ਪੜਚੋਲ ਕਰੋ
Health News: ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਤੋਂ ਲੈ ਕੇ ਚਮਕਦਾਰ ਸਕਿਨ ਤੱਕ ਕਾਲੇ ਲੂਣ ਵਾਲਾ ਪਾਣੀ ਫਾਇਦੇਮੰਦ
Health News: ਭਾਰਤੀ ਰਸੋਈ ‘ਚ ਅਜਿਹੇ ਬਹੁਤ ਸਾਰੇ ਮਸਾਲੇ ਮੌਜੂਦ ਹੁੰਦੇ ਹਨ, ਜਿਨ੍ਹਾਂ ਦਾ ਸਹੀ ਸੇਵਨ ਕਰਨ ਨਾਲ ਸਰੀਰ ਕਈ ਫਾਇਦੇ ਮਿਲਦੇ ਹਨ। ਅੱਜ ਤੁਹਾਨੂੰ ਦੱਸਾਂਗੇ ਕਾਲੇ ਲੂਣ ਵਾਲੇ ਪਾਣੀ ਦੇ ਨਾਲ ਤੁਹਾਨੂੰ ਕਿਹੜੇ-ਕਿਹੜੇ ਫਾਇਦੇ ਮਿਲਦੇ ਹਨ।
![Health News: ਭਾਰਤੀ ਰਸੋਈ ‘ਚ ਅਜਿਹੇ ਬਹੁਤ ਸਾਰੇ ਮਸਾਲੇ ਮੌਜੂਦ ਹੁੰਦੇ ਹਨ, ਜਿਨ੍ਹਾਂ ਦਾ ਸਹੀ ਸੇਵਨ ਕਰਨ ਨਾਲ ਸਰੀਰ ਕਈ ਫਾਇਦੇ ਮਿਲਦੇ ਹਨ। ਅੱਜ ਤੁਹਾਨੂੰ ਦੱਸਾਂਗੇ ਕਾਲੇ ਲੂਣ ਵਾਲੇ ਪਾਣੀ ਦੇ ਨਾਲ ਤੁਹਾਨੂੰ ਕਿਹੜੇ-ਕਿਹੜੇ ਫਾਇਦੇ ਮਿਲਦੇ ਹਨ।](https://feeds.abplive.com/onecms/images/uploaded-images/2024/06/16/151db58295d108f66e38a76f2329df891718540957970700_original.jpg?impolicy=abp_cdn&imwidth=720)
ਕਾਲੇ ਲੂਣ ਵਾਲਾ ਪਾਣੀ ਫਾਇਦੇਮੰਦ( Image Source : Freepik )
1/7
![ਜੇਕਰ ਤੁਸੀਂ ਗਰਮੀਆਂ ਦੇ ਵਿੱਚ ਦਿਨ ਦੀ ਸ਼ੁਰੂਆਤ ਕਾਲੇ ਲੂਣ ਵਾਲੇ ਪਾਣੀ ਦੇ ਨਾਲ ਕਰਦੇ ਹੋ ਤਾਂ ਤੁਹਾਨੂੰ ਕਾਫੀ ਫਾਇਦੇ ਮਿਲਣਗੇ। ਦੱਸ ਦਈਏ ਕਾਲੇ ਲੂਣ ਦੀ ਤਾਸੀਰ ਠੰਡੀ ਹੁੰਦੀ ਹੈ। ਆਪਣੀ ਸਿਹਤ ਨੂੰ ਮਜ਼ਬੂਤ ਰੱਖਣ ਲਈ ਤੁਹਾਨੂੰ ਇੱਕ ਗਲਾਸ ਪਾਣੀ ਵਿੱਚ ਥੋੜ੍ਹਾ ਜਿਹਾ ਕਾਲਾ ਨਮਕ ਮਿਲਾ ਕੇ ਸਵੇਰੇ-ਸਵੇਰੇ ਪੀਣਾ ਚਾਹੀਦਾ ਹੈ।](https://feeds.abplive.com/onecms/images/uploaded-images/2024/06/16/f3388422009a38f255a6658004648e36ff11b.jpg?impolicy=abp_cdn&imwidth=720)
ਜੇਕਰ ਤੁਸੀਂ ਗਰਮੀਆਂ ਦੇ ਵਿੱਚ ਦਿਨ ਦੀ ਸ਼ੁਰੂਆਤ ਕਾਲੇ ਲੂਣ ਵਾਲੇ ਪਾਣੀ ਦੇ ਨਾਲ ਕਰਦੇ ਹੋ ਤਾਂ ਤੁਹਾਨੂੰ ਕਾਫੀ ਫਾਇਦੇ ਮਿਲਣਗੇ। ਦੱਸ ਦਈਏ ਕਾਲੇ ਲੂਣ ਦੀ ਤਾਸੀਰ ਠੰਡੀ ਹੁੰਦੀ ਹੈ। ਆਪਣੀ ਸਿਹਤ ਨੂੰ ਮਜ਼ਬੂਤ ਰੱਖਣ ਲਈ ਤੁਹਾਨੂੰ ਇੱਕ ਗਲਾਸ ਪਾਣੀ ਵਿੱਚ ਥੋੜ੍ਹਾ ਜਿਹਾ ਕਾਲਾ ਨਮਕ ਮਿਲਾ ਕੇ ਸਵੇਰੇ-ਸਵੇਰੇ ਪੀਣਾ ਚਾਹੀਦਾ ਹੈ।
2/7
![ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਪਾਣੀ ‘ਚ ਕਾਲਾ ਲੂਣ ਮਿਲਾ ਕੇ ਪੀਣ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਕਾਲੇ ਲੂਣ ਵਾਲਾ ਪਾਣੀ ਤੁਹਾਡੀ ਅੰਤੜੀਆਂ ਦੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਕਾਰਗਰ ਸਾਬਤ ਹੋਵੇਗਾ।](https://feeds.abplive.com/onecms/images/uploaded-images/2024/06/16/61fc14085bcf0cf5a1c9f9f70896f0f242a45.jpg?impolicy=abp_cdn&imwidth=720)
ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਪਾਣੀ ‘ਚ ਕਾਲਾ ਲੂਣ ਮਿਲਾ ਕੇ ਪੀਣ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਕਾਲੇ ਲੂਣ ਵਾਲਾ ਪਾਣੀ ਤੁਹਾਡੀ ਅੰਤੜੀਆਂ ਦੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਕਾਰਗਰ ਸਾਬਤ ਹੋਵੇਗਾ।
3/7
![ਕਾਲਾ ਲੂਣ ਦਿਲ ਦੀ ਜਲਨ ਦੀ ਸਮੱਸਿਆ ਤੋਂ ਵੀ ਰਾਹਤ ਦਿਵਾ ਸਕਦਾ ਹੈ। ਕਾਲੇ ਲੂਣ ਵਿੱਚ ਪਾਏ ਜਾਣ ਵਾਲੇ ਸਾਰੇ ਤੱਤ ਤੁਹਾਡੇ ਮੈਟਾਬੋਲਿਜ਼ਮ ਨੂੰ ਵੀ ਮਜ਼ਬੂਤ ਕਰ ਸਕਦੇ ਹਨ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਸੀਂ ਕਾਲੇ ਲੂਣ ਵਾਲਾ ਪਾਣੀ ਪੀ ਸਕਦੇ ਹੋ।](https://feeds.abplive.com/onecms/images/uploaded-images/2024/06/16/3af6e5afdd9c31f9e5a155446d4404bbc6fd0.jpg?impolicy=abp_cdn&imwidth=720)
ਕਾਲਾ ਲੂਣ ਦਿਲ ਦੀ ਜਲਨ ਦੀ ਸਮੱਸਿਆ ਤੋਂ ਵੀ ਰਾਹਤ ਦਿਵਾ ਸਕਦਾ ਹੈ। ਕਾਲੇ ਲੂਣ ਵਿੱਚ ਪਾਏ ਜਾਣ ਵਾਲੇ ਸਾਰੇ ਤੱਤ ਤੁਹਾਡੇ ਮੈਟਾਬੋਲਿਜ਼ਮ ਨੂੰ ਵੀ ਮਜ਼ਬੂਤ ਕਰ ਸਕਦੇ ਹਨ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਸੀਂ ਕਾਲੇ ਲੂਣ ਵਾਲਾ ਪਾਣੀ ਪੀ ਸਕਦੇ ਹੋ।
4/7
![ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕਾਲੇ ਲੂਣ ਵਾਲਾ ਪਾਣੀ ਤੁਹਾਡੀ ਚਮੜੀ ਅਤੇ ਵਾਲਾਂ ਲਈ ਵਰਦਾਨ ਤੋਂ ਘੱਟ ਨਹੀਂ ਹੈ। ਵਧੀਆ ਨਤੀਜੇ ਪ੍ਰਾਪਤ ਕਰਨ ਲਈ ਤੁਹਾਨੂੰ ਕੋਸੇ ਪਾਣੀ ਵਿੱਚ ਕਾਲਾ ਲੂਣ ਮਿਲਾਉਣਾ ਚਾਹੀਦਾ ਹੈ।](https://feeds.abplive.com/onecms/images/uploaded-images/2024/06/16/162bca0350dd041b15aeee6586ec5d5a28474.jpg?impolicy=abp_cdn&imwidth=720)
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕਾਲੇ ਲੂਣ ਵਾਲਾ ਪਾਣੀ ਤੁਹਾਡੀ ਚਮੜੀ ਅਤੇ ਵਾਲਾਂ ਲਈ ਵਰਦਾਨ ਤੋਂ ਘੱਟ ਨਹੀਂ ਹੈ। ਵਧੀਆ ਨਤੀਜੇ ਪ੍ਰਾਪਤ ਕਰਨ ਲਈ ਤੁਹਾਨੂੰ ਕੋਸੇ ਪਾਣੀ ਵਿੱਚ ਕਾਲਾ ਲੂਣ ਮਿਲਾਉਣਾ ਚਾਹੀਦਾ ਹੈ।
5/7
