ਪੜਚੋਲ ਕਰੋ
ਮਾਹੀ ਗਿੱਲ ਨੇ ਨਹੀਂ ਕਰਵਾਇਆ ਵਿਆਹ, ਅਚਾਨਕ ਬੇਟੀ ਬਾਰੇ ਦੱਸ ਕੇ ਕਰ ਦਿੱਤਾ ਸੀ ਹੈਰਾਨ ,ਜਾਣੋ ਨਿੱਜੀ ਜ਼ਿੰਦਗੀ ਬਾਰੇ
Mahi Gill
1/7

Mahie Gill Personal Life : ਕਈ ਪੰਜਾਬੀ ਅਤੇ ਬਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੀ ਅਭਿਨੇਤਰੀ ਮਾਹੀ ਗਿੱਲ (Mahie Gill) ਨੇ ਹਾਲ ਹੀ 'ਚ ਚੰਡੀਗੜ੍ਹ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਮੂਲੀਅਤ ਕੀਤੀ ਹੈ। ਮਾਹੀ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਰਾਜਨੀਤੀ 'ਚ ਆਉਣ ਤੋਂ ਬਾਅਦ ਔਰਤਾਂ ਲਈ ਕੰਮ ਕਰਨ ਦੀ ਇੱਛਾ ਰੱਖਣ ਵਾਲੀ ਮਾਹੀ ਗਿੱਲ ਆਪਣੇ ਬੁਆਏਫ੍ਰੈਂਡ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿੰਦੀ ਹੈ। ਅੱਜ ਇਸ ਰਿਪੋਰਟ 'ਚ ਅਸੀਂ ਤੁਹਾਨੂੰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀਆਂ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
2/7

ਦੇਵ ਡੀ ਅਤੇ ਕਈ ਫਿਲਮਾਂ 'ਚ ਸ਼ਾਨਦਾਰ ਅਦਾਕਾਰੀ ਦਿਖਾਉਣ ਵਾਲੀ ਮਾਹੀ ਨੇ ਸਾਲ 2019 'ਚ ਇਹ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਕਿ ਉਹ ਵੇਰੋਨਿਕਾ ਨਾਂ ਦੀ ਤਿੰਨ ਸਾਲ ਦੀ ਬੇਟੀ ਦੀ ਮਾਂ ਹੈ।ਹਾਲਾਂਕਿ ਹੁਣ ਉਨ੍ਹਾਂ ਦੀ ਬੇਟੀ ਪੰਜ ਸਾਲ ਦੀ ਹੈ।
3/7

ਮਾਹੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਦੁਬਾਰਾ ਵਿਆਹ ਨਹੀਂ ਕੀਤਾ ਹੈ ਅਤੇ ਨਾ ਹੀ ਉਨ੍ਹਾਂ ਦਾ ਕੋਈ ਇਰਾਦਾ ਹੈ। ਹਾਲਾਂਕਿ ਇਕ ਇੰਟਰਵਿਊ 'ਚ ਮਾਹੀ ਨੇ ਦੱਸਿਆ ਸੀ ਕਿ ਉਹ ਗੋਆ 'ਚ ਆਪਣੇ ਬੁਆਏਫ੍ਰੈਂਡ ਨਾਲ ਰਿਲੇਸ਼ਨਸ਼ਿਪ 'ਚ ਰਹਿੰਦੀ ਹੈ।
4/7

ਇੰਟਰਵਿਊ 'ਚ ਮਾਹੀ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕੀਤੀ। ਮਾਹੀ ਨੇ ਕਿਹਾ ਸੀ ਕਿ ਮੈਂ ਆਪਣੀ ਬੇਟੀ ਨੂੰ ਵੀ ਆਤਮ ਨਿਰਭਰ ਬਣਾਉਣ ਦੀ ਕੋਸ਼ਿਸ਼ ਕਰਾਂਗੀ। ਮਾਂ ਹੋਣ ਦੇ ਨਾਤੇ ਮੈਂ ਚਾਹੁੰਦੀ ਹਾਂ ਕਿ ਉਹ ਚੰਗੀ ਸਿੱਖਿਆ ਪ੍ਰਾਪਤ ਕਰੇ ਅਤੇ ਹੋਰ ਗਤੀਵਿਧੀਆਂ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਏ।
5/7

ਮਾਹੀ ਨੇ ਇਹ ਵੀ ਕਿਹਾ ਸੀ ਕਿ ਉਹ ਕਦੇ ਵੀ ਵਿਆਹ ਕਰ ਸਕਦੀ ਹੈ ਪਰ ਵਿਆਹ ਦੀ ਕੀ ਲੋੜ ਹੈ? ਉਨ੍ਹਾਂ ਦਾ ਮੰਨਣਾ ਹੈ ਕਿ ਵਿਆਹ ਤੋਂ ਬਿਨਾਂ ਵੀ ਪਰਿਵਾਰ ਅਤੇ ਬੱਚੇ ਹੋ ਸਕਦੇ ਹਨ।
6/7

ਤੁਹਾਨੂੰ ਦੱਸ ਦੇਈਏ ਕਿ ਮਾਹੀ ਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2003 'ਚ ਫਿਲਮ 'ਹਵਾਏ ਨਾਲ ਕੀਤੀ ਸੀ ਪਰ ਇਸ ਫਿਲਮ ਤੋਂ ਉਸ ਨੂੰ ਕੋਈ ਖਾਸ ਪਛਾਣ ਨਹੀਂ ਮਿਲੀ, ਫਿਰ ਲੋਕ ਉਸ ਨੂੰ ਸਾਲ 2009 'ਚ ਆਈ ਫਿਲਮ 'ਦੇਵ ਡੀ' ਨਾਲ ਪਛਾਣਨ ਲੱਗੇ।
7/7

ਮਾਹੀ ਗਿੱਲ ਹੁਣ ਤੱਕ ਕਰੀਬ 33 ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਜਿਸ ਵਿੱਚ ਦੇਵ ਡੀ, ਗੁਲਾਲ, ਦਬੰਗ, ਸਾਹਬ ਬੀਵੀ ਔਰ ਗੈਂਗਸਟਰ, ਸਾਹਬ ਬੀਵੀ ਔਰ ਗੈਂਗਸਟਰ ਰਿਟਰਨਸ, ਸਾਹਬ ਬੀਵੀ ਔਰ ਗੈਂਗਸਟਰ 3, ਮਾਈਕਲ, ਪਨਸਿੰਘ ਤੋਮਰ, ਦਬੰਗ 2, ਜੰਜੀਰ, ਬੁਲੇਟ ਰਾਜਾ, ਏ ਕਿਡਨੈਪਿੰਗ ਅਤੇ ਦੁਰਗਾਮਤੀ ਵਰਗੀਆਂ ਫਿਲਮਾਂ ਸ਼ਾਮਲ ਹਨ।
Published at : 10 Feb 2022 03:29 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅਪਰਾਧ
ਪੰਜਾਬ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
