(Source: ECI/ABP News)
Omicron: WHO ਦੇ ਮੁੱਖ ਵਿਗਿਆਨੀ Omicron 'ਤੇ ਵੈਕਸੀਨ ਦੇ ਅਸਰ ਨੂੰ ਲੈ ਕੇ ਵੱਡਾ ਬਿਆਨ, ਜਾਣੋ ਕੀ ਕਿਹਾ
WHO On Omicron: WHO ਦੇ ਮੁੱਖ ਵਿਗਿਆਨੀ ਡਾ. ਸੌਮਿਆ ਸਵਾਮੀਨਾਥਨ (Dr. Soumya Swaminathan) ਨੇ ਕਿਹਾ ਹੈ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਓਮੀਕ੍ਰੋਨ ਖਿਲਾਫ ਵੈਕਸੀਨ ਅਜੇ ਵੀ ਕਾਫ਼ੀ ਪ੍ਰਭਾਵਸ਼ਾਲੀ ਸਾਬਤ ਹੋ ਰਹੀਆਂ ਹਨ।
![Omicron: WHO ਦੇ ਮੁੱਖ ਵਿਗਿਆਨੀ Omicron 'ਤੇ ਵੈਕਸੀਨ ਦੇ ਅਸਰ ਨੂੰ ਲੈ ਕੇ ਵੱਡਾ ਬਿਆਨ, ਜਾਣੋ ਕੀ ਕਿਹਾ WHO Chief Scientist Dr Soumya Swaminathan said Vaccines are Still Effective Against Covid-19 Omicron Variant Omicron: WHO ਦੇ ਮੁੱਖ ਵਿਗਿਆਨੀ Omicron 'ਤੇ ਵੈਕਸੀਨ ਦੇ ਅਸਰ ਨੂੰ ਲੈ ਕੇ ਵੱਡਾ ਬਿਆਨ, ਜਾਣੋ ਕੀ ਕਿਹਾ](https://feeds.abplive.com/onecms/images/uploaded-images/2021/12/02/c636b266cd505de31d8424f3c803309e_original.webp?impolicy=abp_cdn&imwidth=1200&height=675)
WHO On Omicron: Omicron ਵੇਰੀਐਂਟ ਕਾਰਨ ਦੁਨੀਆ ਭਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਹਰ ਪਾਸੇ ਚਰਚਾ ਹੈ ਕਿ ਓਮੀਕ੍ਰੋਨ ਵੇਰੀਐਂਟ ਨਾ ਸਿਰਫ ਦੁਨੀਆ ਭਰ ਦੇ ਬਗੈਰ ਵੈਕਸੀਨ ਲਗਵਾਏ ਵਾਲੇ ਲੋਕਾਂ ਨੂੰ ਸੰਕਰਮਿਤ ਕਰ ਰਿਹਾ ਹੈ, ਨਾਲ ਹੀ ਜਿਨ੍ਹਾਂ ਲੋਕਾਂ ਦਾ ਟੀਕਾ ਲਗਾਇਆ ਗਿਆ ਹੈ, ਉਹ ਵੀ ਓਮੀਕ੍ਰੋਨ (Omicron Variant) ਤੋਂ ਸੰਕਰਮਿਤ ਹੋ ਰਹੇ ਹਨ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ (WHO) ਦੇ ਮੁੱਖ ਵਿਗਿਆਨੀ ਡਾ: ਸੌਮਿਆ ਸਵਾਮੀਨਾਥਨ (Dr Soumya Swaminathan) ਦਾ ਦਾਅਵਾ ਹੈ ਕਿ ਵੈਕਸੀਨ ਅਜੇ ਵੀ ਪ੍ਰਭਾਵਸ਼ਾਲੀ ਹਨ।
As expected, T cell immunity holding up better against #Omicron. This will protect us against severe disease. Please get vaccinated if you haven't! https://t.co/PK2gmVHIGG
— Soumya Swaminathan (@doctorsoumya) December 29, 2021
WHO ਦੇ ਮੁੱਖ ਵਿਗਿਆਨੀ ਡਾ: ਸੌਮਿਆ ਸਵਾਮੀਨਾਥਨ ਨੇ ਕਿਹਾ ਹੈ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਟੀਕੇ ਅਜੇ ਵੀ ਓਮੀਕ੍ਰੋਨ ਖਿਲਾਫ ਕਾਫੀ ਪ੍ਰਭਾਵਸ਼ਾਲੀ ਸਾਬਤ ਹੋ ਰਹੇ ਹਨ। ਭਾਵੇਂ ਕਈ ਦੇਸ਼ਾਂ ਵਿੱਚ ਓਮੀਕ੍ਰੋਨ ਵੇਰੀਐਂਟ ਤੋਂ ਸੰਕਰਮਣ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ, ਪਰ ਇਸਦੀ ਗੰਭੀਰਤਾ ਅਜੇ ਨਵੇਂ ਪੱਧਰ 'ਤੇ ਨਹੀਂ ਹੈ।
