ਪੜਚੋਲ ਕਰੋ
Sidhu Moose Wala: 29 ਮਈ 2022 ਨੂੰ ਮੌਤ ਤੋਂ ਪਹਿਲਾਂ ਕੀ ਕਰ ਰਿਹਾ ਸੀ ਸਿੱਧੂ ਮੂਸੇਵਾਲਾ? ਆਖਰੀ ਦਿਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ
Sidhu Moose Wala Last Photos: ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਦੇ ਮੌਕੇ ਉਸ ਨੂੰ ਦੁਨੀਆ ਭਰ 'ਚ ਫੈਨਜ਼ ਯਾਦ ਕਰ ਰਹੇ ਹਨ। ਇਸ ਮੌਕੇ ਮੂਸੇਵਾਲਾ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜੋ ਉਸ ਦੀ ਮੌਤ ਵਾਲੇ ਦਿਨ 29 ਮਈ ਨੂੰ ਖਿੱਚੀ ਗਈਆਂ ਸੀ।
ਸਿੱਧੂ ਮੂਸੇਵਾਲਾ ਦੀ ਅੱਜ ਯਾਨਿ 29 ਮਈ 2024 ਨੂੰ ਦੂਜੀ ਬਰਸੀ ਹੈ। ਅੱਜ ਦੇ ਇਸ ਦਿਨ ਨੂੰ ਪੰਜਾਬ ਦੇ ਇਤਿਹਾਸ ਦਾ ਕਾਲਾ ਦਿਨ ਕਰਾਰ ਦਿੱਤਾ ਗਿਆ ਹੈ, ਕਿਉਂਕਿ 29 ਮਈ 2022 ਦੇ ਦਿਨ ਗੈਂਗਸਟਰਾਂ ਨੇ ਪੰਜਾਬ ਦੇ ਰੌਕਸਟਾਰ ਨੂੰ ਹਮੇਸ਼ਾ ਲਈ ਸਾਡੇ ਤੋਂ ਦੂਰ ਕਰ ਦਿੱਤਾ ਸੀ।
1/5

ਅੱਜ ਸਿੱਧੂ ਦੀ ਦੂਜੀ ਬਰਸੀ ਦੇ ਮੌਕੇ ਉਸ ਨੂੰ ਦੁਨੀਆ ਭਰ 'ਚ ਫੈਨਜ਼ ਯਾਦ ਕਰ ਰਹੇ ਹਨ। ਇਸ ਮੌਕੇ ਮੂਸੇਵਾਲਾ ਦੀਆਂ ਉਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜੋ ਉਸ ਦੀ ਮੌਤ ਵਾਲੇ ਦਿਨ ਯਾਨਿ 29 ਮਈ 2022 ਨੂੰ ਖਿੱਚੀਆਂ ਗਈਆਂ ਸੀ।
2/5

ਇਨ੍ਹਾਂ ਤਸਵੀਰਾਂ 'ਚ ਮੂਸੇਵਾਲਾ ਮੁਸਕਰਾਉਂਦਾ ਹੋਇਆ ਪੋਜ਼ ਦੇ ਰਿਹਾ ਸੀ ਉਸ ਨੂੰ ਖੁਦ ਵੀ ਦੂਰ-ਦੂਰ ਤੱਕ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਸ ਦੇ ਨਾਲ ਇਹ ਸਭ ਕੁੱਝ ਹੋ ਸਕਦਾ ਹੈ।
Published at : 29 May 2024 07:11 PM (IST)
ਹੋਰ ਵੇਖੋ





















