ਪੜਚੋਲ ਕਰੋ
Sidharth Shukla ਤੋਂ ਇਲਾਵਾ ਇਹ ਸੈਲਿਬ੍ਰਿਟੀ ਬਹੁਤ ਘੱਟ ਉਮਰ 'ਚ ਕਹਿ ਗਏ ਦੁਨੀਆ ਨੂੰ ਅਲਵਿਦਾ
ਸਿਧਾਰਥ ਸ਼ੁਕਲਾ ਦਾ ਦੇਹਾਂਤ
1/11

ਮਸ਼ਹੂਰ ਟੀਵੀ ਅਦਾਕਾਰ 'ਸਿਧਾਰਥ ਸ਼ੁਕਲਾ' ਦੀ 40 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਇਸ ਖਬਰ ਨੇ ਉਸ ਦੇ ਪ੍ਰਸ਼ੰਸਕਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਕੋਈ ਵੀ ਵਿਸ਼ਵਾਸ ਨਹੀਂ ਕਰ ਰਿਹਾ ਸੀ ਕਿ ਸਿਧਾਰਥ ਹੁਣ ਸਾਡੇ ਵਿਚਕਾਰ ਨਹੀਂ ਹਨ। ਸਿਰਫ ਸਿਧਾਰਥ ਹੀ ਨਹੀਂ, ਇੰਡਸਟਰੀ ਦੇ ਕਈ ਅਜਿਹੇ ਸਿਤਾਰੇ ਸੀ ਜਿਨ੍ਹਾਂ ਨੇ ਬਹੁਤ ਛੋਟੀ ਉਮਰ 'ਚ ਹੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
2/11

ਸਿਧਾਰਥ ਸ਼ੁਕਲਾ ਟੀਵੀ ਦੇ ਸਭ ਤੋਂ ਮਹਿੰਗੇ ਸਿਤਾਰਿਆਂ ਵਿੱਚੋਂ ਇੱਕ ਸਨ। ਮਾਡਲਿੰਗ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸਿਧਾਰਥ ਨੇ ਬਹੁਤ ਛੋਟੀ ਉਮਰ ਵਿੱਚ ਹੀ ਨਾਮ ਕਮਾਇਆ ਸੀ। ਉਹ ਕਲਰਸ ਦੇ ਸ਼ੋਅ ਬਾਲਿਕਾ ਵਧੂ ਦੇ ਨਾਲ ਘਰ-ਘਰ ਜਾਣੇ ਗਏ, ਸਿਧਾਰਥ ਬਿੱਗ ਬੌਸ 13 ਦੇ ਜੇਤੂ ਵੀ ਰਹਿ ਚੁੱਕੇ ਸੀ। ਜੇ ਇਹ ਕਿਹਾ ਜਾਵੇ ਕਿ ਉਹ ਬਿੱਗ ਬੌਸ ਦੇ ਇਤਿਹਾਸ ਵਿੱਚ ਸਭ ਤੋਂ ਪ੍ਰਸਿੱਧ ਪ੍ਰਤੀਯੋਗੀ ਸੀ, ਤਾਂ ਇਹ ਗਲਤ ਨਹੀਂ ਹੋਵੇਗਾ। ਸਿਧਾਰਥ ਦਾ ਜਾਣਾ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ। ਉਸਨੇ 40 ਸਾਲ ਦੀ ਛੋਟੀ ਉਮਰ ਵਿੱਚ ਇਸ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਹੈ।
Published at : 11 Dec 2021 08:36 PM (IST)
ਹੋਰ ਵੇਖੋ





















