ਪੜਚੋਲ ਕਰੋ
(Source: ECI | ABP NEWS)
Rihanna: ਅਨੰਤ ਅੰਬਾਨੀ ਦੇ ਵਿਆਹ 'ਚ ਰੌਣਕਾਂ ਲਾਉਣ ਲਈ ਜਾਮਨਗਰ ਪਹੁੰਚੀ ਹਾਲੀਵੁੱਡ ਗਾਇਕਾ ਰਿਹਾਨਾ, ਦੇਖੋ ਖੂਬਸੂਰਤ ਤਸਵੀਰਾਂ
Rihanna At Jamnagar: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ਵਿੱਚ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਬਹੁਤ ਸਾਰੇ ਲੋਕ ਸ਼ਾਮਲ ਹੋਣ ਜਾ ਰਹੇ ਹਨ। ਇਸ ਲਿਸਟ 'ਚ ਹਾਲੀਵੁੱਡ ਸਿੰਗਰ ਰਿਹਾਨਾ ਦਾ ਨਾਂ ਵੀ ਹੈ ।
ਅਨੰਤ ਅੰਬਾਨੀ ਦੇ ਵਿਆਹ 'ਚ ਰੌਣਕਾਂ ਲਾਉਣ ਲਈ ਜਾਮਨਗਰ ਪਹੁੰਚੀ ਹਾਲੀਵੁੱਡ ਗਾਇਕਾ ਰਿਹਾਨਾ, ਦੇਖੋ ਖੂਬਸੂਰਤ ਤਸਵੀਰਾਂ
1/8

ਹਾਲੀਵੁੱਡ ਦੀ ਮਸ਼ਹੂਰ ਸਿੰਗਰ ਰਿਹਾਨਾ ਭਾਰੀ ਸੁਰੱਖਿਆ ਬਲ ਹੇਠ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ 'ਚ ਰੌਣਕਾਂ ਲਾਉਣ ਲਈ ਜਾਮਨਗਰ ਪਹੁੰਚ ਚੁੱਕੀ ਹੈ।
2/8

ਇਸ ਦੌਰਾਨ ਮਸ਼ਹੂਰ ਹਾਲੀਵੁੱਡ ਸਿੰਗਰ ਰਿਹਾਨਾ ਦੀ ਟੀਮ ਵੀ ਜਾਮਨਗਰ ਪਹੁੰਚ ਚੁੱਕੀ ਹੈ ਅਤੇ ਹਾਲ ਹੀ 'ਚ ਰਿਹਾਨਾ ਦਾ ਵੀ ਸ਼ਾਨਦਾਰ ਸੁਆਗਤ ਕੀਤਾ ਗਿਆ, ਜੋ ਵਾਂਤਾਰਾ ਥੀਮ ਵਾਲੀ ਕਾਰ 'ਚ ਏਅਰਪੋਰਟ ਪਹੁੰਚੀ। ਰਿਹਾਨਾ ਬਹੁਤ ਭਾਰੀ ਸਮਾਨ ਲੈ ਕੇ ਭਾਰਤ ਆ ਰਹੀ ਹੈ।
3/8

ਉਥੇ ਹੀ ਰਿਹਾਨਾ ਦੇ ਲੁੱਕ ਦੀ ਗੱਲ ਕਰੀਏ ਤਾਂ ਗਾਇਕਾ ਨੇ ਆਪਣੇ ਅੰਦਾਜ਼ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਸ ਦੌਰਾਨ, ਰਿਹਾਨਾ ਨੂੰ ਕਾਲੇ ਰੰਗ ਦੇ ਲੰਬੇ ਸਲੀਵ ਟਾਪ ਦੇ ਨਾਲ ਜੀਨਸ ਦੇ ਉੱਪਰ ਇੱਕ ਛੋਟੀ ਕਮੀਜ਼ ਪਾਈ ਹੋਈ ਦਿਖਾਈ ਦਿੱਤੀ
4/8

ਉਸ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਹੋਏ ਸਨ ਅਤੇ ਸਨਗਲਾਸ ਪਹਿਨੀ ਹੋਈ ਸੀ। ਇਸ ਤੋਂ ਇਲਾਵਾ ਉਸਦੇ ਹੱਥ ਵਿੱਚ ਇੱਕ ਛੋਟਾ ਬੈਗ ਵੀ ਨਜ਼ਰ ਆ ਰਿਹਾ ਹੈ।
5/8

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਹਾਲੀਵੁੱਡ ਦੀ ਮਸ਼ਹੂਰ ਗਾਇਕਾ ਰਿਹਾਨਾ ਤੋਂ ਇਲਾਵਾ ਕਈ ਅੰਤਰਰਾਸ਼ਟਰੀ ਸਿਤਾਰੇ ਵੀ ਸ਼ਿਰਕਤ ਕਰ ਰਹੇ ਹਨ, ਜਿਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
6/8

ਇਸ ਦੌਰਾਨ ਕਈ ਹਾਲੀਵੁੱਡ ਸਿਤਾਰਿਆਂ ਨੂੰ ਏਅਰਪੋਰਟ 'ਤੇ ਦੇਖਿਆ ਗਿਆ, ਜਿਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
7/8

ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਸਭ ਤੋਂ ਛੋਟੇ ਬੇਟੇ ਅਨੰਤ ਅੰਬਾਨੀ ਰਾਧਿਕਾ ਮਰਚੈਂਟ ਦੇ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ।
8/8

ਹੁਣ ਦੋਵਾਂ ਦਾ ਪ੍ਰੀ-ਵੈਡਿੰਗ ਫੰਕਸ਼ਨ 1 ਮਾਰਚ ਤੋਂ ਸ਼ੁਰੂ ਹੋਵੇਗਾ ਅਤੇ 3 ਮਾਰਚ ਤੱਕ ਚੱਲੇਗਾ, ਜਿਸ ਦਾ ਆਯੋਜਨ ਜਾਮਨਗਰ, ਗੁਜਰਾਤ ਦੇ ਰਿਲਾਇੰਸ ਗ੍ਰੀਨਸ ਕੰਪਲੈਕਸ 'ਚ ਕੀਤਾ ਗਿਆ ਹੈ।
Published at : 29 Feb 2024 07:45 PM (IST)
ਹੋਰ ਵੇਖੋ
Advertisement
Advertisement




















