ਪੜਚੋਲ ਕਰੋ
ਰਸੋਈ 'ਚ ਪਰੇਸ਼ਾਨ ਕਰ ਰਹੀਆਂ ਕੀੜੀਆਂ ਅਤੇ ਕੋਕਰੋਚ ਤਾਂ ਅਪਣਾਓ ਆਹ ਤਰੀਕੇ, ਕਿਤੇ ਨਹੀਂ ਆਉਣਗੇ ਨਜ਼ਰ
Kitchen Tips: ਕਾਕਰੋਚ ਅਤੇ ਕੀੜੀਆਂ ਰਸੋਈ ਵਿੱਚ ਪਰੇਸ਼ਾਨ ਕਰ ਰਹੀਆਂ ਹਨ। ਤਾਂ ਘਬਰਾਓਣ ਦੀ ਲੋੜ ਨਹੀਂ, ਅੱਜ ਅਸੀਂ ਤੁਹਾਨੂੰ ਅਜਿਹੇ ਤਰੀਕੇ ਦੱਸਾਂਗੇ ਜਿਸ ਨਾਲ ਇਹ ਗਾਇਬ ਹੋ ਜਾਣਗੇ
Cockroaches
1/6

ਜੇਕਰ ਰਸੋਈ ਵਿੱਚ ਥੋੜ੍ਹੀ ਜਿਹੀ ਵੀ ਗੰਦਗੀ ਹੁੰਦੀ ਹੈ ਤਾਂ ਕੀੜੀਆਂ ਅਤੇ ਕਾਕਰੋਚ ਰਸੋਈ ਵਿਚ ਆ ਜਾਂਦੇ ਹਨ। ਇਸ ਲਈ ਲੋਕ ਰਸੋਈ ਨੂੰ ਸਾਫ਼ ਕਰਕੇ ਰੱਖਦੇ ਹਨ, ਕਿਉਂਕਿ ਰਸੋਈ ਵਿੱਚ ਘੁੰਮ ਰਹੇ ਕਾਕਰੋਚ ਰਸੋਈ ਵਿੱਚ ਗੰਦਗੀ ਫੈਲਾਉਂਦੇ ਹਨ। ਜਿਸ ਕਰਕੇ ਲੋਕਾਂ ਨੂੰ ਖਤਰਨਾਕ ਬਿਮਾਰੀਆਂ ਦਾ ਡਰ ਬਣਿਆ ਰਹਿੰਦਾ ਹੈ।
2/6

ਜੇਕਰ ਤੁਸੀਂ ਵੀ ਰਸੋਈ 'ਚ ਕਾਕਰੋਚ ਅਤੇ ਕੀੜੀਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਫਿਰ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਾਂਗੇ ਜਿਨ੍ਹਾਂ ਨਾਲ ਕਾਕਰੋਚ ਅਤੇ ਕੀੜੀਆਂ ਗਾਇਬ ਹੋ ਜਾਣਗੇ।
3/6

ਤੁਸੀਂ ਰਸੋਈ ਤੋਂ ਕਾਕਰੋਚਾਂ ਨੂੰ ਦੂਰ ਕਰਨ ਲਈ ਬੋਰਿਕ ਐਸਿਡ ਦੀ ਵਰਤੋਂ ਕਰ ਸਕਦੇ ਹੋ। ਤੁਹਾਨੂੰ ਬਾਜ਼ਾਰ ਤੋਂ ਬੋਰਿਕ ਐਸਿਡ ਆਸਾਨੀ ਨਾਲ ਮਿਲ ਜਾਵੇਗਾ। ਤੁਸੀਂ ਇਸ ਨੂੰ ਮੈਦੇ 'ਚ ਮਿਲਾ ਕੇ ਛੋਟੀਆਂ-ਛੋਟੀਆਂ ਗੋਲੀਆਂ ਬਣਾ ਸਕਦੇ ਹੋ। ਇਨ੍ਹਾਂ ਦੀ ਵਰਤੋਂ ਕਰਨ ਨਾਲ ਘਰ 'ਚ ਮੌਜੂਦ ਕਾਕਰੋਚ ਖਤਮ ਹੋ ਜਾਣਗੇ।
4/6

ਜੇਕਰ ਤੁਸੀਂ ਰਸੋਈ ਵਿੱਚ ਕੀੜੀਆਂ ਦੀ ਮੌਜੂਦਗੀ ਤੋਂ ਪਰੇਸ਼ਾਨ ਹੋ। ਤਾਂ ਤੁਸੀਂ ਪਾਣੀ 'ਚ ਨਮਕ ਪਾ ਕੇ ਉਸ ਨੂੰ ਉਬਾਲ ਲਓ ਅਤੇ ਜਿੱਥੇ-ਜਿੱਥੇ ਕੀੜੀਆਂ ਹਨ, ਉੱਥੇ-ਉੱਥੇ ਪਾ ਦਿਓ।
5/6

ਤੁਸੀਂ ਰਸੋਈ ਨੂੰ ਕਾਕਰੋਚ ਦੇ ਖਤਰੇ ਤੋਂ ਬਚਾਉਣ ਲਈ ਸਿਰਕੇ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਦੇ ਲਈ ਤੁਸੀਂ ਥੋੜ੍ਹੇ ਜਿਹੇ ਪਾਣੀ 'ਚ ਸਿਰਕਾ ਮਿਲਾ ਕੇ ਗਰਮ ਕਰ ਸਕਦੇ ਹੋ। ਅਤੇ ਇਸਨੂੰ ਰਸੋਈ ਦੇ ਸਿੰਕ ਵਿੱਚ ਪਾ ਸਕਦੇ ਹੋ। ਉਥੇ ਲੁਕੇ ਕਾਕਰੋਚ ਬਾਹਰ ਆ ਜਾਣਗੇ।
6/6

ਜੇਕਰ ਤੁਸੀਂ ਚਾਹੋ ਤਾਂ ਕਾਕਰੋਚ ਭਜਾਉਣ ਲਈ ਨਿੰਬੂ ਅਤੇ ਬੇਕਿੰਗ ਸੋਡਾ ਦਾ ਘੋਲ ਬਣਾ ਲਓ। ਇਸ ਘੋਲ ਨੂੰ ਕਾਕਰੋਚਾਂ 'ਤੇ ਛਿੜਕ ਦਿਓ ਤਾਂ ਉਹ ਭੱਜ ਜਾਣਗੇ।
Published at : 25 Jun 2024 12:34 PM (IST)
ਹੋਰ ਵੇਖੋ





















