ਪੜਚੋਲ ਕਰੋ
AC ਵਾਲੇ ਕਮਰੇ ਵਿੱਚ ਭੁੱਲ ਕੇ ਵੀ ਨਾ ਕਰੋ ਇਹ 5 ਗਲਤੀਆਂ, ਨਹੀਂ ਤਾਂ ਸਿਹਤ ਨੂੰ ਹੋ ਸਕਦਾ ਵੱਡਾ ਨੁਕਸਾਨ
ਗਰਮੀ ਨੂੰ ਹਰਾਉਣ ਵਿੱਚ ਏਸੀ ਦੀ ਕੋਈ ਤੁਲਨਾ ਨਹੀਂ, ਪਰ ਜੇਕਰ ਇਸਦੀ ਵਰਤੋਂ ਸਹੀ ਤਰੀਕੇ ਨਾਲ ਨਾ ਕੀਤੀ ਜਾਵੇ ਤਾਂ ਇਹ ਸਿਹਤ ਅਤੇ ਜੇਬ ਦੋਵਾਂ ਲਈ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ। ਆਓ ਜਾਣਦੇ ਹਾਂ AC ਚਲਾਉਣ ਸਮੇਂ ਕਿਹੜੀਆਂ ਗਲਤੀਆਂ ਨਹੀਂ..
image source freepik
1/5

ਅਕਸਰ ਅਸੀਂ ਅਣਜਾਣੇ ਵਿੱਚ ਕੁਝ ਅਜਿਹੀਆਂ ਗਲਤੀਆਂ ਕਰ ਬੈਠਦੇ ਹਾਂ ਜੋ ਸਾਡੀ ਸਿਹਤ ਉੱਤੇ ਬੁਰਾ ਅਸਰ ਪਾ ਸਕਦੀਆਂ ਹਨ। ਇਨ੍ਹਾਂ ਗਲਤੀਆਂ ਕਰਕੇ ਨਾ ਸਿਰਫ ਸਾਡੀ ਸਿਹਤ ਖਰਾਬ ਹੋ ਸਕਦੀ ਹੈ, ਸਗੋਂ ਏਸੀ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਆਓ ਜਾਣੀਏ ਉਹਨਾਂ ਆਮ ਗਲਤੀਆਂ ਬਾਰੇ ਜੋ ਏਸੀ ਵਾਲੇ ਕਮਰੇ ਵਿੱਚ ਰਹਿੰਦਿਆਂ ਤੌਰ 'ਤੇ ਟਾਲਣੀਆਂ ਚਾਹੀਦੀਆਂ ਹਨ।
2/5

ਕਦੇ ਵੀ ਨ੍ਹਾਉਣ ਤੋਂ ਬਾਅਦ ਭਿੱਜੇ ਸਰੀਰ ਨਾਲ, ਪਸੀਨੇ ਨਾਲ ਭਿੱਜੇ ਹੋਏ ਹੋ ਕੇ ਜਾਂ ਭਿੱਜੇ ਕੱਪੜੇ ਪਾ ਕੇ AC ਵਾਲੇ ਕਮਰੇ ਵਿੱਚ ਨਹੀਂ ਜਾਣਾ ਚਾਹੀਦਾ। ਜਦੋਂ ਤੁਸੀਂ ਬਾਹਰੋਂ ਆ ਕੇ ਪਸੀਨੇ ਨਾਲ ਭਿੱਜੇ ਹੁੰਦੇ ਹੋ ਜਾਂ ਤੁਰੰਤ ਨਹਾ ਕੇ ਠੰਡੇ ਕਮਰੇ ਵਿੱਚ ਚਲੇ ਜਾਂਦੇ ਹੋ, ਤਾਂ ਸਰੀਰ ਦਾ ਤਾਪਮਾਨ ਅਚਾਨਕ ਘਟ ਜਾਂਦਾ ਹੈ।
3/5

ਇਸ ਕਾਰਨ ਤੁਹਾਨੂੰ ਜੁਕਾਮ, ਸਰਦੀ, ਮਾਸਪੇਸ਼ੀਆਂ ਵਿੱਚ ਖਿੱਚ ਜਾਂ ਜੋੜਾਂ ਦੇ ਦਰਦ ਦੀ ਸਮੱਸਿਆ ਹੋ ਸਕਦੀ ਹੈ। ਇਸਦੇ ਨਾਲ ਹੀ, ਭਿੱਜੇ ਕੱਪੜਿਆਂ ਵਿੱਚ ਏਸੀ ਵਿੱਚ ਬੈਠਣ ਨਾਲ ਠੰਡ ਹੋਰ ਵੱਧ ਜਾਂਦੀ ਹੈ ਅਤੇ ਸਰੀਰ ਕੰਬਣ ਲੱਗਦਾ ਹੈ।
4/5

ਗਰਮੀ ਵਿੱਚ AC ਨੂੰ 16 ਜਾਂ 18 ਡਿਗਰੀ 'ਤੇ ਸੈੱਟ ਕਰਨਾ ਸਰੀਰ ਲਈ ਨੁਕਸਾਨਦਾਇਕ ਹੋ ਸਕਦਾ ਹੈ। ਬਹੁਤ ਠੰਡਾ ਤਾਪਮਾਨ ਰੋਗ-ਪ੍ਰਤੀਰੋਧਕ ਸ਼ਕਤੀ ਘਟਾ ਸਕਦਾ ਹੈ ਜਿਸ ਨਾਲ ਇੰਫੈਕਸ਼ਨ ਜਾਂ ਸਾਹ ਲੈਣ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ AC ਦਾ ਤਾਪਮਾਨ 24-26 ਡਿਗਰੀ ਸੈਲਸੀਅਸ ਰੱਖਣਾ ਚੰਗਾ ਹੁੰਦਾ ਹੈ।
5/5

ਜੇਕਰ AC ਵਾਲਾ ਕਮਰਾ ਸਹੀ ਢੰਗ ਨਾਲ ਬੰਦ ਨਾ ਹੋਵੇ, ਜਿਵੇਂ ਕਿ ਖਿੜਕੀਆਂ ਜਾਂ ਦਰਵਾਜ਼ੇ ਵਾਰ-ਵਾਰ ਖੁੱਲਣ, ਤਾਂ ਬਾਹਰ ਦੀ ਗਰਮ ਹਵਾ ਅੰਦਰ ਆ ਜਾਂਦੀ ਹੈ। ਇਸ ਨਾਲ AC ਠੰਡਕ ਨਹੀਂ ਕਰ ਪਾਉਂਦਾ, ਕੰਪ੍ਰੈਸਰ ਉੱਤੇ ਦਬਾਅ ਪੈਂਦਾ ਹੈ, ਬਿਜਲੀ ਬਿਲ ਵੱਧਦਾ ਹੈ ਅਤੇ AC ਖਰਾਬ ਹੋਣ ਦੇ ਚਾਂਸ ਵੀ ਵੱਧ ਜਾਂਦੇ ਹਨ।
Published at : 30 May 2025 02:15 PM (IST)
ਹੋਰ ਵੇਖੋ
Advertisement
Advertisement





















