ਪੜਚੋਲ ਕਰੋ
Diljit Dosanjh Birthday: ਕਰੋੜਾਂ ਦੀ ਜਾਇਦਾਦ ਦਾ ਮਾਲਕ ਦਿਲਜੀਤ ਦੋਸਾਂਝ, ਇੱਕ ਗਾਣੇ ਦੀ ਫੀਸ ਜਾਣ ਹੋ ਜਾਓਗੇ ਹੈਰਾਨ

Happy_birthday_Diljit_Dosanjh
1/10

ਦਿਲਜੀਤ ਦੋਸਾਂਝ 6 ਜਨਵਰੀ ਨੂੰ ਆਪਣਾ 38ਵਾਂ ਜਨਮ ਦਿਨ ਮਨਾ ਰਹੇ ਹਨ। ਦਿਲਜੀਤ ਦੁਸਾਂਝ ਗੁਰਦੁਆਰੇ 'ਚ ਕੀਰਤਨ ਕਰਦੇ ਸੀ ਜਿਸ ਤੋਂ ਬਾਅਦ ਉਸ ਨੇ ਆਪਣੀ ਆਵਾਜ਼ ਨਾਲ ਪੂਰੀ ਦੁਨੀਆ 'ਚ ਆਪਣੀ ਵੱਖਰੀ ਪਛਾਣ ਬਣਾਈ। ਹੁਣ ਦਿਲਜੀਤ ਲਗਜ਼ਰੀ ਲਾਈਫਸਟਾਈਲ ਜਿਉਂਦਾ ਹੈ।
2/10

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇੱਕ ਗੀਤ ਗਾਉਣ ਲਈ ਅੱਠ ਤੋਂ ਦਸ ਲੱਖ ਰੁਪਏ ਫੀਸ ਲੈਂਦੇ ਹਨ। ਦਿਲਜੀਤ ਨੇ ਕਈ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕੀਤਾ ਹੈ। ਦਿਲਜੀਤ ਇੱਕ ਫਿਲਮ ਲਈ ਚਾਰ ਕਰੋੜ ਰੁਪਏ ਲੈਂਦੇ ਹਨ।
3/10

ਬਾਲੀਵੁੱਡ ਫਿਲਮ ਉੜਤਾ ਪੰਜਾਬ ਦੀ ਸਫਲਤਾ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਆਪਣੀ ਫੀਸ 4 ਕਰੋੜ ਰੁਪਏ ਕਰ ਦਿੱਤੀ ਸੀ।
4/10

ਦਿਲਜੀਤ ਦੋਸਾਂਝ ਨੇ ਕਈ ਸੁਪਰਹਿੱਟ ਗੀਤ ਗਾਏ ਹਨ। ਦਿਲਜੀਤ ਨੂੰ ਲਗਜ਼ਰੀ ਲਾਈਫਸਟਾਈਲ ਜਿਉਣਾ ਪਸੰਦ ਹੈ।
5/10

ਮੀਡੀਆ ਰਿਪੋਰਟਾਂ ਮੁਤਾਬਕ ਦਿਲਜੀਤ ਦੋਸਾਂਝ ਦੀ ਕੁੱਲ ਜਾਇਦਾਦ 25 ਮਿਲੀਅਨ ਡਾਲਰ ਹੈ। ਗਾਇਕ-ਅਦਾਕਾਰ ਕੋਲ 4 ਲਗਜ਼ਰੀ ਗੱਡੀਆਂ ਹਨ ਜਿਸ ਵਿੱਚ ਫਰਾਰੀ, ਔਡੀ, ਮਰਸੀਡੀਜ਼ ਤੇ ਵੋਲਵੋ ਸ਼ਾਮਲ ਹਨ।
6/10

ਦਿਲਜੀਤ ਦੋਸਾਂਝ ਦਾ ਮੁੰਬਈ ਵਿੱਚ ਇੱਕ ਆਲੀਸ਼ਾਨ ਫਲੈਟ ਹੈ। ਇੰਨਾ ਹੀ ਨਹੀਂ ਦਿਲਜੀਤ ਦਾ ਲੰਡਨ 'ਚ ਵੀ ਇੱਕ ਆਲੀਸ਼ਾਨ ਘਰ ਹੈ।
7/10

ਦਿਲਜੀਤ ਦੋਸਾਂਝ ਨੇ ਪੰਜਾਬੀ ਗੀਤਾਂ ਅਤੇ ਫਿਲਮਾਂ ਨਾਲ ਆਪਣੀ ਪਛਾਣ ਬਣਾਈ ਹੈ। ਇਹੀ ਕਾਰਨ ਹੈ ਕਿ ਦਿਲਜੀਤ ਦਾ ਕਹਿਣਾ ਹੈ ਕਿ ਉਹ ਪੰਜਾਬੀ ਫਿਲਮਾਂ ਵਿੱਚ ਕੰਮ ਕਰਨ ਲਈ ਬਹੁਤ ਘੱਟ ਫੀਸ ਲੈਂਦਾ ਹੈ, ਉਹ ਪੈਸੇ ਲਈ ਕੰਮ ਨਹੀਂ ਕਰਦਾ।
8/10

ਦਿਲਜੀਤ ਦੋਸਾਂਝ ਬਾਰੇ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਉਹ ਵਿਆਹਿਆ ਹੋਇਆ ਹੈ। ਉਹ ਆਪਣੀ ਨਿੱਜੀ ਜ਼ਿੰਦਗੀ ਦਾ ਜਨਤਕ ਤੌਰ 'ਤੇ ਖੁਲਾਸਾ ਕਰਨਾ ਪਸੰਦ ਨਹੀਂ ਕਰਦਾ।
9/10

ਖ਼ਬਰਾਂ ਮੁਤਾਬਕ ਦਿਲਜੀਤ ਦੀ ਪਤਨੀ ਅਤੇ ਬੱਚੇ ਅਮਰੀਕਾ ਵਿੱਚ ਰਹਿੰਦੇ ਹਨ। ਉਹ ਅਕਸਰ ਉਸ ਨੂੰ ਮਿਲਦਾ ਹੈ ਅਤੇ ਪਰਿਵਾਰ ਵੀ ਉਸ ਨੂੰ ਮਿਲਣ ਲਈ ਭਾਰਤ ਆਉਂਦਾ ਹੈ।
10/10

ਦਿਲਜੀਤ ਦੋਸਾਂਝ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਫੈਨਜ਼ ਨਾਲ ਤਸਵੀਰਾਂ ਤੋਂ ਲੈ ਕੇ ਵੀਡੀਓਜ਼ ਸ਼ੇਅਰ ਕਰਦਾ ਰਹਿੰਦਾ ਹੈ।
Published at : 06 Jan 2022 12:19 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
