ਪੜਚੋਲ ਕਰੋ
Raw vs Boiled Milk: ਜਾਣੋ ਕੱਚੇ ਅਤੇ ਉਬਾਲੇ ਹੋਏ ਦੁੱਧ ਦੇ ਫਾਇਦੇ ਅਤੇ ਨੁਕਸਾਨ
Health News: ਦੁੱਧ ਪੀਣਾ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ। ਇਸ ਨਾਲ ਸਰੀਰ ਕਈ ਤਰ੍ਹਾਂ ਦੀ ਬਿਮਾਰੀਆਂ ਦੇ ਨਾਲ ਲੜਨ ਦੇ ਲਈ ਮਜ਼ਬੂਤ ਬਣਦਾ ਹੈ ਇਸ ਤੋਂ ਇਲਾਵਾ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਕੁੱਝ ਲੋਕ ਕੱਚਾ ਦੁੱਧ ਪੀਂਦੇ ਨੇ ਅਤੇ ਕੁੱਝ ਉਬਾਲ
ਕੱਚੇ ਅਤੇ ਉਬਾਲੇ ਹੋਏ ਦੁੱਧ ਦੇ ਫਾਇਦੇ ਅਤੇ ਨੁਕਸਾਨ ( Image Source : Freepik )
1/6

ਕਈ ਲੋਕ ਨਾਸ਼ਤੇ 'ਚ ਦੁੱਧ ਦਾ ਸੇਵਨ ਕਰਦੇ ਹਨ ਅਤੇ ਕਈ ਲੋਕ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਪੀਂਦੇ ਹਨ। ਦੁੱਧ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾ ਕੇ ਤੁਸੀਂ ਸਿਹਤਮੰਦ ਰਹਿ ਸਕਦੇ ਹੋ। ਦੁੱਧ ਪੀਣ ਦੇ ਕਈ ਫਾਇਦੇ ਹੋ ਸਕਦੇ ਹਨ। ਕੁੱਝ ਲੋਕ ਕੱਚਾ ਦੁੱਧ ਪੀਂਦੇ ਹਨ ਅਤੇ ਕੁੱਝ ਉਬਾਲ ਕੇ ਦੁੱਧ ਪੀਂਦੇ ਹਨ। ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਉਲਝਣ 'ਚ ਹਨ ਕਿ ਕਿਸ ਤਰ੍ਹਾਂ ਦਾ ਦੁੱਧ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
2/6

ਸਿਹਤ ਮਾਹਿਰਾਂ ਅਨੁਸਾਰ ਕੱਚੇ ਦੁੱਧ ਵਿੱਚ ਕੁਦਰਤੀ ਐਨਜ਼ਾਈਮ, ਖਣਿਜ ਅਤੇ ਵਿਟਾਮਿਨ ਦੇ ਨਾਲ-ਨਾਲ ਕਈ ਜ਼ਰੂਰੀ ਪੌਸ਼ਟਿਕ ਤੱਤ ਪਾਏ ਜਾਂਦੇ ਹਨ।
3/6

ਹਾਲਾਂਕਿ ਕੁਝ ਰਿਪੋਰਟਾਂ ਮੁਤਾਬਕ ਕੱਚੇ ਦੁੱਧ 'ਚ ਖਤਰਨਾਕ ਬੈਕਟੀਰੀਆ ਪਾਏ ਜਾਂਦੇ ਹਨ, ਜੋ ਸਿਹਤ ਲਈ ਗੰਭੀਰ ਖਤਰਾ ਪੈਦਾ ਕਰ ਸਕਦੇ ਹਨ। ਖਾਸ ਤੌਰ 'ਤੇ ਕਮਜ਼ੋਰ ਇਮਿਊਨ ਸਿਸਟਮ ਵਾਲੇ, ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਕੱਚਾ ਦੁੱਧ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਹ ਨੁਕਸਾਨਦੇਹ ਹੋ ਸਕਦਾ ਹੈ।
4/6

ਬਹੁਤ ਸਾਰੀਆਂ ਰਿਪੋਰਟਾਂ ਦੇ ਅਨੁਸਾਰ, ਫ੍ਰੈਂਚ ਮਾਈਕਰੋਬਾਇਓਲੋਜਿਸਟ ਅਤੇ ਕੈਮਿਸਟ ਲੂਈ ਪਾਸਚਰ ਸਭ ਤੋਂ ਪਹਿਲਾਂ ਦੁੱਧ ਨੂੰ ਪੀਣ ਲਈ ਸੁਰੱਖਿਅਤ ਬਣਾਉਣ ਲਈ ਉਬਾਲਣ ਦੀ ਸਿਫਾਰਸ਼ ਕਰਨ ਵਾਲੇ ਸਨ। ਹਾਲਾਂਕਿ, ਕੁੱਝ ਖੋਜਾਂ 'ਚ ਇਹ ਪਾਇਆ ਗਿਆ ਹੈ ਕਿ ਦੁੱਧ ਨੂੰ ਉਬਾਲਣ ਨਾਲ ਇਸ ਦੇ ਬੈਕਟੀਰੀਆ ਨੂੰ ਨਸ਼ਟ ਕੀਤਾ ਜਾ ਸਕਦਾ ਹੈ, ਪਰ ਇਸ ਵਿੱਚ ਮੌਜੂਦ ਸਿਹਤਮੰਦ ਐਨਜ਼ਾਈਮ, ਵਿਟਾਮਿਨ ਅਤੇ ਜ਼ਰੂਰੀ ਪੌਸ਼ਟਿਕ ਤੱਤ ਖਤਮ ਹੋ ਜਾਂਦੇ ਹਨ।
5/6

ਸਿਹਤ ਮਾਹਿਰਾਂ ਅਨੁਸਾਰ ਦੁੱਧ ਨੂੰ ਪੀਣ ਯੋਗ ਬਣਾਉਣ ਅਤੇ ਇਸ ਦੇ ਪੌਸ਼ਟਿਕ ਤੱਤਾਂ ਨੂੰ ਬਚਾਉਣ ਲਈ ਕੱਚੇ ਦੁੱਧ ਨੂੰ ਘੱਟੋ-ਘੱਟ 10 ਮਿੰਟ ਤੱਕ ਉਬਾਲਣਾ ਚਾਹੀਦਾ ਹੈ। ਇਸ ਤੋਂ ਵੱਧ ਦੁੱਧ ਨੂੰ ਉਬਾਲਣ ਤੋਂ ਬਚਣਾ ਚਾਹੀਦਾ ਹੈ।
6/6

ਇੱਕ ਗਲਾਸ ਦੁੱਧ ਨੂੰ ਘੱਟੋ-ਘੱਟ 4-5 ਮਿੰਟਾਂ ਲਈ ਗਰਮ ਕਰਨਾ ਚਾਹੀਦਾ ਹੈ, ਜਿਸ ਤੋਂ ਬਾਅਦ ਇਸਨੂੰ ਠੰਡਾ ਕਰਕੇ ਪੀਣਾ ਚਾਹੀਦਾ ਹੈ। ਇਸ ਕਾਰਨ ਬੈਕਟੀਰੀਆ ਵੀ ਮਰ ਜਾਂਦੇ ਹਨ ਅਤੇ ਦੁੱਧ ਦੇ ਜ਼ਰੂਰੀ ਪੌਸ਼ਟਿਕ ਤੱਤ ਵੀ ਸੁਰੱਖਿਅਤ ਰਹਿੰਦੇ ਹਨ।
Published at : 07 Jun 2024 07:26 PM (IST)
ਹੋਰ ਵੇਖੋ
Advertisement
Advertisement



















