ਪੜਚੋਲ ਕਰੋ
Benefits of lassi: ਗਰਮੀ ਦੇ ਕਹਿਰ ਤੋਂ ਬਚਣਾ ਤਾਂ ਪੀਓ ਲੱਸੀ, ਠੰਢਕ ਦੇ ਨਾਲ ਹੀ ਸਰੀਰ ਨੂੰ ਹੋਣਗੇ ਕਈ ਫਾਇਦੇ
Benefits of lassi: ਪੰਜਾਬ ਵਿੱਚ ਗਰਮੀ ਦਾ ਕਹਿਰ ਵਧ ਗਿਆ ਹੈ। ਪਾਰਾ 44 ਡਿਗਰੀ ਤੱਕ ਪਹੁੰਚ ਗਿਆ ਹੈ। ਲੂ ਲੱਗਣ ਦੇ ਕੇਸ ਲਗਾਤਾਰ ਵਧ ਰਹੇ ਹਨ। ਅਜਿਹੇ ਵਿੱਚ ਡਾਕਟਰ ਵੱਧ ਤੋਂ ਵੱਧ ਤਰਲ ਪਦਾਰਥ ਲੈਣ ਦੀ ਸਲਾਹ ਦੇ ਰਹੇ ਹਨ।
Benefits of lassi
1/7

Benefits of lassi: ਪੰਜਾਬ ਵਿੱਚ ਗਰਮੀ ਦਾ ਕਹਿਰ ਵਧ ਗਿਆ ਹੈ। ਪਾਰਾ 44 ਡਿਗਰੀ ਤੱਕ ਪਹੁੰਚ ਗਿਆ ਹੈ। ਲੂ ਲੱਗਣ ਦੇ ਕੇਸ ਲਗਾਤਾਰ ਵਧ ਰਹੇ ਹਨ। ਅਜਿਹੇ ਵਿੱਚ ਡਾਕਟਰ ਵੱਧ ਤੋਂ ਵੱਧ ਤਰਲ ਪਦਾਰਥ ਲੈਣ ਦੀ ਸਲਾਹ ਦੇ ਰਹੇ ਹਨ। ਸਿਹਤ ਮਹਿਰਾਂ ਦੀ ਮੰਨੀਏ ਤਾਂ ਗਰਮੀ ਵਿੱਚ ਲੱਸੀ ਰਾਮਬਾਨ ਵਾਂਗ ਕੰਮ ਕਰਦੀ ਹੈ। ਇਸ ਨਾਲ ਨਾ ਸਿਰਫ ਸਰੀਰ ਵਿੱਚ ਪਾਣੀ ਦੀ ਮਾਤਰਾ ਸਹੀ ਰਹਿੰਦੀ ਹੈ ਸਗੋਂ ਠੰਢਕ ਦੇ ਨਾਲ ਹੀ ਸਰੀਰ ਨੂੰ ਐਨਰਜ਼ੀ ਵੀ ਮਿਲਦੀ ਹੈ।
2/7

ਦਰਅਸਲ ਲੱਸੀ ਇੱਕ ਪ੍ਰਸਿੱਧ ਸਿਹਤਮੰਦ ਤੇ ਤਾਜ਼ਗੀ ਵਾਲੀ ਡਰਿੰਕ ਹੈ। ਅਕਸਰ ਹੀ ਗਰਮੀਆਂ ਵਿੱਚ ਇਸ ਦੀ ਵਰਤੋਂ ਵੱਧ ਜਾਂਦੀ ਹੈ। ਉਂਝ ਤਾਂ ਸਾਰੇ ਭਾਰਤ ਦੇ ਲੋਕ ਲੱਸੀ ਨੂੰ ਪਸੰਦ ਕਰਦੇ ਹਨ ਪਰ ਪੰਜਾਬੀਆਂ ਦੀ ਲੱਸੀ ਜਾਨ ਹੈ। ਇਸ ਰਵਾਇਤੀ ਡਰਿੰਕ ਦੀ ਵਰਤੋਂ ਨਾਲ ਗਰਮੀ ਦਾ ਅਹਿਸਾਸ ਘੱਟ ਹੁੰਦਾ ਹੈ। ਇਹ ਗਰਮੀਆਂ ਦੇ ਪੀਣ ਵਾਲੇ ਪਦਾਰਥਾਂ ਵਿੱਚ ਪੋਸ਼ਕ ਤੱਤਾਂ ਤੇ ਵਿਟਾਮਿਨਾਂ ਨਾਲ ਭਰਪੂਰ ਇੱਕ ਵਧੀਆ ਡ੍ਰਿੰਕ ਹੈ।
Published at : 17 May 2023 04:38 PM (IST)
ਹੋਰ ਵੇਖੋ





















