ਪੜਚੋਲ ਕਰੋ
Banana Peel Tea: ਕੇਲੇ ਦੇ ਛਿਲਕੇ ਨੂੰ ਬੇਕਾਰ ਸਮਝ ਕੇ ਨਾ ਸੁੱਟੋ! ਇਸ ਤੋਂ ਬਣੀ ਚਾਹ ਦੇ ਗੁਣਕਾਰੀ ਫਾਇਦੇ, ਚੰਗੀ ਨੀਂਦ ਤੋਂ ਲੈ ਕੇ ਜੋੜਾਂ ਦੇ ਦਰਦ ‘ਚ ਮਦਦਗਾਰ
Health News: ਕੇਲਾ ਖਾਣ ਦੇ ਫਾਇਦੇ ਤਾਂ ਹਰ ਕੋਈ ਜਾਣਦਾ ਹੈ ਪਰ ਲੋਕ ਅਕਸਰ ਇਸ ਦੇ ਛਿਲਕੇ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ। ਪਰ ਇਹ ਛਿਲਕੇ ਪੋਸ਼ਣ ਨਾਲ ਭਰਪੂਰ ਹੁੰਦੇ ਹਨ ਅਤੇ ਇਸ ਦੇ ਕਈ ਫਾਇਦੇ ਹੁੰਦੇ ਹਨ। ਜਾਣੋ ਇਨ੍ਹਾਂ ਦੇ ਫਾਇਦੇ।

ਕੇਲੇ ਦੇ ਛਿਲਕੇ ਦੀ ਚਾਹ ( Image Source : Freepik )
1/7

ਕੇਲੇ ਦੇ ਛਿਲਕੇ ਨੂੰ ਉਬਲਦੇ ਪਾਣੀ ਵਿੱਚ ਪਾ ਕੇ ਪਕਾਓ। ਪਕਾਉਣ ਤੋਂ ਬਾਅਦ ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਛਾਣ ਲਓ। ਕੇਲੇ ਦੀ ਚਾਹ ਤਿਆਰ ਹੈ। ਜੇ ਤੁਸੀਂ ਚਾਹੋ ਤਾਂ ਥੋੜ੍ਹੀ ਜਿਹੀ ਦਾਲਚੀਨੀ ਅਤੇ ਸ਼ਹਿਦ ਮਿਲਾ ਕੇ ਇਸ ਚਾਹ ਦਾ ਸੁਆਦ ਵਧਾ ਸਕਦੇ ਹੋ।
2/7

ਕੇਲੇ ਦੇ ਛਿਲਕੇ ਵਿੱਚ ਵਿਟਾਮਿਨ ਬੀ6, ਪੋਟਾਸ਼ੀਅਮ, ਮੈਗਨੀਸ਼ੀਅਮ, ਮੈਂਗਨੀਜ਼ ਅਤੇ ਕਾਪਰ ਹੁੰਦਾ ਹੈ। ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਦੀ ਮਾਤਰਾ ਹੋਣ ਕਾਰਨ ਇਹ ਚਾਹ ਦਿਲ ਦੀ ਸਿਹਤ ਅਤੇ ਨੀਂਦ ਦੀ ਗੁਣਵੱਤਾ ਨੂੰ ਸੁਧਾਰਨ ਲਈ ਫਾਇਦੇਮੰਦ ਹੈ।
3/7

ਇਸ ਦੇ ਨਾਲ ਹੀ ਇਸ ‘ਚ ਮੌਜੂਦ ਵਿਟਾਮਿਨ ਬੀ6 ਇਮਿਊਨ ਸਿਸਟਮ ਅਤੇ ਲਾਲ ਰਕਤਾਣੂਆਂ ਨੂੰ ਵਿਕਸਿਤ ਕਰਨ ‘ਚ ਵੀ ਮਦਦ ਕਰਦਾ ਹੈ।
4/7

ਕੇਲੇ ਦੇ ਛਿਲਕੇ ਦੀ ਚਾਹ ਵਿੱਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਖਣਿਜ ਦੀ ਮਦਦ ਨਾਲ ਸਰੀਰ ਵਿੱਚ ਫਲਿਊਡ ਬੈਲੇਂਸ ਰਹਿੰਦਾ ਹੈ। ਜਿਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ ਅਤੇ ਮਾਸਪੇਸ਼ੀਆਂ ‘ਚ ਦਰਦ ਅਤੇ ਖਿਚਾਅ ਵਰਗੀਆਂ ਸਮੱਸਿਆਵਾਂ ਪੈਦਾ ਨਹੀਂ ਹੁੰਦੀਆਂ।
5/7

ਕੇਲੇ ਦੇ ਛਿਲਕੇ ਵਿੱਚ ਮੌਜੂਦ ਪੋਟਾਸ਼ੀਅਮ ਅਤੇ ਪਾਣੀ ਹਾਈ ਸੋਡੀਅਮ ਡਾਇਟ ਲੈਣ ਕਰਕੇ ਹੋਣ ਵਾਲੀ ਬਲਾਟਿੰਗ ਨੂੰ ਬੈਲੇਂਸ ਕਰਦਾ ਹੈ।
6/7

ਕੇਲੇ ਦੇ ਛਿਲਕੇ ਦੀ ਚਾਹ ਨੀਂਦ ਲਿਆਉਣ ‘ਚ ਮਦਦ ਕਰਦੀ ਹੈ। ਇਹ ਕਿਸੇ ਵੀ ਨੀਂਦ ਦੀਆਂ ਗੋਲੀਆਂ ਨਾਲੋਂ ਬਿਹਤਰ ਹੈ। ਕੇਲੇ ਦੀ ਚਾਹ ਵਿੱਚ ਮੌਜੂਦ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਟ੍ਰਿਪਟੋਫੈਨ ਨੀਂਦ ਦੀ ਕੁਆਲਿਟੀ ਵਿੱਚ ਸੁਧਾਰ ਕਰਦੇ ਹਨ ਅਤੇ ਜਲਦੀ ਸੌਣ ਵਿੱਚ ਮਦਦ ਕਰਦੇ ਹਨ।
7/7

ਛਿਲਕੇ ਵਾਲੀ ਚਾਹ ‘ਚ ਮੈਗਨੀਸ਼ੀਅਮ ਅਤੇ ਕੈਲਸ਼ੀਅਮ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਇਸ ਨੂੰ ਪੀਣ ਨਾਲ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ। ਜਿਸ ਨਾਲ ਦਰਦ ਤੋਂ ਰਾਹਤ ਮਿਲਦੀ ਹੈ।
Published at : 19 May 2024 05:07 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਸੰਗਰੂਰ
ਲੁਧਿਆਣਾ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
