ਪੜਚੋਲ ਕਰੋ
ਇਲਾਇਚੀ ਦਾ ਸ਼ਰਬਤ ਗਰਮੀ ਵਿੱਚ ਹੈ ਸਿਹਤ ਲਈ ਰਾਮਬਾਣ, ਜਾਣੋ ਤਿਆਰ ਕਰਨ ਦੀ ਵਿਧੀ
ਕਹਿਰ ਦੀ ਗਰਮੀ ਵਿਚ ਸਿਹਤ ਦਾ ਖਿਆਲ ਰੱਖਣਾ ਜ਼ਰੂਰੀ ਹੈ। ਸਿਹਤ ਮਾਹਿਰ ਦੱਸਦੇ ਹਨ ਕਿ ਗਰਮੀ ਦੇ ਮੌਸਮ ਵਿਚ ਆਪਣੇ ਸਰੀਰ ਨੂੰ ਲਗਾਤਾਰ ਹਾਈਡਰੇਟ ਰੱਖਣਾ ਬੇਹੱਦ ਜ਼ਰੂਰੀ ਹੈ।
ਅਜਿਹੇ 'ਚ ਸਿਆਣੇ ਲੋਕਾਂ ਨੇ ਆਪਣੀ ਰੋਜ਼ਾਨਾ ਜ਼ਿੰਦਗੀ 'ਚ ਪਾਣੀ, ਸ਼ਰਬਤ, ਜੂਸ, ਨਾਰੀਅਲ ਪਾਣੀ, ਓ.ਆਰ.ਐੱਸ. ਨੂੰ ਸ਼ਾਮਲ ਕਰ ਲਿਆ ਹੈ। ਪਰ ਕੁਝ ਇਕ ਦੇਸੀ ਨੁਸਖੇ ਹਨ, ਜਿਨ੍ਹਾਂ ਨਾਲ ਬਣੇ ਸ਼ਰਬਤ ਤੁਹਾਡੇ ਸਰੀਰ ਅਤੇ ਪੇਟ ਨੂੰ ਠੰਡਾ ਰੱਖਣ ਵਿਚ ਬੇਹੱਦ ਕਾਰਗਰ ਹਨ। ਅਜਿਹਾ ਹੀ ਇਕ ਤੁਸੀਂ ਇਲਾਇਚੀ ਦਾ ਸ਼ਰਬਤ ਅਜ਼ਮਾ ਸਕਦੇ ਹੋ।
1/5

ਇਲਾਇਚੀ ਦਾ ਸ਼ਰਬਤ ਸਰੀਰ ਨੂੰ ਜਲਦੀ ਠੰਡਾ ਕਰਦਾ ਹੈ ਕਿਉਂਕਿ ਇਸ ਵਿਚ ਕੂਲਿੰਗ ਪ੍ਰਭਾਵ ਹੁੰਦਾ ਹੈ। ਇਸ ਨੂੰ ਬਣਾਉਣਾ ਵੀ ਕਾਫੀ ਆਸਾਨ ਹੈ। ਇਸ ਦਾ ਸੇਵਨ ਕਰਨ ਨਾਲ ਐਸੀਡਿਟੀ ਦੀ ਸਮੱਸਿਆ ਨਹੀਂ ਹੁੰਦੀ ਅਤੇ ਪਾਚਨ ਕਿਰਿਆ ਠੀਕ ਰਹਿੰਦੀ ਹੈ।
2/5

ਜੇਕਰ ਤੁਸੀਂ ਦਿਨ ਦੀ ਸ਼ੁਰੂਆਤ ਇਸ ਸ਼ਰਬਤ ਨਾਲ ਕਰੋਂਗੇ ਤਾਂ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਣਗੇ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
3/5

