ਪੜਚੋਲ ਕਰੋ
ਆਪਣੇ ਹੀ ਘਰ 'ਚ ਸੁਸ਼ਾਂਤ ਨੂੰ ਕੀਤਾ ਸੀ ਕੈਦ, ਪਿਤਾ ਨੇ ਰਿਆ 'ਤੇ ਲਾਏ ਵੱਡੇ ਇਲਜ਼ਾਮ
1/6

2/6

3/6

ਪਟਨਾ 'ਚ ਦਰਜ ਐਫਆਈਆਰ ਦੇ ਸਬੰਧ 'ਚ ਪਟਨਾ ਪੁਲਿਸ ਦੀ ਇੱਕ ਟੀਮ ਮੁੰਬਈ ਪਹੁੰਚ ਗਈ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਇਸ ਮਾਮਲੇ 'ਚ ਪਟਨਾ ਪੁਲਿਸ ਕੁਝ ਲੋਕਾਂ ਤੋਂ ਪੁੱਛਗਿੱਛ ਵੀ ਕਰੇਗੀ।
4/6

“ਇਸ ਸਾਜਿਸ਼ ਵਿੱਚ ਰਿਆ ਤੇ ਉਸ ਦਾ ਪਰਿਵਾਰ ਇੰਦਰਜੀਤ ਚੱਕਰਵਰਤੀ, ਸੰਧਿਆ ਚੱਕਰਵਰਤੀ, ਸ਼ੋਵਿਕ ਚੱਕਰਵਰਤੀ ਮੇਰੇ ਬੇਟੇ ਦੇ ਬਹੁਤ ਨੇੜੇ ਹੋ ਗਏ ਤੇ ਸਾਰੇ ਮੇਰੇ ਬੇਟੇ ਦੇ ਹਰ ਮਾਮਲੇ ਵਿੱਚ ਦਖਲ ਦਿੰਦੇ ਸੀ। ਇਸ ਤੋਂ ਬਾਅਦ ਮੇਰਾ ਪੁੱਤਰ ਜਿਸ ਘਰ 'ਚ ਰਹਿ ਰਿਹਾ ਸੀ, ਉਸ ਨੂੰ ਛੁਡਵਾ ਦਿੱਤਾ ਗਿਆ ਕਿ ਇਸ ਘਰ 'ਚ ਇੱਕ ਭੂਤ-ਪ੍ਰੇਤ ਹਨ।”
5/6

ਸਿੰਘ ਨੇ ਦਾਇਰ ਕੀਤੀ ਗਈ ਐਫਆਈਆਰ 'ਚ ਲਿਖਿਆ, “ਮੇਰਾ ਬੇਟਾ ਸਾਲ 2019 ਤੋਂ ਅਦਾਕਾਰੀ ਦੀ ਦੁਨੀਆਂ 'ਚ ਬੁਲੰਦੀਆਂ 'ਤੇ ਸੀ। ਫਿਲਮ ਦੀ ਦੁਨੀਆ 'ਚ ਕੰਮ ਕਰਦਿਆਂ, ਮੇਰੇ ਬੇਟੇ ਸੁਸ਼ਾਂਤ ਸਿੰਘ ਨਾਲ ਸੋਚੀ ਸਮਝੀ ਸਾਜਿਸ਼ ਤਹਿਤ ਰਿਆ ਚੱਕਰਵਰਤੀ ਨਾਂ ਦੀ ਲੜਕੀ ਆਪਣੇ ਪਰਿਵਾਰ ਤੇ ਹੋਰ ਸਾਥੀਆਂ ਸਮੇਤ ਜਾਨ-ਪਛਾਣ ਵਧਾਉਣ ਲੱਗੀ ਤਾਂ ਕਿ ਉਹ ਸੁਸ਼ਾਂਤ ਸਿੰਘ ਦੇ ਚੰਗੇ ਸੰਪਰਕ ਦਾ ਲਾਭ ਉਠਾ ਅਭਿਨੈ ਦੀ ਦੁਨੀਆਂ 'ਚ ਆਪਣੇ ਆਪ ਨੂੰ ਸਥਾਪਤ ਕਰ ਸਕੇ ਤੇ ਸੁਸ਼ਾਂਤ ਸਿੰਘ ਦੇ ਕਰੋੜਾਂ ਰੁਪਏ 'ਤੇ ਆਪਣਾ ਹੱਥ ਸਾਫ ਕਰ ਸਕਣ।"
6/6

ਪਟਨਾ ਨਿਵਾਸੀ ਤੇ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਦੇ ਮਾਮਲੇ 'ਚ ਨਵਾਂ ਮੋੜ ਆਇਆ ਹੈ। ਸੁਸ਼ਾਂਤ ਦੇ ਪਿਤਾ ਕੇਕੇ ਸਿੰਘ ਨੇ ਪਟਨਾ ਦੇ ਰਾਜੀਵ ਨਗਰ ਥਾਣਾ ਖੇਤਰ ਵਿੱਚ ਕੇਸ ਦਰਜ ਕਰਵਾਇਆ ਹੈ। ਕੇਸ ਵਿੱਚ ਸੁਸ਼ਾਂਤ ਦੀ ਕਥਿਤ ਪ੍ਰੇਮਿਕਾ ਰਿਆ ਚੱਕਰਵਰਤੀ ਤੇ ਉਸ ਦੇ ਪਰਿਵਾਰ ਸਮੇਤ ਛੇ ਲੋਕਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ।
Published at :
ਹੋਰ ਵੇਖੋ





