ਵੈਕਸੀਨ ਅਜੇ ਵੀ ਪ੍ਰਭਾਵਸ਼ਾਲੀ
WHO ਦੇ ਮੁੱਖ ਵਿਗਿਆਨੀ ਡਾ.ਸਵਾਮੀਨਾਥਨ ਨੇ ਟੀਕਾਕਰਨ 'ਤੇ ਜ਼ੋਰ ਦਿੱਤਾ ਹੈ। ਬੁੱਧਵਾਰ ਨੂੰ ਇੱਕ ਟਵੀਟ ਵਿੱਚ ਉਨ੍ਹਾਂ ਕਿਹਾ, "ਉਮੀਦ ਮੁਤਾਬਕ, ਟੀ ਸੈੱਲ ਇਮਿਊਨਿਟੀ (T Cell Immunity) ਓਮੀਕ੍ਰੋਨ ਦੇ ਵਿਰੁੱਧ ਵਧੀਆ ਹੈ। ਇਹ ਸਾਨੂੰ ਗੰਭੀਰ ਬੀਮਾਰੀਆਂ ਤੋਂ ਬਚਾਏਗਾ। ਜੇਕਰ ਤੁਸੀਂ ਟੀਕਾਕਰਨ ਨਹੀਂ ਕੀਤਾ ਹੈ, ਤਾਂ ਕਿਰਪਾ ਕਰਕੇ ਟੀਕਾ ਲੱਗਵਾਓ। ਡਾ ਸਵਾਮੀਨਾਥਨ ਨੇ ਕਿਹਾ ਕਿ ਅਜੇ ਵੀ ਸਬੂਤ ਇਕੱਠੇ ਕੀਤੇ ਜਾ ਰਹੇ ਹਨ। Omicron ਦੇ ਸੰਬੰਧ ਵਿੱਚ ਕਿਸੇ ਵੀ ਫੈਸਲੇ 'ਤੇ ਪਹੁੰਚਣਾ ਬਹੁਤ ਜਲਦੀ ਹੈ।
WHO ਦੇ ਮੁੱਖ ਵਿਗਿਆਨੀ ਡਾ: ਸਵਾਮੀਨਾਥਨ ਨੇ ਅੱਗੇ ਦੱਸਿਆ ਕਿ ਇਸ ਸਮੇਂ ਜਿੰਨੀਆਂ ਵੀ ਲੈਬਾਂ ਇਸ ਸਬੰਧੀ ਟੈਸਟ ਕਰ ਰਹੀਆਂ ਹਨ। ਉਨ੍ਹਾਂ ਦੇ ਪੱਖੋਂ ਜੋ ਵੀ ਜਾਣਕਾਰੀ ਆ ਰਹੀ ਹੈ, ਉਸ ਮੁਤਾਬਕ ਜਿਨ੍ਹਾਂ ਲੋਕਾਂ ਨੇ ਵੈਕਸੀਨ ਲੈ ਲਈ ਹੈ ਅਤੇ ਜਿਹੜੇ ਲੋਕ ਪਹਿਲਾਂ ਕੋਰੋਨਾ ਤੋਂ ਪੀੜਤ ਹਨ, ਉਹ ਓਮੀਕ੍ਰੋਨ ਤੋਂ ਬਚਾਅ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਪੂਰੀ ਦੁਨੀਆ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਕਿਉਂਕਿ ਇਹ ਵਾਇਰਸ ਉਨ੍ਹਾਂ ਲੋਕਾਂ ਨੂੰ ਹੋ ਰਿਹਾ ਹੈ ਜਿਨ੍ਹਾਂ ਦਾ ਟੀਕਾਕਰਨ ਹੋ ਚੁੱਕਾ ਹੈ ਅਤੇ ਜਿਨ੍ਹਾਂ ਦਾ ਅਜੇ ਤੱਕ ਟੀਕਾ ਨਹੀਂ ਲਗਾਇਆ ਗਿਆ ਹੈ, ਪਰ ਇਹ ਸਪੱਸ਼ਟ ਹੈ ਕਿ ਟੀਕਾ ਅਜੇ ਵੀ ਰੋਕਥਾਮ ਉਪਾਅ ਦਾ ਕੰਮ ਕਰ ਰਿਹਾ ਹੈ।
ਵੈਕਸੀਨ ਅਤੇ ਕੋਰੋਨਾ ਕਾਰਨ ਇਮਿਊਨਿਟੀ ਵਧੀ
ਡਾ: ਸਵਾਮੀਨਾਥਨ ਨੇ ਕਿਹਾ ਕਿ ਬਹੁਤ ਸਾਰੇ ਦੇਸ਼ਾਂ ਵਿੱਚ ਓਮੀਕ੍ਰੋਨ ਦੇ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਪਰ ਬਹੁਤ ਘੱਟ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਹੋਣ ਦੀ ਜ਼ਰੂਰਤ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਲਈ ਵੈਂਟੀਲੇਟਰਾਂ ਦੀ ਲੋੜ ਘੱਟ ਰਹੀ ਹੈ। ਇਹ ਇੱਕ ਚੰਗਾ ਸੰਕੇਤ ਹੈ ਜੋ ਦੱਸਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਟੀਕਾ ਲਗਾਇਆ ਗਿਆ ਹੈ ਜਾਂ ਉਨ੍ਹਾਂ ਨੂੰ ਕੋਰੋਨਾ ਕਾਰਨ ਇਮਿਊਨਿਟੀ ਮਿਲੀ ਹੈ, ਉਨ੍ਹਾਂ ਨੂੰ ਇਸ ਵਾਇਰਸ ਤੋਂ ਸੁਰੱਖਿਆ ਮਿਲ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)