ਪੜਚੋਲ ਕਰੋ
Golden Temple: ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਬਾਲੀਵੁੱਡ ਅਦਾਕਾਰ ਰਾਜ ਬੱਬਰ, ਧੀ ਜੂਹੀ ਨੇ ਗੁਰਬਾਣੀ ਦਾ ਮਾਣਿਆ ਆਨੰਦ
Raj Babbar Visit Sri harmandir sahib with Daughter: ਪੰਜਾਬੀ ਅਤੇ ਬਾਲੀਵੁੱਡ ਸਿਨੇਮਾ ਜਗਤ ਦੇ ਮਸ਼ਹੂਰ ਅਦਾਕਾਰ ਰਾਜ ਬੱਬਰ ਆਪਣੀ ਬੇਟੀ ਜੂਹੀ ਬੱਬਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਏ।

Raj Babbar Visit Sri harmandir sahib with Daughter
1/6

ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਦੱਸ ਦੇਈਏ ਕਿ ਇਸ ਦੌਰਾਨ ਰਾਜ ਬੱਬਬ ਦੇ ਨਾਲ-ਨਾਲ ਜੂਹੀ ਬੱਬਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਸ਼ਬਦ ਕੀਰਤਨ ਅਤੇ ਗੁਰਬਾਣੀ ਦਾ ਆਨੰਦ ਮਾਣਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
2/6

ਇਸ ਦੌਰਾਨ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਰਾਜ ਬੱਬਰ ਨੇ ਦੱਸਿਆ ਕਿ ਉਹ ਅੱਜ ਪਰਿਵਾਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੇ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਹੈ। ਵਾਹਿਗੁਰੂ ਸਭ ਨੂੰ ਚੜਦੀ ਕਲਾ ਵਿੱਚ ਰੱਖਣ।
3/6

ਇਸ ਦੌਰਾਨ ਰਾਜ ਬੱਬਰ ਦੀ ਧੀ ਜੂਹੀ ਬੱਬਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਪਹਿਲੀ ਵਾਰ ਪਿਤਾ ਨਾਲ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਣ ਦਾ ਮੌਕਾ ਮਿਲਿਆ ਅਤੇ ਸਮੂਹ ਪਰਿਵਾਰ ਵੱਲੋਂ ਭੈਣ ਕਜਰੀ ਦੇ ਵਿਆਹ ਦੀ ਅਰਦਾਸ ਕਰਨ ਪਹੁੰਚੇ ਹਾਂ ਅਤੇ ਮਨ ਨੂੰ ਬਹੁਤ ਹੀ ਅਲੌਕਿਕ ਸ਼ਾਂਤੀ।
4/6

ਵਰਕਫਰੰਟ ਦੀ ਗੱਲ ਕਰਿਏ ਤਾਂ ਰਾਜ ਬੱਬਰ ਨੇ ਬਾਲੀਵੁੱਡ ਸਿਨੇਮਾ ਨੂੰ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ।
5/6

ਇਸ ਤੋਂ ਇਲਾਵਾ ਉਨ੍ਹਾਂ ਨੇ 80 ਦੇ ਦਹਾਕੇ ‘ਚ ਕਈ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ।
6/6

ਰਾਜ ਬੱਬਰ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਪਸੰਦ ਕੀਤਾ ਗਿਆ। ਉਨ੍ਹਾਂ ਦਾ ਵੱਡਾ ਬੇਟਾ ਵੀ ਪੰਜਾਬੀ ਫ਼ਿਲਮਾਂ ‘ਚ ਸਰਗਰਮ ਹੈ ਅਤੇ ਛੋਟਾ ਪੁੱਤਰ ਪ੍ਰਤੀਕ ਬੱਬਰ ਵੀ ਜਲਦ ਹੀ ਪੰਜਾਬ ਦੇ ਅਧਾਰਿਤ ਫ਼ਿਲਮ ‘ਚ ਨਜ਼ਰ ਆਉਣ ਵਾਲਾ ਹੈ।
Published at : 09 Dec 2023 04:03 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਦੇਸ਼
Advertisement
ਟ੍ਰੈਂਡਿੰਗ ਟੌਪਿਕ
