ਪੜਚੋਲ ਕਰੋ
ਇਨ੍ਹਾਂ ਕਾਰਨਾਂ ਕਰਕੇ ਅਚਾਨਕ ਆ ਜਾਂਦਾ ਹਾਰਟ ਅਟੈਕ...ਮਿੰਟਾਂ 'ਚ ਚੱਲੀ ਜਾਂਦੀ ਜਾਨ, ਇੰਝ ਕਰੋ ਬਚਾਅ
ਅਚਾਨਕ ਕਾਰਡੀਐਕ ਅਰੈਸਟ ਯਾਨੀਕਿ ਦਿਲ ਦਾ ਦੌਰਾ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਦਿਲ ਅਚਾਨਕ ਖੂਨ ਨੂੰ ਪੰਪ ਕਰਨਾ ਬੰਦ ਕਰ ਦਿੰਦਾ ਹੈ। ਜਿਸ ਕਾਰਨ ਸਰੀਰ ਅਤੇ ਦਿਮਾਗ ਦੇ ਜ਼ਿਆਦਾਤਰ ਹਿੱਸਿਆਂ ਨੂੰ ਖੂਨ ਦੀ ਸਪਲਾਈ ਬੰਦ ਹੋ ਜਾਂਦੀ ਹੈ।

( Image Source : Freepik )
1/5

ਵਿਅਕਤੀ ਬੇਹੋਸ਼ ਹੋ ਜਾਂਦਾ ਹੈ ਅਤੇ ਦਿਲ ਦੀ ਧੜਕਣ ਪੂਰੀ ਤਰ੍ਹਾਂ ਘੱਟ ਜਾਂਦੀ ਹੈ। ਇਸ ਅਚਨਚੇਤ ਹਾਲਤ ਤੋਂ ਬਾਅਦ ਜੇਕਰ ਕੁਝ ਮਿੰਟਾਂ ਵਿਚ ਇਲਾਜ ਨਾ ਕਰਵਾਇਆ ਜਾਵੇ ਤਾਂ ਤੁਰੰਤ ਮੌਤ ਹੋ ਜਾਂਦੀ ਹੈ। ਅਚਾਨਕ ਦਿਲ ਦਾ ਦੌਰਾ ਪੈਣਾ ਜ਼ਿਆਦਾਤਰ ਛੋਟੀ ਉਮਰ 'ਚ ਮੌਤਾਂ ਦਾ ਕਾਰਨ ਹੁੰਦਾ ਹੈ। ਜਿਸ ਕਾਰਨ ਵਿਅਕਤੀ ਕੁੱਝ ਹੀ ਮਿੰਟਾਂ ਵਿੱਚ ਆਪਣੀ ਜਾਨ ਗੁਆ ਬੈਠਦਾ ਹੈ।
2/5

ਸਾਧਾਰਨ ਹਾਰਟ ਅਟੈਕ ਤੋਂ ਪਹਿਲਾਂ ਛਾਤੀ ਵਿੱਚ ਦਰਦ ਜਾਂ ਬੇਚੈਨੀ ਵਰਗੇ ਲੱਛਣ ਦੇਖੇ ਜਾਂਦੇ ਹਨ, ਪਰ ਅਚਾਨਕ ਦਿਲ ਦੇ ਦੌਰੇ ਵਿੱਚ ਅਜਿਹੇ ਕੋਈ ਲੱਛਣ ਨਜ਼ਰ ਨਹੀਂ ਆਉਂਦੇ ਅਤੇ ਸਭ ਕੁਝ ਬਿਲਕੁਲ ਅਚਾਨਕ ਹੋ ਜਾਂਦਾ ਹੈ। ਇਸ ਕਾਰਨ ਜ਼ਿਆਦਾਤਰ ਲੋਕਾਂ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਹੈ।
3/5

ਡਾਕਟਰਾਂ ਅਨੁਸਾਰ ਅਚਾਨਕ ਦਿਲ ਦਾ ਦੌਰਾ ਪੈਣ ਲਈ ਗੈਰ-ਸਿਹਤਮੰਦ ਜੀਵਨ ਸ਼ੈਲੀ ਸਭ ਤੋਂ ਵੱਧ ਜ਼ਿੰਮੇਵਾਰ ਹੈ। ਗਲਤ ਖਾਣ-ਪੀਣ ਦੀਆਂ ਆਦਤਾਂ, ਬਹੁਤ ਜ਼ਿਆਦਾ ਤਣਾਅ ਅਤੇ ਸਿਗਰਟਨੋਸ਼ੀ। ਇਹ ਤਿੰਨ ਕਾਰਨ ਦਿਲ ਦੇ ਦੌਰੇ ਲਈ ਸਭ ਤੋਂ ਵੱਧ ਜ਼ਿੰਮੇਵਾਰ ਹਨ।
4/5

ਅੱਜ ਦੇ ਸਮੇਂ ਵਿੱਚ ਪਰਿਵਾਰ ਅਤੇ ਕਰੀਅਰ ਕਾਰਨ ਪੈਦਾ ਹੋਣ ਵਾਲਾ ਤਣਾਅ ਇੰਨਾ ਵੱਧ ਗਿਆ ਹੈ ਕਿ ਇਸ ਨਾਲ ਦਿਲ ਦੀ ਸਿਹਤ ਲਈ ਖਤਰਾ ਵੱਧ ਗਿਆ ਹੈ।
5/5

ਜ਼ਿਆਦਾ ਤਣਾਅ ਦੇ ਕਾਰਨ ਸਰੀਰ ਵਿੱਚ ਅਜਿਹੇ ਹਾਰਮੋਨ ਨਿਕਲਦੇ ਹਨ ਜੋ ਦਿਲ ਅਤੇ ਇਸ ਦੀਆਂ ਨਾੜੀਆਂ ਨੂੰ ਕਮਜ਼ੋਰ ਕਰ ਦਿੰਦੇ ਹਨ ਅਤੇ ਦਿਲ ਦੀ ਸਿਹਤ ਵਿਗੜਣ ਲੱਗਦੀ ਹੈ। ਤਣਾਅ ਕਾਰਨ ਦਿਲ ਨੂੰ ਖੂਨ ਦੀ ਸਪਲਾਈ ਅਚਾਨਕ ਬੰਦ ਹੋ ਜਾਂਦੀ ਹੈ ਅਤੇ ਕਾਰਡੀਅਕ ਅਰੈਸਟ ਦਾ ਖਤਰਾ ਵੱਧ ਜਾਂਦਾ ਹੈ।
Published at : 27 Aug 2024 11:12 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਚੰਡੀਗੜ੍ਹ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