ਇਲਾਇਚੀ ਸ਼ਰਬਤ ਸਮੱਗਰੀ- ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼ਰਬਤ ਬਣਾਉਣ ਲਈ ਲੋੜੀਂਦੀ ਸਮੱਗਰੀ ਦੀ। ਇਸ ਸ਼ਰਬਤ ਲਈ ਤੁਹਾਨੂੰ ਇਕ ਚਮਚ ਇਲਾਚੀ ਪਾਊਡਰ, ਅੱਧਾ ਚਮਚ ਕਾਲਾ ਨਮਕ, 2 ਚਮਚ ਨਿੰਬੂ ਰਸ, ਦੋ ਗਿਲਾਸ ਠੰਡਾ ਪਾਣੀ ਤੇ ਸੁਆਦ ਅਨੁਸਾਰ ਚੀਨੀ ਦੀ ਲੋੜ ਪਵੇਗੀ।
4/5

ਇਲਾਇਚੀ ਸ਼ਰਬਤ ਬਣਾਉਣ ਦਾ ਤਰੀਕਾ-ਸ਼ਰਬਤ ਤਿਆਰ ਕਰਨ ਲਈ ਇੱਕ ਜੱਗ ਵਿੱਚ ਦੋ ਗਲਾਸ ਪਾਣੀ ਲਓ। ਤੁਸੀਂ ਚਾਹੋ ਤਾਂ ਫਰਿੱਜ ਤੋਂ ਦੋ ਗਲਾਸ ਠੰਡਾ ਪਾਣੀ ਪਾ ਸਕਦੇ ਹੋ ਜਾਂ ਬਾਅਦ ਵਿਚ ਲੋੜ ਮੁਤਾਬਿਕ ਠੰਡਾ ਕਰਨ ਲਈ ਆਇਸ ਕਿਊਬ ਵਰਤ ਸਕਦੇ ਹੋ। ਪਾਣੀ ਵਿਚ ਸਵਾਦ ਮੁਤਾਬਕ ਚੀਨੀ ਮਿਲਾਓ ਤੇ ਘੋਲ ਲਵੋ। ਜਦ ਘੁਲ ਜਾਵੇ ਤਾਂ ਪਾਣੀ ਵਿਚ ਕਾਲਾ ਨਮਕ, ਨਿੰਬੂ ਦਾ ਰਸ ਅਤੇ ਇਲਾਇਚੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਓ।
5/5

ਤੁਸੀਂ ਸ਼ਰਬਤ ਵਿਚ ਮਿਠਾਸ ਭਰਨ ਲਈ ਚੀਨੀ ਦੀ ਬਜਾਏ ਸ਼ਹਿਦ ਵੀ ਮਿਲਾ ਸਕਦੇ ਹੋ। ਸ਼ਹਿਦ ਇਕ ਕੁਦਰਤ ਮਿਠਾਸ ਹੈ, ਜੋ ਸਿਹਤ ਲਈ ਵਧੇਰੇ ਫਾਇਦੇਮੰਦ ਹੈ। ਇਸ ਤੋਂ ਬਾਅਦ ਤੁਹਾਡਾ ਇਲਾਇਚੀ ਦਾ ਸ਼ਰਬਤ ਤਿਆਰ ਹੈ। ਇਸ ਸ਼ਰਬਤ ਨੂੰ ਤਿਆਰ ਕਰਕੇ ਫਰਿੱਜ ਵਿਚ ਵੀ ਰੱਖ ਸਕਦੇ ਹੋ ਅਤੇ ਜਦੋਂ ਵੀ ਤੁਸੀਂ ਬਾਹਰੋਂ ਆਵੋ ਤਾਂ ਇਕ ਗਲਾਸ ਸ਼ਰਬਤ ਪੀਓ। ਤੁਹਾਡੇ ਸਰੀਰ ਨੂੰ ਤੁਰੰਤ ਠੰਡਕ ਮਿਲੇਗੀ।
Published at : 03 Jun 2024 04:51 PM (IST)
ਹੋਰ ਵੇਖੋ
Advertisement
Advertisement




















