ਪੜਚੋਲ ਕਰੋ
Liquor Side Effects: ਇਸ ਬਿਮਾਰੀ ਤੋਂ ਪੀੜਤ ਲੋਕ ਭੁੱਲ ਕੇ ਵੀ ਨਾ ਕਰਨ ਸ਼ਰਾਬ ਦਾ ਸੇਵਨ, ਵੱਧ ਸਕਦੀਆਂ ਸਿਹਤ ਸਮੱਸਿਆਵਾਂ
Liquor Side Effects: ਭਾਰਤ ਸਮੇਤ ਪੂਰੀ ਦੁਨੀਆ ਦੇ ਵਿੱਚ ਲੋਕ ਸ਼ਰਾਬ ਦਾ ਸੇਵਨ ਕਰਦੇ ਹਨ। ਅਜਿਹੇ ਦੇ ਵਿੱਚ ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ਾਂ ਹੋ ਅਤੇ ਉਪਰੋਂ ਸ਼ਰਾਬ ਦਾ ਸੇਵਨ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਕਿਉਂਕਿ ਇਸ ਦੇ ਨਾਲ ਸਿਹਤ...
ਸਿਹਤ ਲਈ ਖਤਰੇ ਦੀ ਘੰਟੀ! ( Image Source : Freepik )
1/7

ਜ਼ਿਆਦਾਤਰ ਲੋਕ ਸੋਚਦੇ ਹਨ ਕਿ ਸ਼ੂਗਰ ਮਿਠਾਈਆਂ ਖਾਣ ਨਾਲ ਹੁੰਦੀ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਸ਼ਰਾਬ ਡਾਇਬਟੀਜ਼ ਦਾ ਖਤਰਾ ਵੀ ਵਧਾ ਸਕਦੀ ਹੈ ਅਤੇ ਜੋ ਲੋਕ ਪਹਿਲਾਂ ਤੋਂ ਹੀ ਸ਼ੂਗਰ ਦੇ ਮਰੀਜ਼ ਹਨ, ਉਨ੍ਹਾਂ ਲਈ ਇਹ ਸ਼ਰਾਬ ਘਾਤਕ ਵੀ ਹੋ ਸਕਦੀ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਅਲਕੋਹਲ ਤੁਹਾਡੇ ਬਲੱਡ ਸ਼ੂਗਰ ਦੇ ਪੱਧਰ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ।
2/7

ਮਾਹਿਰਾਂ ਦਾ ਮੰਨਣਾ ਹੈ ਕਿ ਸ਼ਰਾਬ ਅਤੇ ਟਾਈਪ-2 ਡਾਇਬਟੀਜ਼ ਦਾ ਡੂੰਘਾ ਸਬੰਧ ਹੈ, ਜਿਸ ਦਾ ਤੁਹਾਡੇ ਸਰੀਰ 'ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਇਹ ਬਲੱਡ ਸ਼ੂਗਰ ਲੈਵਲ ਨੂੰ ਵਧਾਉਣ ਦੇ ਨਾਲ-ਨਾਲ ਭਾਰ ਵੀ ਵਧਾ ਸਕਦਾ ਹੈ।
3/7

ਹਾਈਪੋਗਲਾਈਸੀਮੀਆ ਇੱਕ ਅਜਿਹੀ ਸਥਿਤੀ ਹੈ ਜਦੋਂ ਸਰੀਰ ਵਿੱਚ ਬਲੱਡ ਸ਼ੂਗਰ ਦਾ ਪੱਧਰ ਘੱਟ ਜਾਂਦਾ ਹੈ, ਖਾਸ ਤੌਰ 'ਤੇ ਜਦੋਂ ਤੁਸੀਂ ਖਾਲੀ ਪੇਟ ਸ਼ਰਾਬ ਪੀਂਦੇ ਹੋ ਜਾਂ ਸ਼ੂਗਰ ਦੀ ਦਵਾਈ ਲੈਣ ਦੇ ਤੁਰੰਤ ਬਾਅਦ, ਇਸ ਨਾਲ ਬਲੱਡ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਘੱਟ ਜਾਂਦਾ ਹੈ।
4/7

ਸ਼ੂਗਰ ਦੇ ਮਰੀਜ਼ਾਂ ਲਈ ਆਪਣੇ ਵਜ਼ਨ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਸ਼ੂਗਰ ਦੀ ਸਥਿਤੀ ਹੋਰ ਗੰਭੀਰ ਹੋ ਜਾਂਦੀ ਹੈ। ਅਜਿਹੇ 'ਚ ਅਲਕੋਹਲ 'ਚ ਕੈਲੋਰੀ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ, ਜੋ ਭਾਰ ਨੂੰ ਵਧਾ ਸਕਦੀ ਹੈ।
5/7

ਖਾਸ ਤੌਰ 'ਤੇ ਜਦੋਂ ਐਨਰਜੀ ਡਰਿੰਕ ਜਾਂ ਕਾਰਬੋਹਾਈਡ੍ਰੇਟ ਡਰਿੰਕ ਦੇ ਨਾਲ ਅਲਕੋਹਲ ਦਾ ਸੇਵਨ ਕੀਤਾ ਜਾਂਦਾ ਹੈ ਅਤੇ ਇਸ ਦੇ ਨਾਲ ਤਲੇ ਹੋਏ ਸਨੈਕਸ ਲਏ ਜਾਂਦੇ ਹਨ।
6/7

ਸ਼ਰਾਬ ਪੀਣ ਵਾਲੇ ਲੋਕਾਂ ਵਿੱਚ Insulin ਦੀ ਸੰਵੇਦਨਸ਼ੀਲਤਾ ਵੱਧ ਸਕਦੀ ਹੈ ਅਤੇ ਇਸਦੇ ਨਾਲ ਹੀ ਸ਼ੂਗਰ ਦੇ ਮਰੀਜ਼ਾਂ ਵਿੱਚ ਇਸਦੇ ਗੰਭੀਰ ਪ੍ਰਭਾਵ ਹੋ ਸਕਦੇ ਹਨ।
7/7

ਹਾਈਪਰਗਲਾਈਸੀਮੀਆ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਬਲੱਡ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ। ਜਦੋਂ ਅਲਕੋਹਲ ਨੂੰ ਕੋਲਡ ਡਰਿੰਕਸ, ਐਨਰਜੀ ਡਰਿੰਕਸ ਜਾਂ ਜੂਸ ਵਰਗੇ ਕਾਰਬੋਹਾਈਡਰੇਟ ਡਰਿੰਕਸ ਨਾਲ ਪੀਤਾ ਜਾਂਦਾ ਹੈ, ਤਾਂ ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਸਕਦਾ ਹੈ ਅਤੇ ਹਾਈਪਰਗਲਾਈਸੀਮੀਆ ਦਾ ਕਾਰਨ ਬਣ ਸਕਦਾ ਹੈ।
Published at : 11 Jun 2024 07:07 PM (IST)
ਹੋਰ ਵੇਖੋ
Advertisement
Advertisement






















