ਇੱਥੇ ਇਹ ਵੀ ਦੱਸ ਦਈਏ ਕਿ ਵੈਜਯੰਤੀਮਾਲਾ ਨੂੰ ‘ਸਪਨੋਂ ਕੇ ਸੌਦਾਗਰ’ ਦੀ ਨਾਇਕਾ ਵਜੋਂ ਲਿਆ ਜਾਣਾ ਸੀ ਤਾਂ ਜੋ 'ਸੰਗਮ' ਦੀ ਜੋੜੀ ਦਾ ਜਾਦੂ ਫਿਰ ਤੋਂ ਦਿਖਾਇਆ ਜਾ ਸਕੇ ਪਰ ਉਦੋਂ ਵੈਜਯੰਤੀਮਾਲਾ ਅਤੇ ਰਾਜ ਕਪੂਰ ਦੇ ਪ੍ਰੇਮ ਸੰਬੰਧਾਂ ਨੂੰ ਲੈ ਕੇ ਕਪੂਰ ਪਰਿਵਾਰ ਵਿਚ ਇੰਨਾ ਵਿਰੋਧ ਹੋਇਆ ਸੀ ਕਿ ਵੈਜਯੰਤੀਮਾਲਾ ਤੇ ਰਾਜ ਕਪੂਰ ਦੀ ਜੋੜੀ ਮੁੜ ਨਹੀਂ ਜੁੜ ਸਕੀ। ਦੱਖਣ ਦੀ ਇੱਕ ਖੂਬਸੂਰਤ ਡਾਂਸਰ ਹੇਮਾ ਮਾਲਿਨੀ ਨੂੰ ਉਦੋਂ ਹੀ ਇਹ ਫਿਲਮ ਮਿਲੀ।