੱਖਿਆ ਮੰਤਰੀ ਵੱਲੋਂ ਲਿਆ ਗਿਆ ਸਖਤ ਐਕਸ਼ਨ
ਇਸ ਸੂਬਾ ਸਰਕਾਰ ਨੇ ਨਵੇਂ ਸਾਲ 'ਚ ਲਿਆ ਵੱਡਾ ਫੈਸਲਾ, 1200 ਰੁਪਏ ਤੋਂ ਵਧਾ ਕੇ 3500 ਰੁਪਏ ਪ੍ਰਤੀ ਮਹੀਨਾ ਕੀਤੀ ਪੈਨਸ਼ਨ
ਇਸ ਸੂਬਾ ਸਰਕਾਰ ਨੇ ਨਵੇਂ ਸਾਲ 'ਚ ਲਿਆ ਵੱਡਾ ਫੈਸਲਾ, 1200 ਰੁਪਏ ਤੋਂ ਵਧਾ ਕੇ 3500 ਰੁਪਏ ਪ੍ਰਤੀ ਮਹੀਨਾ ਕੀਤੀ ਪੈਨਸ਼ਨ
ਖਾਣਾ ਪਕਾਉਣ 'ਚ ਇਸ ਤੇਲ ਦੀ ਵਰਤੋਂ ਨਾ ਕਰੋ, ਨਹੀਂ ਤਾਂ ਹੋ ਸਕਦਾ ਕੈਂਸਰ
ਖਾਣਾ ਪਕਾਉਣ 'ਚ ਇਸ ਤੇਲ ਦੀ ਵਰਤੋਂ ਨਾ ਕਰੋ, ਨਹੀਂ ਤਾਂ ਹੋ ਸਕਦਾ ਕੈਂਸਰ
ਸਰਦੀਆਂ 'ਚ ਗਿੱਲੇ ਕੱਪੜਿਆਂ ਤੋਂ ਹੋ ਪ੍ਰੇਸ਼ਾਨ..ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵਰਤੋਂ ਇਹ ਤਰੀਕੇ, ਜਲਦੀ ਸੁੱਕ ਜਾਣਗੇ ਗਿੱਲੇ ਕੱਪੜੇ!
ਸਰਦੀਆਂ 'ਚ ਗਿੱਲੇ ਕੱਪੜਿਆਂ ਤੋਂ ਹੋ ਪ੍ਰੇਸ਼ਾਨ..ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵਰਤੋਂ ਇਹ ਤਰੀਕੇ, ਜਲਦੀ ਸੁੱਕ ਜਾਣਗੇ ਗਿੱਲੇ ਕੱਪੜੇ!
Chandigarh News: ਮਿੰਨੀ ਸਕੱਤਰੇਤ ਦੀ ਤੀਜੀ ਮੰਜ਼ਿਲ 'ਤੇ ਲੱਗੀ ਅੱਗ, ਮੌਕੇ 'ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

Punjab News: ਪੰਜਾਬ 'ਚ ਮੁੜ ਤੋਂ ਤਿੰਨ ਦਿਨਾਂ ਲਈ ਚੱਕਾ ਜਾਮ, ਲੋਕ ਹੋਣਗੇ ਖੱਜਲ ਖੁਆਰ, ਮੁੱਖ ਮੰਤਰੀ ਦੀ ਘੇਰੀ ਜਾਵੇਗੀ ਰਿਹਾਇਸ਼, ਜਾਣੋ ਕੀ ਨੇ ਮੰਗਾਂ ?

ਕੋਹਲੀ ਤੋਂ ਸਿਰਾਜ ਤੱਕ, ਇਨ੍ਹਾਂ ਭਾਰਤੀ ਖਿਡਾਰੀਆਂ ਦਾ BGT 'ਚ ਆਸਟ੍ਰੇਲੀਆਈ ਖਿਡਾਰੀਆਂ ਨਾਲ ਪਿਆ ਕਲੇਸ਼

IND vs AUS: ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਖਿਡਾਰੀ, ਜਾਣੋ ਕੀ ਮਾਰਿਆ ਮਾਰਕਾ ?

Embed widget