(Source: ECI/ABP News)
Donald Trump: ਮੋਦੀ ਦੇ ਫੋਨ ਘੁੰਮਾਉਣ ਮਗਰੋਂ ਫਿਰ ਚੜ੍ਹਿਆ ਟਰੰਪ ਦਾ ਪਾਰਾ! ਚੀਨ ਦੇ ਨਾਲ ਹੀ ਭਾਰਤ ਨੂੰ ਵੀ ਧਮਕੀ
President Donald Trump Warns: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਧਮਕੀਆਂ ਤੋਂ ਬਾਜ ਨਹੀਂ ਆ ਰਿਹਾ। ਸੋਮਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਨਾਲ ਫ਼ੋਨ 'ਤੇ ਗੱਲ ਕੀਤੀ ਪਰ ਕੁਝ ਘੰਟਿਆਂ ਬਾਅਦ ਹੀ ਟਰੰਪ

President Donald Trump Warns: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਧਮਕੀਆਂ ਤੋਂ ਬਾਜ ਨਹੀਂ ਆ ਰਿਹਾ। ਸੋਮਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਨਾਲ ਫ਼ੋਨ 'ਤੇ ਗੱਲ ਕੀਤੀ ਪਰ ਕੁਝ ਘੰਟਿਆਂ ਬਾਅਦ ਹੀ ਟਰੰਪ ਨੇ ਚੀਨ ਤੇ ਭਾਰਤ ਸਣੇ ਕਈ ਮੁਲਕਾਂ ਨੂੰ ਧਮਕੀ ਦੇ ਦਿੱਤੀ। ਟਰੰਪ ਨੇ ਧਮਕੀ ਦਿੰਦਿਆਂ ਕਿਹਾ ਕਿ ਅਮਰੀਕੀ ਸਰਕਾਰ ਹਰ ਉਸ ਦੇਸ਼ 'ਤੇ ਮੋਟਾ ਟੈਰਿਫ ਲਾਏਗੀ ਜੋ ਅਮਰੀਕਾ ਨੂੰ ਨੁਕਸਾਨ ਪਹੁੰਚਾਏਗਾ। ਟਰੰਪ ਨੇ ਭਾਰਤ, ਚੀਨ ਤੇ ਬ੍ਰਾਜ਼ੀਲ ਦਾ ਸ਼ਰੇਆਮ ਨਾਮ ਲਿਆ ਤੇ ਕਿਹਾ ਕਿ ਇਹ ਦੇਸ਼ ਸਭ ਤੋਂ ਵੱਧ ਟੈਰਿਫ ਲਾਉਂਦੇ ਹਨ। ਟਰੰਪ ਦਾ ਇਹ ਬਿਆਨ ਪੀਐਮ ਮੋਦੀ ਨਾਲ ਗੱਲਬਾਤ ਹੋਣ ਤੋਂ ਕੁਝ ਸਮੇਂ ਬਾਅਦ ਹੀ ਆਇਆ।
ਫਲੋਰੀਡਾ ਵਿੱਚ ਰਿਪਬਲਿਕਨ ਪਾਰਟੀ ਦੇ ਇੱਕ ਸਮਾਗਮ ਵਿੱਚ ਡੋਨਾਲਡ ਟਰੰਪ ਨੇ ਕਿਹਾ, "ਅਸੀਂ ਉਨ੍ਹਾਂ ਦੇਸ਼ਾਂ ਤੇ ਬਾਹਰੀ ਲੋਕਾਂ 'ਤੇ ਟੈਰਿਫ ਲਾਉਣ ਜਾ ਰਹੇ ਹਾਂ ਜੋ ਸਾਨੂੰ ਨੁਕਸਾਨ ਪਹੁੰਚਾਉਂਦੇ ਹਨ।" ਭਾਵੇਂ ਉਹ ਆਪਣੇ ਦੇਸ਼ ਲਈ ਚੰਗਾ ਕੰਮ ਕਰ ਰਹੇ ਹਨ, ਪਰ ਇਹ ਸਾਨੂੰ ਨੁਕਸਾਨ ਪਹੁੰਚਾ ਸਕਦਾ ਹੈ। ਟਰੰਪ ਨੇ ਕਿਹਾ, 'ਦੂਜੇ ਦੇਸ਼ ਕੀ ਕਰ ਰਹੇ ਹਨ, ਚੀਨ ਮੋਟਾ ਟੈਰਿਫ ਲਾਉਣ ਵਾਲਾ ਦੇਸ਼ ਹੈ ਤੇ ਇਸੇ ਤਰ੍ਹਾਂ ਭਾਰਤ ਤੇ ਬ੍ਰਾਜ਼ੀਲ ਸਮੇਤ ਕਈ ਦੇਸ਼ ਅਜਿਹਾ ਕਰ ਰਹੇ ਹਨ।' ਪਰ ਹੁਣ ਅਜਿਹਾ ਨਹੀਂ ਹੋਵੇਗਾ ਕਿਉਂਕਿ ਸਾਡੀ ਨੀਤੀ ਅਮਰੀਕਾ ਸਭ ਤੋਂ ਪਹਿਲਾਂ ਹੈ। ਅਮਰੀਕਾ ਇੱਕ ਅਜਿਹਾ ਸਿਸਟਮ ਬਣਾਏਗਾ ਜੋ ਨਿਰਪੱਖ ਹੋਵੇਗਾ ਤੇ ਸਾਡੇ ਖਜ਼ਾਨੇ ਵਿੱਚ ਪੈਸਾ ਲਿਆਏਗਾ। ਅਮਰੀਕਾ ਦੁਬਾਰਾ ਅਮੀਰ ਬਣ ਜਾਵੇਗਾ ਤੇ ਇਹ ਬਹੁਤ ਜਲਦੀ ਹੋਵੇਗਾ। ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਉਸ ਪ੍ਰਣਾਲੀ ਵਿੱਚ ਵਾਪਸ ਜਾਣ ਦੀ ਜ਼ਰੂਰਤ ਹੈ ਜਿਸ ਨੇ ਇਸ ਨੂੰ ਅਮੀਰ ਤੇ ਖੁਸ਼ਹਾਲ ਬਣਾਇਆ।
ਡੋਨਾਲਡ ਟਰੰਪ ਨੇ ਕਿਹਾ ਕਿ ਅਸੀਂ ਆਪਣੇ ਨਾਗਰਿਕਾਂ 'ਤੇ ਟੈਕਸ ਲਾ ਕੇ ਦੂਜੇ ਦੇਸ਼ਾਂ ਨੂੰ ਅਮੀਰ ਨਹੀਂ ਬਣਾਵਾਂਗੇ, ਸਗੋਂ ਅਸੀਂ ਆਪਣੇ ਨਾਗਰਿਕਾਂ ਨੂੰ ਦੂਜੇ ਦੇਸ਼ਾਂ 'ਤੇ ਟੈਰਿਫ ਲਾ ਕੇ ਅਮੀਰ ਬਣਾਵਾਂਗੇ। ਜਿਵੇਂ-ਜਿਵੇਂ ਦੂਜੇ ਦੇਸ਼ਾਂ 'ਤੇ ਟੈਰਿਫ ਵਧਣਗੇ, ਅਮਰੀਕੀਆਂ 'ਤੇ ਟੈਕਸ ਘੱਟ ਜਾਣਗੇ, ਜਿਸ ਨਾਲ ਵੱਡੀ ਗਿਣਤੀ ਵਿੱਚ ਨੌਕਰੀਆਂ ਤੇ ਫੈਕਟਰੀਆਂ ਪੈਦਾ ਹੋਣਗੀਆਂ। ਟਰੰਪ ਪਹਿਲਾਂ ਬ੍ਰਿਕਸ ਦੇਸ਼ਾਂ 'ਤੇ ਵੀ 100 ਪ੍ਰਤੀਸ਼ਤ ਟੈਰਿਫ ਲਾਉਣ ਦੀ ਧਮਕੀ ਦੇ ਚੁੱਕੇ ਹਨ। ਭਾਰਤ ਵੀ ਬ੍ਰਿਕਸ ਸਮੂਹ ਦਾ ਹਿੱਸਾ ਹੈ। ਅਜਿਹੇ ਵਿੱਚ ਟਰੰਪ ਦੇ ਇਨ੍ਹਾਂ ਐਲਾਨਾਂ ਕਾਰਨ ਭਾਰਤ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜਿਹੜੇ ਲੋਕ ਟੈਰਿਫ ਤੋਂ ਬਚਣਾ ਚਾਹੁੰਦੇ ਹਨ, ਉਨ੍ਹਾਂ ਨੂੰ ਅਮਰੀਕਾ ਵਿੱਚ ਹੀ ਕੰਪਨੀਆਂ ਤੇ ਫੈਕਟਰੀਆਂ ਸਥਾਪਤ ਕਰਨ ਲਈ ਕਿਹਾ ਜਾਵੇਗਾ। ਇਸ ਨਾਲ ਅਮਰੀਕਾ ਵਿੱਚ ਨੌਕਰੀਆਂ ਵਧਣਗੀਆਂ। ਟਰੰਪ ਨੇ ਕਿਹਾ ਕਿ ਅਮਰੀਕਾ ਇੱਥੇ ਪਲਾਂਟ ਸਥਾਪਤ ਕਰਨ ਵਾਲੀਆਂ ਕੰਪਨੀਆਂ ਦਾ ਸਮਰਥਨ ਕਰੇਗਾ, ਖਾਸ ਕਰਕੇ ਫਾਰਮਾਸਿਊਟੀਕਲ, ਸੈਮੀਕੰਡਕਟਰ ਤੇ ਸਟੀਲ ਵਰਗੇ ਉਦਯੋਗਾਂ ਨੂੰ ਉਤਸ਼ਾਹਿਤ ਕਰੇਗਾ। ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਸਟੀਲ, ਐਲੂਮੀਨੀਅਮ ਤੇ ਤਾਂਬੇ 'ਤੇ ਵੀ ਟੈਰਿਫ ਲਾਏਗਾ।
ਉਧਰ, ਮੀਡੀਆ ਵਿੱਚ ਚਰਚਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਵਰੀ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣ ਲਈ ਅਮਰੀਕਾ ਦਾ ਦੌਰਾ ਕਰ ਸਕਦੇ ਹਨ। ਟਰੰਪ ਨੇ ਸੋਮਵਾਰ ਨੂੰ ਨਰਿੰਦਰ ਮੋਦੀ ਨਾਲ ਫ਼ੋਨ 'ਤੇ ਗੱਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਫਰਵਰੀ ਵਿੱਚ ਅਮਰੀਕਾ ਆਉਣ ਦੀ ਉਮੀਦ ਹੈ। ਹਾਲਾਂਕਿ, ਭਾਰਤੀ ਵਿਦੇਸ਼ ਮੰਤਰਾਲੇ ਨੇ ਅਜੇ ਤੱਕ ਇਸਨਦੀ ਪੁਸ਼ਟੀ ਨਹੀਂ ਕੀਤੀ।
ਰਾਇਟਰਜ਼ ਅਨੁਸਾਰ ਟਰੰਪ ਨੇ ਕਿਹਾ ਕਿ ਮੋਦੀ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਮੁੱਦੇ 'ਤੇ ਉਹੀ ਕਰਨਗੇ ਜੋ ਸਹੀ ਹੈ। ਜਦੋਂ ਅਸੀਂ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਭਾਰਤੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਾਂਗੇ, ਤਾਂ ਮੋਦੀ ਸਹੀ ਫੈਸਲਾ ਲੈਣਗੇ। ਸਾਡੇ ਭਾਰਤ ਨਾਲ ਬਹੁਤ ਚੰਗੇ ਸਬੰਧ ਹਨ। ਅਸੀਂ ਭਾਰਤ ਤੋਂ ਆਈਟੀ ਪੇਸ਼ੇਵਰਾਂ ਨੂੰ ਨਿਯੁਕਤ ਕਰਨ ਲਈ ਤਿਆਰ ਹਾਂ। ਅਮਰੀਕਾ ਭਾਰਤ ਦਾ ਇੱਕ ਵੱਡਾ ਵਪਾਰਕ ਭਾਈਵਾਲ ਹੈ। 2023-24 ਵਿੱਚ ਦੋਵਾਂ ਦੇਸ਼ਾਂ ਵਿਚਕਾਰ ਵਪਾਰ 118 ਬਿਲੀਅਨ ਡਾਲਰ ਤੋਂ ਵੱਧ ਸੀ। ਇਸ ਵਿੱਚ ਭਾਰਤ ਦਾ ਵਪਾਰ ਸਰਪਲੱਸ $41 ਬਿਲੀਅਨ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
