ਪੜਚੋਲ ਕਰੋ
ਮਾਈਗ੍ਰੇਨ ਕਰਕੇ ਗੰਭੀਰ ਸਿਰਦਰਦ ਤੋਂ ਹੋ ਪਰੇਸ਼ਾਨ? ਤਾਂ ਤੁਰੰਤ ਰਾਹਤ ਪਾਉਣ ਲਈ ਅਪਣਾਓ ਆਹ ਤਰੀਕੇ
ਅੱਜਕੱਲ੍ਹ ਹਰ ਕੋਈ ਤਣਾਅ ਤੇ ਸਿਰ ਦਰਦ ਤੋਂ ਪ੍ਰੇਸ਼ਾਨ ਹੈ। ਇਹ ਸਿਰਫ਼ 1 ਜਾਂ 2 ਤਰ੍ਹਾਂ ਦਾ ਨਹੀਂ ਹੁੰਦਾ, ਸਗੋਂ 150 ਕਿਸਮਾਂ ਦਾ ਹੁੰਦਾ ਹੈ। ਹਾਲਾਂਕਿ, ਜੇਕਰ ਤੁਹਾਨੂੰ ਸਿਰ ਦਰਦ ਦਾ ਕਾਰਨ ਪਤਾ ਹੈ ਤਾਂ ਇਸ ਦਾ ਇਲਾਜ ਕਰਨਾ ਆਸਾਨ ਹੋ ਜਾਂਦਾ ਹੈ।
Headache
1/6

ਸਿਰ ਦਰਦ ਨੂੰ ਗੰਭੀਰਤਾ ਨਾਲ ਨਾ ਲੈਣਾ ਤੁਹਾਡੀ ਸਭ ਤੋਂ ਵੱਡੀ ਗਲਤੀ ਹੈ। ਕਈ ਵਾਰ ਮਾਮੂਲੀ ਸਿਰ ਦਰਦ ਕਿਸੇ ਗੰਭੀਰ ਬਿਮਾਰੀ ਦੀ ਨਿਸ਼ਾਨੀ ਹੁੰਦਾ ਹੈ। ਸਿਰ ਦਰਦ ਕਈ ਤਰ੍ਹਾਂ ਦੇ ਹੁੰਦੇ ਹਨ ਅਤੇ ਕਈ ਵਾਰ ਲੋਕਾਂ ਨੂੰ ਇਹ ਸਮਝ ਨਹੀਂ ਆ ਪਾਉਂਦਾ ਉਹ ਕਿਸ ਕਿਸਮ ਦੇ ਸਿਰ ਦਰਦ ਤੋਂ ਪਰੇਸ਼ਾਨ ਹਨ, ਜੇਕਰ ਕਨਪਟੀ ਅਤੇ ਮੱਥੇ ਵਿੱਚ ਦਰਦ ਹੈ, ਤਾਂ ਇਹ ਤਣਾਅ ਦੇ ਕਾਰਨ ਹੁੰਦਾ ਹੈ। ਕਲੱਸਟਰ ਸਿਰ ਦਰਦ ਚਿਹਰੇ ਦੇ ਇੱਕ ਪਾਸੇ ਅਤੇ ਅੱਖਾਂ ਦੇ ਆਲੇ-ਦੁਆਲੇ ਹੁੰਦਾ ਹੈ। ਸਾਈਨਸ ਦਾ ਦਰਦ ਨੱਕ, ਕੈਵਿਟੀ, ਚੀਕਬੋਨਸ ਅਤੇ ਮੱਥੇ ਦੇ ਸਾਹਮਣੇ ਵਾਲੇ ਹਿੱਸੇ ਵਿੱਚ ਹੁੰਦਾ ਹੈ। ਜੇਕਰ ਸਿਰ ਅਤੇ ਚਿਹਰੇ ਦੇ ਇੱਕ ਪਾਸੇ ਦਰਦ ਹੈ, ਤਾਂ ਸਮਝ ਲਓ ਕਿ ਤੁਹਾਨੂੰ ਮਾਈਗ੍ਰੇਨ ਹੈ। ਕਲੱਸਟਰ ਸਿਰ ਦਰਦ ਇੰਨਾ ਖ਼ਤਰਨਾਕ ਹੁੰਦਾ ਹੈ ਕਿ ਖੁਦਕੁਸ਼ੀ ਦੇ ਵਿਚਾਰ ਵੀ ਆਉਣ ਲੱਗ ਪੈਂਦੇ ਹਨ।
2/6

ਜੇਕਰ ਤੁਸੀਂ ਸਿਰ ਦਰਦ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਯੋਗ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਕਿਉਂਕਿ ਯੋਗ ਕਰਨ ਨਾਲ ਐਂਡੋਰਫਿਨ ਹਾਰਮੋਨ ਨਿਕਲਦਾ ਹੈ। ਇਹ ਸਰੀਰ ਲਈ ਇੱਕ ਕੁਦਰਤੀ ਦਰਦ ਨਿਵਾਰਕ ਹੈ। ਇਹ ਤਣਾਅ ਘਟਾਉਣ ਅਤੇ ਚੰਗੀ ਨੀਂਦ ਲੈਣ ਵਿੱਚ ਮਦਦ ਕਰਦਾ ਹੈ।
Published at : 17 Jan 2025 06:44 AM (IST)
ਹੋਰ ਵੇਖੋ





















