ਪੜਚੋਲ ਕਰੋ
Advertisement

Mamta Kulkarni ਨੂੰ ਟੌਪਲੈਸ ਫੋਟੋਸ਼ੂਟ ਤੋਂ ਬਾਅਦ ਭਰਨਾ ਪਿਆ ਸੀ ਜੁਰਮਾਨਾ, ਬਲੈਕ 'ਚ ਵਿੱਕੀ ਸੀ ਮੈਗਜ਼ੀਨ
Mamta_Kulkarni_1
1/8

ਫਿਲਮ ਇੰਡਸਟਰੀ ਵਿਚ ਆਪਣੀ ਪਛਾਣ ਸਥਾਪਤ ਕਰਨਾ ਹਰ ਐਕਟਰਸ ਦਾ ਸੁਪਨਾ ਹੁੰਦਾ ਹੈ। ਬਹੁਤ ਸਾਰੀ ਐਕਟਰਸ ਨੂੰ ਥੋੜ੍ਹੇ ਸਮੇਂ ਵਿੱਚ ਮਾਨਤਾ ਮਿਲ ਜਾਂਦੀ ਹੈ ਜਦੋਂਕਿ ਕਈਆਂ ਨੂੰ ਕਈ ਸਾਲ ਲੱਗ ਜਾਂਦੇ ਹਨ। ਮਮਤਾ ਕੁਲਕਰਨੀ ਵੀ ਇੱਕ ਅਜਿਹੀ ਐਕਰਟਸ ਹੈ ਜਿਸ ਨੇ ਬਹੁਤ ਘੱਟ ਸਮੇਂ ਵਿਚ ਸਟਾਰਡਮ ਹਾਸਲ ਕਰ ਲਈ, ਪਰ ਉਹ ਇਸ ਨੂੰ ਸੰਭਾਲ ਨਹੀਂ ਸਕੀ।
2/8

1992 ਵਿਚ ਰਿਲੀਜ਼ ਹੋਈ ਫਿਲਮ ਤਿਰੰਗਾ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮਮਤਾ ਕੁਲਕਰਣੀ ਕਈ ਕਾਰਨਾਂ ਕਰਕੇ ਸੁਰਖੀਆਂ ਵਿੱਚ ਰਹੀ ਹੈ। ਉਸ ਦਾ ਪ੍ਰੋਫੇਸ਼ਨਲ ਤੇ ਪਰਸਨਲ ਲਈਫ ਵੀ ਬਹੁਤ ਵਿਵਾਦਾਂ ਵਿੱਚ ਰਹੀ ਹੈ।
3/8

ਮਮਤਾ ਕੁਲਕਰਨੀ ਨੇ ਸਤੰਬਰ 1993 ਵਿਚ 'ਸਟਾਰਡਸਟ' ਮੈਗਜ਼ੀਨ ਲਈ ਟੌਪਲੈਸ ਫੋਟੋਸ਼ੂਟ ਕਰਵਾਇਆ ਸੀ। ਇਹ ਉਹ ਸਮਾਂ ਸੀ ਜਦੋਂ ਇੱਕ ਅਦਾਕਾਰਾ ਆਨਸਕ੍ਰੀਨ 'ਤੇ ਬੋਲਡ ਸੀਨ ਕਰਨ ਤੋਂ ਝਿਜਕਦੀ ਸੀ। ਅਜਿਹੀ ਸਥਿਤੀ ਵਿੱਚ ਮਮਤਾ ਦੇ ਇਸ ਫੋਟੋਸ਼ੂਟ ਨੂੰ ਲੈ ਕੇ ਕਾਫ਼ੀ ਚਰਚਾ ਹੋਈ।
4/8

ਜਿਵੇਂ ਹੀ ਇਹ ਮੈਗਜ਼ੀਨ ਮਮਤਾ ਦੀ ਤਸਵੀਰ ਨਾਲ ਬਾਜ਼ਾਰ ਵਿਚ ਆਈ, ਇਸ ਨਾਲ ਵਿਵਾਦ ਸ਼ੁਰੂ ਹੋ ਗਿਆ। ਇੱਕ ਪਾਸੇ, ਲੋਕਾਂ ਨੇ ਇਸ ਨੂੰ ਬਹੁਤ ਪਸੰਦ ਕੀਤਾ ਤੇ ਆਲਮ ਹੀ ਸੀ ਕਿ ਲੋਕਾਂ ਨੇ ਇਹ ਮੈਗਜ਼ੀਨ ਬਲੈਕ ਵਿਚ ਖਰੀਦਿਆ।
5/8

