ਪੜਚੋਲ ਕਰੋ
Asif Basra Suicide: ਯੂਕੇ ਤੋਂ ਆਈ ਔਰਤ ਨਾਲ ਲਿਵ-ਇਨ 'ਚ ਰਹਿੰਦੇ ਸੀ ਆਸਿਫ਼ ਬਸਰਾ, ਖ਼ੁਦਕੁਸ਼ੀ ਤੋਂ ਪਹਿਲਾਂ ਕੁੱਤੇ ਨੂੰ ਘੁਮਾਉਣ ਲਈ ਗਏ
1/9

ਵੀਰਵਾਰ ਦੁਪਹਿਰ ਨੂੰ ਉਹ ਆਪਣੇ ਪਾਲਤੂ ਕੁੱਤੇ ਨੂੰ ਘੁੰਮਣ ਗਏ ਸੀ। ਇਸ ਤੋਂ ਬਾਅਦ ਘਰ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਕੁੱਤੇ ਦੇ ਪੱਟੇ ਨਾਲ ਖੁਦਕੁਸ਼ੀ ਕਰ ਲਈ। ਮੁਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਉਹ ਤਣਾਅ ਦਾ ਸ਼ਿਕਾਰ ਸੀ।
2/9

ਉਸ ਨੇ ਮੈਕਲਡਗੰਜ ‘ਚ ਜੋਗੀਬਾੜਾ ਰੋਡ 'ਤੇ ਇੱਕ ਕੈਫੇ ਦੇ ਨੇੜੇ ਖੁਦਕੁਸ਼ੀ ਕੀਤੀ। ਆਸਿਫ ਨੇ ਇਹ ਕਦਮ ਕਿਉਂ ਚੁੱਕਿਆ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
3/9

4/9

5/9

6/9

ਹੁਣ ਤੱਕ ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਆਸਿਫ ਕਿਰਾਏ ਦੇ ਮਕਾਨ ‘ਚ ਇੱਕ ਵਿਦੇਸ਼ੀ ਮਹਿਲਾ ਦੋਸਤ ਦੇ ਨਾਲ ਰਹਿ ਰਿਹਾ ਸੀ।
7/9

ਦੱਸ ਦਈਏ ਕਿ ਆਸਿਫ ਬਸਰਾ ਨੇ 'ਪਰਜਾਨੀਆਂ', 'ਬਲੈਕ ਫ੍ਰਾਈਡੇ', 'ਵਨਸ ਅਪਨ ਅ ਟਾਈਮ ਇਨ ਮੁੰਬਈ', 'ਕ੍ਰਿਸ਼ 3', 'ਏਕ ਵਿਲਨ', 'ਮੰਜੂਨਾਥ', 'ਜਬ ਵੀ ਮੈਟ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ ਕਈ ਟੀਵੀ ਸੀਰੀਅਲਾਂ ਵਿੱਚ ਵੀ ਕੰਮ ਕੀਤਾ।
8/9

ਆਸਿਫ ਬਸਰਾ ਦੀ ਮੌਤ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਆਸਿਫ ਬਸਰਾ ਮੈਕਲੋਡਗੰਜ 'ਚ ਯੂਕੇ ਤੋਂ ਆਪਣੀ ਇੱਕ ਔਰਤ ਦੋਸਤ ਦੇ ਨਾਲ ਲੀਵ ਇਨ ‘ਚ ਰਹਿੰਦੇ ਸੀ।
9/9

ਮੁੰਬਈ: ਅਭਿਨੇਤਾ ਆਸਿਫ ਬਸਰਾ (Asif Basra) ਨੇ ਖ਼ੁਦਕੁਸ਼ੀ ਕਰ ਲਈ ਹੈ। ਆਸਿਫ ਨੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹਾ ਦੇ ਧਰਮਸ਼ਾਲਾ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
Published at :
ਹੋਰ ਵੇਖੋ





















