ਪੜਚੋਲ ਕਰੋ
Office 'ਚ ਬੈਠਣ ਨਾਲ ਵੱਧ ਗਈ ਪੇਟ ਦੀ ਚਰਬੀ...ਫੈਟ ਘਟਾਉਣ ਲਈ ਸਵੇਰੇ ਉੱਠਦੇ ਹੀ ਕਰੋ ਇਹ ਕੰਮ
ਅਜੋਕੇ ਸਮੇਂ ‘ਚ ਮੋਟਾਪਾ ਇੱਕ ਗੰਭੀਰ ਸਮੱਸਿਆ ਦੇ ਰੂਪ ਵਿੱਚ ਉਭਰਿਆ ਹੈ। ਇਹ ਕਈ ਖਤਰਨਾਕ ਸਿਹਤ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦਾ ਹੈ। ਅਜਿਹੇ 'ਚ ਜ਼ਰੂਰੀ ਹੈ ਕਿ ਸਮੇਂ ਰਹਿੰਦੇ ਇਸ 'ਤੇ ਕਾਬੂ ਪਾਇਆ ਜਾਵੇ।
( Image Source : Freepik )
1/7

ਅਕਸਰ ਆਫਿਸ ’ਚ ਲਗਾਤਾਰ ਕੁਰਸੀ ਬੈਠੇ ਰਹਿਣ ਕਾਰਨ ਲੋਕਾਂ ਦਾ ਭਾਰ ਵੱਧਣ ਲੱਗਦਾ ਹੈ। ਅਜਿਹੇ ’ਚ ਡਾਈਟਿੰਗ ਤੇ ਕਸਰਤ ਤੋਂ ਇਲਾਵਾ ਤੁਸੀਂ ਕੁਝ ਆਦਤਾਂ ਨੂੰ ਆਪਣਾ ਕੇ ਆਪਣੇ ਪੇਟ ਦੀ ਵੱਧਦੀ ਹੋਈ ਚਰਬੀ ਨੂੰ ਘੱਟ ਕਰ ਸਕਦੇ ਹਨ। ਆਓ ਜਾਣਦੇ ਹਾਂ ਕਿ ਸਵੇਰੇ ਦੀ ਕੁਝ ਆਦਤਾਂ ਬਾਰੇ ਜੋ ਜਲਦੀ ਬੈੱਲੀ ਫੈਟ ਨੂੰ ਘਟਾਉਣ ’ਚ ਮਦਦ ਕਰ ਸਕਦੀ ਹੈ।
2/7

ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਇਕ ਗਲਾਸ ਗਰਮ ਪਾਣੀ ਪੀਣ ਦੀ ਆਦਤ ਪਾਓ। ਅਜਿਹਾ ਕਰਨ ਨਾਲ ਤੁਹਾਡਾ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ ਤੇ ਸਰੀਰ ’ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ’ਚ ਮਦਦ ਕਰਦਾ ਹੈ। ਇਸ ਨਾਲ ਪਾਚਨ ਬਿਹਤਰ ਹੁੰਦਾ ਹੈ ਜੋ ਪੇਟ ਦੀ ਚਰਬੀ ਘੱਟ ਕਰਨ ਲਈ ਮਹੱਤਵਪੂਰਨ ਹੈ।
3/7

ਇਸ ਲਈ ਸਵੇਰੇ ਪ੍ਰੋਟੀਨ ਨਾਲ ਭਰਪੂਰ ਨਾਸ਼ਤਾ ਕਰੋ, ਤਾਂ ਕਿ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹੇ ਤੇ ਦਿਨਭਰ ਅਨਹੈਲਦੀ ਸਨੈਕਸ ਖਾਣ ਤੋਂ ਬਚੇ ਰਹੇ।
4/7

ਇਸ ਲਈ ਤੁਸੀਂ ਅੰਡੇ, ਦਹੀ ਜਾਂ ਪ੍ਰੋਟੀਨ ਸ਼ੇਕ ਨੂੰ ਡਾਈਟ ’ਚ ਸ਼ਾਮਲ ਕਰ ਸਕਦੇ ਹਨ। ਇਸ ਤੋਂ ਇਲਾਵਾ ਆਪਣੇ ਬ੍ਰੇਕਫਾਸਟ ’ਚ ਫਾਈਬਰ ਤੇ ਹੈਲਦੀ ਫੈਟ ਸ਼ਾਮਲ ਕਰਨਾ ਨਾ ਭੁੱਲੋ।
5/7

ਕੈਲੋਰੀ ਬਰਨ ਕਰਨ ਤੇ ਚਰਬੀ ਘਟਾਉਣ ਲਈ ਕਸਰਤ ਬਹੁਤ ਜ਼ਰੂਰੀ ਹੈ। ਇਸ ਲਈ ਆਪਣੇ ਦਿਨ ਦੀ ਸ਼ੁਰੂਆਤ ਸਵੇਰ ਦੀ ਕਸਰਤ ਨਾਲ ਕਰੋ।
6/7

ਜੇ ਤੁਸੀਂ ਆਪਣੇ ਦਿਨ ਦੀ ਸਿਹਤਮੰਦ ਸ਼ੁਰੂਆਤ ਚਾਹੁੰਦੇ ਹੋ ਅਤੇ ਆਪਣੇ ਭਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਸਵੇਰੇ ਮਿਠਾਈ ਖਾਣ ਤੋਂ ਪਰਹੇਜ਼ ਕਰੋ।
7/7

ਨੀਂਦ ਦੀ ਕਮੀ ਤੁਹਾਡੇ ਹਾਰਮੋਨਸ ਨੂੰ ਵਿਗਾੜ ਸਕਦੀ ਹੈ, ਅਨਹੈਲਦੀ ਫੂਡਜ਼ ਦੀ ਲਾਲਸਾ ਵਧ ਸਕਦੀ ਹੈ, ਜਿਸ ਨਾਲ ਭਾਰ ਵਧ ਸਕਦਾ ਹੈ, ਖਾਸ ਕਰਕੇ ਪੇਟ ਦੇ ਆਲੇ-ਦੁਆਲੇ। ਇਸ ਲਈ ਰੋਜ਼ਾਨਾ 7-8 ਘੰਟੇ ਦੀ ਨੀਂਦ ਲਓ।
Published at : 05 Sep 2024 10:39 PM (IST)
ਹੋਰ ਵੇਖੋ
Advertisement
Advertisement





















