ਪੜਚੋਲ ਕਰੋ
Preity Zinta B’day: ਜਦੋਂ ਅੰਡਰਵਰਲਡ ਡੌਨ ਨਾਲ ਭਿੜ ਗਈ ਸੀ ਪ੍ਰੀਟੀ ਜ਼ਿੰਟਾ, ਹਿੱਲ ਗਈ ਸੀ ਪੂਰੀ ਫਿਲਮ ਇੰਡਸਟਰੀ
Preity Zinta: ਬਾਲੀਵੁੱਡ 'ਚ ਡਿੰਪਲ ਗਰਲ ਦੇ ਨਾਂ ਨਾਲ ਮਸ਼ਹੂਰ ਪ੍ਰਿਟੀ ਜ਼ਿੰਟਾ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਉਹ ਆਪਣੀ ਅਦਾਕਾਰੀ ਨਾਲ ਲੱਖਾਂ ਦਿਲਾਂ 'ਤੇ ਰਾਜ ਕਰਦੀ ਹੈ।
Preity Zinta
1/7

ਪ੍ਰੀਤੀ ਨੂੰ ਉਨ੍ਹਾਂ ਸਿਤਾਰਿਆਂ 'ਚ ਗਿਣਿਆ ਜਾਂਦਾ ਹੈ ਜੋ ਨਿਡਰ ਹੋ ਕੇ ਬੋਲਦੇ ਹਨ। ਅੱਜ ਅਸੀਂ ਉਨ੍ਹਾਂ ਨਾਲ ਜੁੜਿਆ ਇੱਕ ਅਜਿਹਾ ਕਿੱਸਾ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਹਾਨੂੰ ਯਕੀਨ ਹੋ ਜਾਵੇਗਾ ਕਿ ਇੰਡਸਟਰੀ 'ਚ ਪ੍ਰੀਤੀ ਤੋਂ ਜ਼ਿਆਦਾ ਨਿਡਰ ਕੋਈ ਨਹੀਂ ਹੈ।
2/7

ਇਹ ਕਹਾਣੀ ਫਿਲਮ 'ਚੋਰੀ ਚੋਰੀ ਚੁਪਕੇ ਚੁਪਕੇ' ਦੇ ਸਮੇਂ ਦੀ ਹੈ। ਉਸ ਸਮੇਂ ਪ੍ਰੀਤੀ ਨੇ ਅਦਾਲਤ 'ਚ ਅੰਡਰਵਰਲਡ ਡੌਨ ਖਿਲਾਫ਼ ਗਵਾਹੀ ਦਿੱਤੀ ਸੀ। ਇਸ ਫਿਲਮ ਵਿੱਚ ਸਲਮਾਨ ਖਾਨ, ਰਾਣੀ ਮੁਖਰਜੀ ਨੇ ਅਭਿਨੈ ਕੀਤਾ ਸੀ ਅਤੇ ਇਸ ਦਾ ਨਿਰਦੇਸ਼ਨ ਅੱਬਾਸ-ਮਸਤਾਨ ਨੇ ਕੀਤਾ ਸੀ।
3/7

ਕਾਗਜ਼ਾਂ 'ਤੇ ਇਹ ਫਿਲਮ ਹੀਰਾ ਵਪਾਰੀ ਭਰਤ ਸ਼ਾਹ ਅਤੇ ਨਾਜ਼ਿਮ ਰਿਜ਼ਵੀ ਦੁਆਰਾ ਬਣਾਈ ਗਈ ਸੀ, ਪਰ ਅਸਲ ਵਿੱਚ ਇਸ ਨੂੰ ਅੰਡਰਵਰਲਡ ਡਾਨ ਛੋਟਾ ਸ਼ਕੀਲ ਦੁਆਰਾ ਫੰਡ ਕੀਤਾ ਗਿਆ ਸੀ।
4/7