![ਇਸ ਡਰਿੰਕ ਨੂੰ ਪੀਣ ਨਾਲ ਤੁਹਾਡੀ ਚਮੜੀ ਦੀ ਗੁਆਚੀ ਹੋਈ ਚਮਕ ਵੀ ਵਾਪਸ ਆ ਸਕਦੀ ਹੈ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਕਾਲੇ ਨਮਕ ਵਿੱਚ ਐਂਟੀਆਕਸੀਡੈਂਟ, ਆਇਰਨ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ।](https://feeds.abplive.com/onecms/images/uploaded-images/2024/06/16/6063cb5bde498977aa8a93375c536e94149b2.jpg?impolicy=abp_cdn&imwidth=720)
ਇਸ ਡਰਿੰਕ ਨੂੰ ਪੀਣ ਨਾਲ ਤੁਹਾਡੀ ਚਮੜੀ ਦੀ ਗੁਆਚੀ ਹੋਈ ਚਮਕ ਵੀ ਵਾਪਸ ਆ ਸਕਦੀ ਹੈ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਕਾਲੇ ਨਮਕ ਵਿੱਚ ਐਂਟੀਆਕਸੀਡੈਂਟ, ਆਇਰਨ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ।
6/7
![ਕਾਲੇ ਲੂਣ ਵਾਲਾ ਪਾਣੀ ਪੀਣ ਨਾਲ ਤੁਹਾਡੇ ਲੀਵਰ ਨੂੰ ਡੀਟੌਕਸ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਇਸ ਡਰਿੰਕ ਨੂੰ ਰੋਜ਼ਾਨਾ ਪੀਂਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਲੀਵਰ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਾ ਸਕਦੇ ਹੋ।](https://feeds.abplive.com/onecms/images/uploaded-images/2024/06/16/0ada72128680c9cd3ba8688fee3b496f83672.jpg?impolicy=abp_cdn&imwidth=720)
ਕਾਲੇ ਲੂਣ ਵਾਲਾ ਪਾਣੀ ਪੀਣ ਨਾਲ ਤੁਹਾਡੇ ਲੀਵਰ ਨੂੰ ਡੀਟੌਕਸ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਇਸ ਡਰਿੰਕ ਨੂੰ ਰੋਜ਼ਾਨਾ ਪੀਂਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਲੀਵਰ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਾ ਸਕਦੇ ਹੋ।
7/7
![ਲੀਵਰ ਦੇ ਕੰਮਕਾਜ ਨੂੰ ਸੁਧਾਰਨ ਦੇ ਨਾਲ-ਨਾਲ ਕਾਲੇ ਲੂਣ ਵਾਲਾ ਪਾਣੀ ਤੁਹਾਡੇ ਸਰੀਰ ਵਿੱਚ ਜਮ੍ਹਾ ਗੰਦਗੀ ਨੂੰ ਦੂਰ ਕਰਨ ਵਿੱਚ ਵੀ ਮਦਦਗਾਰ ਸਾਬਤ ਹੋ ਸਕਦਾ ਹੈ।](https://feeds.abplive.com/onecms/images/uploaded-images/2024/06/16/8a84a0c1ec6f67bf3dff9d90d7cff978f2ca3.jpg?impolicy=abp_cdn&imwidth=720)
ਲੀਵਰ ਦੇ ਕੰਮਕਾਜ ਨੂੰ ਸੁਧਾਰਨ ਦੇ ਨਾਲ-ਨਾਲ ਕਾਲੇ ਲੂਣ ਵਾਲਾ ਪਾਣੀ ਤੁਹਾਡੇ ਸਰੀਰ ਵਿੱਚ ਜਮ੍ਹਾ ਗੰਦਗੀ ਨੂੰ ਦੂਰ ਕਰਨ ਵਿੱਚ ਵੀ ਮਦਦਗਾਰ ਸਾਬਤ ਹੋ ਸਕਦਾ ਹੈ।
Published at : 16 Jun 2024 06:00 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਬਾਲੀਵੁੱਡ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)