ਪੜਚੋਲ ਕਰੋ
Advertisement
ਜਦੋਂ ਇੱਕ ਗੋਰੇ ਕਰਕੇ ਮੁਸਲਿਮ ਮਹਿਲਾ ਨੂੰ ਫਲਾਈਟ ਤੋਂ ਉਤਾਰਣ ਮਗਰੋਂ ਕੀਤਾ ਗ੍ਰਿਫ਼ਤਾਰ, ਜਾਣੋ ਮਾਮਲਾ
ਅਮਾਨੀ ਅਲ ਖ਼ਤਾਹੱਤਬੇਹ ਨਾਂ ਦੀ ਇਹ ਔਰਤ ਮੁਸਲਿਮ ਗਰਲ ਨਾਂ ਦਾ ਇੱਕ ਬਲਾੱਗ ਵੀ ਚਲਾਉਂਦੀ ਹੈ। ਅਮਾਨੀ ਦਾ ਦਾਅਵਾ ਹੈ ਕਿ ਉਸ ਨੂੰ ਗਲਤ ਤਰੀਕੇ ਨਾਲ ਬਾਹਰ ਕੱਢਿਆ ਗਿਆ।
ਵਾਸ਼ਿੰਗਟਨ: ਇੱਕ ਮੁਸਲਿਮ ਔਰਤ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਉਡਾਣ ਤੋਂ ਉਤਾਰਿਆ ਗਿਆ ਕਿਉਂਕਿ ਇੱਕ ਗੋਰਾ ਉਸ ਨਾਲ ਯਾਤਰਾ ਕਰਨ ‘ਚ ਘਬਰਾਹਟ ਮਹਿਸੂਸ ਕਰ ਰਿਹਾ ਸੀ। ਬਾਅਦ ਵਿਚ ਔਰਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਹ ਘਟਨਾ ਅਮਰੀਕਾ ਦੇ ਨਿਊ ਜਰਸੀ ਸ਼ਹਿਰ ਦੇ ਹਵਾਈ ਅੱਡੇ ਦੀ ਹੈ।
ਅਮਾਨੀ ਅਲ ਖ਼ਤਾਹੱਤਬੇਹ ਨਾਂ ਦੀ ਇਹ ਔਰਤ ਮੁਸਲਿਮ ਗਰਲ ਨਾਂ ਦਾ ਇੱਕ ਬਲਾੱਗ ਵੀ ਚਲਾਉਂਦੀ ਹੈ। ਅਮਾਨੀ ਦਾ ਦਾਅਵਾ ਹੈ ਕਿ ਉਸ ਨੂੰ ਗਲਤ ਤਰੀਕੇ ਨਾਲ ਬਾਹਰ ਕੱਢਿਆ ਗਿਆ। ਉਸ ਨੇ ਕਿਹਾ ਕਿ ਏਅਰਪੋਰਟ ਸਿਕਊਰਟੀ ਨਾਲ ਬਹਿਸ ਮਗਰੋਂ ਇੱਕ ਵਿਅਕਤੀ ਨੇ ਉਸ ਦੀ ਸ਼ਿਕਾਇਤ ਕਰ ਦਿੱਤੀ।
ਅਮਾਨੀ ਦਾ ਕਹਿਣਾ ਹੈ ਕਿ ਸਬੰਧਤ ਵਿਅਕਤੀ ਲਾਈਨ ਤੋੜ ਕੇ ਅੱਗੇ ਗਿਆ ਸੀ। ਪੀੜਤ ਮਹਿਲਾ ਨੇ ਅੱਗੇ ਕਿਹਾ ਕਿ ਬੁਰਕਾ ਪਹਿਨਣ ਵਾਲੀ ਮੁਸਲਿਮ ਔਰਤ ਜੇ ਉਹ ਲਾਈਨ ਵਿਚ ਅੱਗੇ ਚਲੇ ਜਾਂਦੀ ਤਾਂ ਉਸ ਨਾਲ ਵੱਖਰਾ ਵਿਵਹਾਰ ਕੀਤਾ ਜਾਣਾ ਸੀ।
ਅਮੈਰੀਕਨ ਏਅਰਲਾਇੰਸ ਨੇ ਅਮਾਨੀ ਦੇ ਦੋਸ਼ਾਂ 'ਤੇ ਆਪਣਾ ਪੱਖ ਰੱਖਿਆ। ਏਅਰਲਾਇੰਸ ਦਾ ਕਹਿਣਾ ਹੈ ਕਿ ਵਿਅਕਤੀ ਨੇ ਪਹਿਲਾਂ ਪ੍ਰੀਚੈਕ ਕੀਤਾ ਸੀ, ਇਸ ਲਈ ਉਸ ਨੂੰ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਗਈ।
ਫਲਾਈਟ 'ਤੇ ਸਵਾਰ ਹੋਣ ਮਗਰੋਂ ਔਰਤ ਨੂੰ ਉਡਾਣ ਤੋਂ ਉਤਰਨ ਲਈ ਕਿਹਾ ਗਿਆ ਕਿਉਂਕਿ ਗੋਰਾ ਆਦਮੀ ਕਥਿਤ ਤੌਰ ‘ਤੇ ਪ੍ਰੇਸ਼ਾਨ ਹੋ ਰਿਹਾ ਸੀ। ਅਮਾਨੀ ਨੇ ਇਹ ਵੀ ਕਿਹਾ ਕਿ ਉਸਨੇ ਏਅਰ ਲਾਈਨ ਦੇ ਮੈਨੇਜਰ ਨੂੰ ਸ਼ਿਕਾਇਤ ਕੀਤੀ ਕਿ ਉਹ ਖੁਦ ਉਸ ਵਿਅਕਤੀ ਤੋਂ ਪ੍ਰੇਸ਼ਾਨ ਸੀ।
ਇਸ ਘਟਨਾ ‘ਤੇ ਅਮੈਰੀਕਨ ਮੁਸਲਿਮ ਰਿਲੇਸ਼ਨਜ਼ ਦੇ ਕੌਂਸਲ ਦੇ ਕੌਮੀ ਕਾਰਜਕਾਰੀ ਨਿਰਦੇਸ਼ਕ, ਨਿਹਦ ਅਵਦ ਦਾ ਕਹਿਣਾ ਹੈ ਕਿ ਏਅਰ ਲਾਈਨ ਨੂੰ ਦੱਸਣਾ ਚਾਹੀਦਾ ਹੈ ਕਿ ਸਿਰਫ ਇੱਕ ਆਦਮੀ ਦੀ ਸ਼ਿਕਾਇਤ ਕਰਕੇ ਔਰਤ ਨੂੰ ਫਲਾਈਟ ਤੋਂ ਕਿਉਂ ਬਾਹਰ ਕੱਢਿਆ ਗਿਆ ਤੇ ਬਾਅਦ ‘ਚ ਪੁਲਿਸ ਨੂੰ ਬੁਲਾਇਆ ਗਿਆ। ਦੂਜੇ ਪਾਸੇ ਏਅਰ ਲਾਈਨ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਸਿਹਤ
ਪੰਜਾਬ
ਵਿਸ਼ਵ
Advertisement