ਪੜਚੋਲ ਕਰੋ
(Source: ECI/ABP News)
ਜੋਅ ਬਾਇਡੇਨ ਦੀ ਜਿੱਤ ਮਗਰੋਂ ਰੂਸ ਤੇ ਚੀਨ ਕਿਉਂ ਸੁੰਨ੍ਹ? ਦੋਵੇਂ ਮੁਲਕਾਂ ਧਾਰੀ ਚੁੱਪੀ
ਜੋਅ ਬਾਇਡਨ (Joe Biden) ਦੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤਣ ਤੋਂ ਬਾਅਦ ਇੰਗਲੈਂਡ ਸਮੇਤ ਹੋਰ ਕਈ ਦੇਸ਼ਾਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਹਨ। ਇਰਾਨ ਨੇ ਉਨ੍ਹਾਂ ਨੂੰ ਗ਼ਲਤੀਆਂ ਦੀ ਭਰਪਾਈ ਕਰਨ ਦੀ ਬੇਨਤੀ ਕੀਤੀ ਹੈ।
![ਜੋਅ ਬਾਇਡੇਨ ਦੀ ਜਿੱਤ ਮਗਰੋਂ ਰੂਸ ਤੇ ਚੀਨ ਕਿਉਂ ਸੁੰਨ੍ਹ? ਦੋਵੇਂ ਮੁਲਕਾਂ ਧਾਰੀ ਚੁੱਪੀ Why Russia and China are numb after Joe Biden's victory? Both countries are silent ਜੋਅ ਬਾਇਡੇਨ ਦੀ ਜਿੱਤ ਮਗਰੋਂ ਰੂਸ ਤੇ ਚੀਨ ਕਿਉਂ ਸੁੰਨ੍ਹ? ਦੋਵੇਂ ਮੁਲਕਾਂ ਧਾਰੀ ਚੁੱਪੀ](https://static.abplive.com/wp-content/uploads/sites/5/2020/11/08181754/joe-biden-1.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਜੋਅ ਬਾਇਡਨ (Joe Biden) ਦੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤਣ ਤੋਂ ਬਾਅਦ ਇੰਗਲੈਂਡ ਸਮੇਤ ਹੋਰ ਕਈ ਦੇਸ਼ਾਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਹਨ। ਇਰਾਨ ਨੇ ਉਨ੍ਹਾਂ ਨੂੰ ਗ਼ਲਤੀਆਂ ਦੀ ਭਰਪਾਈ ਕਰਨ ਦੀ ਬੇਨਤੀ ਕੀਤੀ ਹੈ। ਫ਼ਲਸਤੀਨ ਨੇ ਵੀ ਬਾਇਡਨ ਨੂੰ ਮੁਬਾਰਕਬਾਦ ਦਿੱਤੀ ਹੈ। ਇਸ ਤੋਂ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਜਾਰੀ ਵ੍ਹਾਈਟ ਹਾਊਸ (White House) ਦੇ ਸਿਆਸੀ ਬਾਈਕਾਟ ਨੂੰ ਖ਼ਤਮ ਕਰ ਸਕਦਾ ਹੈ। ਭਾਵੇਂ ਚੀਨ ਤੇ ਰੂਸ (Russia) ਵੱਲੋਂ ਹਾਲੇ ਕੋਈ ਪ੍ਰਤੀਕਰਮ ਨਹੀਂ ਪ੍ਰਗਟਾਇਆ ਗਿਆ ਹੈ। ਦੱਸ ਦੇਈਏ ਕਿ ਰੂਸ ਉੱਤੇ ਜਿੱਥੇ ਸਾਲ 2016 ਦੀਆਂ ਚੋਣਾਂ ਵਿੱਚ ਦਖ਼ਲ ਦੇਣ ਦਾ ਦੋਸ਼ ਲੱਗਦਾ ਰਿਹਾ ਹੈ, ਉੱਥੇ ਚੀਨ ਉੱਤੇ ਕੋਰੋਨਾ ਨੂੰ ਲੈ ਕੇ ਟਰੰਪ ਸ਼ੁਰੂ ਤੋਂ ਹੀ ਹਮਲਾਵਰ ਰਹੇ ਹਨ।
ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਅਮਰੀਕਾ ਉਨ੍ਹਾਂ ਦੇ ਦੇਸ਼ ਦਾ ਸਭ ਤੋਂ ਨੇੜਲਾ ਤੇ ਅਹਿਮ ਸਹਿਯੋਗੀ ਹੈ। ਦੋਵੇਂ ਦੇਸ਼ਾਂ ਦੇ ਸਬੰਧ ਲੀਡਰਸ਼ਿਪ ਦੇ ਤਬਦੀਲ ਹੋਣ ਨਾਲ ਪ੍ਰਭਾਵਿਤ ਨਹੀਂ ਹੁੰਦੇ। ਨਵੇਂ ਰਾਸ਼ਟਰਪਤੀ ਨਾਲ ਵਪਾਰ ਤੇ ਜਲਵਾਯੂ-ਪਰਿਵਰਤਨ ਉੱਤੇ ਸਹਿਮਤੀ ਬਣ ਜਾਵੇਗੀ; ਭਾਵੇਂ ਮੈਂ ਹਾਲੇ ਤੱਕ ਬਾਇਡੇਨ ਨਾਲ ਗੱਲ ਨਹੀਂ ਕੀਤੀ ਹੈ। ਇਸ ਦੌਰਾਨ ਅਮਰੀਕਾ ਦੇ ਕੱਟੜ ਵਿਰੋਧੀ ਈਰਾਨ ਨੇ ਬਾਇਡੇਨ ਨੂੰ ਅਮਰੀਕਾ ਦੀਆਂ ਪਿਛਲੀਆਂ ਗ਼ਲਤੀਆਂ ਸੁਧਾਰਨ ਲਈ ਆਖਿਆ ਹੈ। ਰਾਸ਼ਟਰਪਤੀ ਹਸਨ ਰੂਹਾਨੀ ਨੇ ਆਪਣੇ ਸੰਦੇਸ਼ ਵਿੱਚ ਸਾਲ 2015 ਦੇ ਪ੍ਰਮਾਣੂ ਸਮਝੌਤੇ ਨੂੰ ਇੱਕ ਵਾਰ ਫਿਰ ਅਮਲ ’ਚ ਲਿਆਉਣ ਲਈ ਵੀ ਕਿਹਾ ਹੈ।
ਬਾਇਡਨ ਦੀ ਜਿੱਤ ਮਗਰੋਂ ਭਾਰਤੀ ਸ਼ੇਅਰ ਬਾਜ਼ਾਰ ਨੇ ਮਾਰੀ ਛਾਲ, ਸੈਂਸੈਕਸ 42 ਹਜ਼ਾਰ ਤੋਂ ਪਾਰ
ਤੁਰਕੀ ਦੇ ਉੱਪ ਰਾਸ਼ਟਰਪਤੀ ਫ਼ੁਅਤ ਓਕਤੇ ਨੇ ਕਿਹਾ ਕਿ ਨਤੀਜਿਆਂ ਨਾਲ ਪੁਰਾਣੇ ਸਹਿਯੋਗੀਆਂ ਵਿਚਾਲੇ ਸਬੰਧਾਂ ’ਚ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਨਹੀਂ ਆਵੇਗੀ। ਭਾਵੇਂ ਅੰਕਾਰਾ, ਸੀਰੀਆ ਤੇ ਹੋਰ ਨੀਤੀਗਤ ਮੁੱਦਿਆਂ ਉੱਤੇ ਮਤਭੇਦ ਦੂਰ ਕਰਨ ਲਈ ਅਮਰੀਕਾ ਨਾਲ ਕੰਮ ਕਰਦਾ ਰਹੇਗਾ।
ਫ਼ਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡੇਨ ਨੂੰ ਵਧਾਈ ਦਿੱਤੀ। ਇਸ ਸੰਦੇਸ਼ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਜਾਰੀ ਵ੍ਹਾਈਟ ਹਾਊਸ ਦਾ ਸਿਆਸੀ ਬਾਈਕਾਟ ਖ਼ਤਮ ਕਰ ਦੇਵੇਗਾ। ਉੱਧਰ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਬਾਇਡੇਨ ਨੂੰ ਵਧਾਈ ਦਿੱਤੀ ਹੈ। ਨਾਲ ਹੀ ਈਰਾਨ ਤੇ ਫ਼ਲਸਤੀਨ ਜਿਹੇ ਮੁੱਦਿਆਂ ਉੱਤੇ ਮਤਭੇਦ ਦੇ ਬਾਵਜੂਦ ਦੋਵੇਂ ਦੇਸ਼ਾਂ ਵਿੱਚ ਮਜ਼ਬੂਤ ਸਬੰਧਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੀ ਧੰਨਵਾਦ ਕੀਤਾ।
ਅਕਾਲੀ ਲੀਡਰ ਮਨਜਿੰਦਰ ਸਿਰਸਾ ਖਿਲਾਫ ਕੇਸ ਦਰਜ ਕਰਨ ਦੇ ਹੁਕਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਟ੍ਰੈਂਡਿੰਗ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)