ਜਿੱਥੇ ਫਿਲਮ ਇੰਡਸਟਰੀ ਦੇ ਵੱਡੇ-ਵੱਡੇ ਕਲਾਕਾਰ ਅੰਡਰਵਰਲਡ ਦੇ ਖਿਲਾਫ਼ ਆਪਣੀ ਜ਼ੁਬਾਨ ਵੀ ਨਹੀਂ ਖੋਲ੍ਹਦੇ, ਉਸ ਸਮੇਂ ਪ੍ਰਿਟੀ ਨੇ ਕੋਰਟ 'ਚ ਜਾ ਕੇ ਡੌਨ ਛੋਟਾ ਸ਼ਕੀਲ ਖਿਲਾਫ਼ ਗਵਾਹੀ ਦਿੱਤੀ ਸੀ। ਦਰਅਸਲ ਪ੍ਰੀਤੀ ਨੂੰ ਲਗਾਤਾਰ ਧਮਕੀ ਭਰੇ ਫੋਨ ਆ ਰਹੇ ਸਨ, ਜਿਸ ਕਾਰਨ ਉਹ ਕੋਰਟ ਪਹੁੰਚੀ।
5/7

ਅੰਡਰਵਰਲਡ ਨਾਲ ਸਬੰਧਤ ਮਾਮਲਾ ਹੋਣ ਕਾਰਨ ਪ੍ਰੀਤੀ ਦੇ ਬਿਆਨ ਵੀਡਿਓਗ੍ਰਾਫੀ ਰਾਹੀਂ ਦਰਜ਼ ਕੀਤੇ ਗਏ ਸਨ। ਬਿਆਨ ਦੇ ਆਧਾਰ 'ਤੇ ਭਰਤ ਸ਼ਾਹ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਨਿਰਮਾਤਾ ਨਾਜ਼ਿਮ ਰਿਜ਼ਵੀ ਨੂੰ ਵੀ ਮਾਮਲੇ 'ਚ ਦੋਸ਼ੀ ਪਾਇਆ ਗਿਆ ਸੀ।
6/7

ਇਸ ਬਾਰੇ ਗੱਲ ਕਰਦੇ ਹੋਏ ਅਭਿਨੇਤਰੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਮੈਂ ਬਹੁਤ ਡਰੀ ਹੋਈ ਅਤੇ ਪਰੇਸ਼ਾਨ ਸੀ ਫਿਰ ਮੈਂ ਫਿਲਮ ਦੇ ਨਿਰਮਾਤਾ ਨਾਜ਼ਿਮ ਰਿਜ਼ਵੀ ਨੂੰ ਮਿਲੀ। ਉਸਨੇ ਮੈਨੂੰ ਦੱਸਿਆ ਕਿ ਸਭ ਠੀਕ ਹੋ ਜਾਵੇਗਾ ਅਤੇ ਮੈਨੂੰ ਆਪਣਾ ਫੋਨ ਨੰਬਰ ਦਿੱਤਾ ਅਤੇ ਮੈਨੂੰ ਕਿਹਾ ਕਿ ਜੇਕਰ ਮੈਨੂੰ ਕੋਈ ਹੋਰ ਸਮੱਸਿਆ ਹੈ ਤਾਂ ਉਸਨੂੰ ਕਾਲ ਕਰੋ।
7/7

ਤੁਹਾਨੂੰ ਦੱਸ ਦੇਈਏ ਪ੍ਰੀਤੀ ਦੀ ਇਸ ਬੇਬਾਕੀ ਨੇ ਪੂਰੀ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਸੀ। ਲੋਕਾਂ ਨੇ ਉਸ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਸੀ। ਇਸ ਲਈ ਉਸ ਨੂੰ ਇੰਡਸਟਰੀ 'ਚ ਸਭ ਤੋਂ ਜ਼ਿਆਦਾ ਨਿਡਰ ਕਿਹਾ ਜਾਂਦਾ ਹੈ।
Published at : 31 Jan 2023 11:22 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
