ਪੜਚੋਲ ਕਰੋ
ਪ੍ਰਦਰਸ਼ਨਕਾਰੀਆਂ ਨੇ ਊਠ 'ਤੇ ਚੜ੍ਹ ਕੇ ਸਾੜੀ ਕੈਪਟਨ ਦੇ 'ਝੂਠੇ ਵਾਅਦਿਆਂ' ਦੀ ਪੰਡ, ਦੇਖੋ ਤਸਵੀਰਾਂ
1/6

ਕਰਮਚਾਰੀਆਂ ਨੇ ਕੈਪਟਨ ਦੇ ਚੋਣ ਵਾਅਦਿਆਂ ਦਾ ਜ਼ਿਕਰ ਕਰਦਿਆਂ ਕਿਹਾ ਪੇਅ ਕਮਿਸ਼ਨ ਰਿਪੋਰਟ ਲਾਗੂ ਕਰ ਦਵਾਂਗੇ, ਡੀਏ ਦੀਆਂ ਸਾਰੀਆਂ ਕਿਸ਼ਤਾਂ ਦੇ ਦੇਵਾਂਗੇ, ਇੱਥੋਂ ਤਕ ਕਿ ਜੋ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਾਂਗੇ, ਥਰਮਲ ਬੰਦ ਨਹੀਂ ਕਰਾਂਗੇ ਤੇ ਹੋਰ ਬਹੁਤ ਸਾਰੇ ਵਾਅਦੇ ਕੀਤੇ ਜੋ ਅੱਜ ਤਕ ਪੂਰੇ ਨਹੀਂ ਕੀਤੇ ਗਏ।
2/6

ਪ੍ਰਦਰਸ਼ਨਕਾਰੀਆਂ ਨੇ ਕਿਹਾ ਸਾਡੀ ਧਰਤੀ 'ਤੇ ਖੜ੍ਹਿਆਂ ਦੀ ਗੱਲ ਨਹੀਂ ਸੁਣਦੇ। ਹੋ ਸਕਦਾ ਊਠ 'ਤੇ ਬੈਠ ਕੇ ਸੁਣ ਲੈਣ।
3/6

ਉਨ੍ਹਾਂ ਕਿਹਾ ਖ਼ਾਸ ਕਰਕੇ ਇੱਥੋਂ ਦੇ ਖ਼ਜ਼ਾਨਾ ਮੰਤਰੀ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਹੁਤ ਝੂਠੇ ਵਾਅਦੇ ਕੀਤੇ ਹਨ।
4/6

ਬਠਿੰਡਾ: ਥਰਮਲ ਪਲਾਟ ਦੇ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਚੋਣਾਂ 'ਚ ਕੀਤੇ ਵਾਅਦੇ ਨਾ ਪਗਾਉਣ 'ਤੇ ਵਿਲੱਖਣ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ।
5/6

ਪ੍ਰਦਰਸ਼ਨ ਕਰ ਰਹੇ ਥਰਮਲ ਪਲਾਟ ਦੇ ਕਰਮਚਾਰੀਆਂ ਦੇ ਪ੍ਰਧਾਨ ਗੁਰਸੇਵਕ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਾਡੇ ਨਾਲ ਬਹੁਤ ਵੱਡੇ-ਵੱਡੇ ਵਾਅਦੇ ਕੀਤੇ ਸਨ। ਉਹ ਸਾਰੇ ਝੂਠੇ ਸਾਬਤ ਹੋਏ ਹਨ।
6/6

ਕਰਮਚਾਰੀਆਂ ਨੇ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜ੍ਹ ਕੇ ਊਠ 'ਤੇ ਬੈਠ ਕੇ ਚੋਣਾਂ 'ਚ ਕੀਤੇ ਝੂਠੇ ਵਾਅਦਿਆਂ ਦੀ ਪੰਡ ਨੂੰ ਸਾੜਿਆ।
Published at :
ਹੋਰ ਵੇਖੋ





