ਮਮਤਾ ਕੁਲਕਰਨੀ ਨੇ ਇਸ ਫੋਟੋਸ਼ੂਟ ਨੂੰ ਕਰਵਾਉਣ ਤੋਂ ਪਹਿਲਾਂ ਕਈ ਵਾਰ ਸੋਚਿਆ। ਜਦੋਂ ਉਸਨੂੰ ਪਹਿਲੀ ਵਾਰ ਆਫਰ ਕੀਤਾ ਗਿਆ ਸੀ ਤਾਂ ਉਸਨੇ ਇਸ ਬਾਰੇ ਸੋਚਣ ਲਈ ਕੁਝ ਸਮਾਂ ਮੰਗਿਆ ਤੇ ਇੱਕ ਸ਼ਰਤ ਰੱਖੀ ਕਿ ਜੇ ਉਸਨੂੰ ਇਹ ਪਸੰਦ ਆਇਆ ਤਾਂ ਹੀ ਇਹ ਛਾਪੀ ਜਾਵੇਗੀ।
6/8

ਇਸ ਸ਼ਰਤ ਨੂੰ ਮੈਗਜ਼ੀਨ ਨੇ ਸਵੀਕਾਰ ਕਰ ਲਿਆ, ਜਿਸ ਤੋਂ ਬਾਅਦ ਸ਼ੂਟ ਹੋਇਆ ਅਤੇ ਮਮਤਾ ਦੀ ਪ੍ਰਵਾਨਗੀ ਤੋਂ ਬਾਅਦ ਹੀ ਮੈਗਜ਼ੀਨ ਪ੍ਰਕਾਸ਼ਤ ਕੀਤੀ ਗਈ। ਰਿਪੋਰਟਾਂ ਮੁਤਾਬਕ, ਉਸ ਨੂੰ ਇਸ ਲਈ ਜੁਰਮਾਨਾ ਵੀ ਕੀਤਾ ਗਿਆ ਸੀ, ਪਰ ਮਮਤਾ ਨੇ ਰਾਤੋ-ਰਾਤ ਪ੍ਰਸਿੱਧੀ ਹਾਸਲ ਕਰ ਲਈ ਸੀ।
7/8

ਇਸ ਤੋਂ ਬਾਅਦ ਜਿਵੇਂ ਮਮਤਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ, ਪਰ ਉਸ ਦੇ ਕਰੀਅਰ ਦਾ ਬ੍ਰੇਕ ਅਜਿਹਾ ਸੀ ਕਿ ਉਸ ਨੂੰ ਫਿਲਮ ਇੰਡਸਟਰੀ ਤੋਂ ਬਾਹਰ ਆਉਣਾ ਪਿਆ। ਮਮਤਾ ਦਾ ਨਾਂ ਅੰਡਰਵਰਲਡ ਦੇ ਬਹੁਤ ਸਾਰੇ ਲੋਕਾਂ ਨਾਲ ਜੁੜਿਆ ਤੇ ਉਸ ਨੇ ਵਿੱਕੀ ਗੋਸਵਾਮੀ ਨਾਲ ਵਿਆਹ ਕਰਵਾ ਲਿਆ ਜੋ ਇੱਕ ਨਸ਼ਾ ਤਸਕਰ ਸੀ।
8/8

ਹਾਲਾਂਕਿ, ਫਿਲਮ ਇੰਡਸਟਰੀ ਤੋਂ ਮਮਤਾ ਦਾ ਅਚਾਨਕ ਅਲੋਪ ਹੋਣਾ ਕਾਫ਼ੀ ਅਜੀਬ ਸੀ ਕਿਉਂਕਿ ਉਸ ਨੇ ਆਪਣੇ ਕਰੀਅਰ ਵਿੱਚ ਵੀ ਸਲਮਾਨ ਅਤੇ ਸ਼ਾਹਰੁਖ ਖ਼ਾਨ ਦੇ ਨਾਲ ਫਿਲਮ ਕਰਨ-ਅਰਜੁਨ ਵਿੱਚ ਕੰਮ ਕੀਤਾ ਸੀ। ਅੱਜ ਮਮਤਾ ਆਪਣਾ 49ਵਾਂ ਜਨਮਦਿਨ ਮਨਾ ਰਹੀ ਹੈ।
Published at : 20 Apr 2021 04:07 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਪੰਜਾਬ
ਸਿਹਤ
Advertisement
ਟ੍ਰੈਂਡਿੰਗ ਟੌਪਿਕ
