ਪੜਚੋਲ ਕਰੋ
ਜੇਕਰ ਤੁਸੀਂ ਇੰਨੇ ਦਿਨਾਂ ਤੱਕ ਨਹੀਂ ਬਦਲਦੇ ਹੋ ਟੂਥਬਰੱਸ਼...ਤਾਂ ਹੋ ਸਕਦੀਆਂ ਇਹ ਗੰਭੀਰ ਬਿਮਾਰੀਆਂ
ਟੂਥਬਰੱਸ਼ ਦੀ ਵਰਤੋਂ ਦੁਨੀਆ ਦਾ ਹਰੇਕ ਵਿਅਕਤੀ ਕਰਦਾ ਹੈ। ਫਰਕ ਸਿਰਫ ਇਹ ਹੈ ਕਿ ਕੁਝ ਆਪਣੇ ਟੂਥਬਰਸ਼ ਨੂੰ 10 ਦਿਨ ਵੀ ਵਰਤ ਪਾਉਂਦੇ, ਜਦੋਂ ਕਿ ਕੁਝ ਮਹੀਨਿਆਂ ਤੱਕ ਉਸ ਹੀ ਟੂਥਬਰੱਸ਼ ਦੀ ਵਰਤੋਂ ਕਰਦੇ ਰਹਿੰਦੇ ਹਨ।
Oral Health
1/5

ਭਾਵੇਂ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਟੂਥਬਰੱਸ਼ ਠੀਕ ਹੈ ਤਾਂ ਇਸ ਨੂੰ ਬਦਲਣ ਦੀ ਕੀ ਲੋੜ ਹੈ। ਅਸਲ ਵਿੱਚ ਜਿਸ ਤਰ੍ਹਾਂ ਅਸੀਂ ਆਪਣੇ ਘਰ ਦੀਆਂ ਚਾਦਰਾਂ ਅਤੇ ਪਰਦੇ ਬਦਲਦੇ ਹਾਂ। ਇਸੇ ਤਰ੍ਹਾਂ ਟੂਥਬਰੱਸ਼ ਵੀ ਸਮੇਂ ਅਨੁਸਾਰ ਬਦਲਣਾ ਚਾਹੀਦਾ ਹੈ।
2/5

ਅਮਰੀਕਨ ਡੈਂਟਲ ਐਸੋਸੀਏਸ਼ਨ ਦੇ ਅਨੁਸਾਰ, ਹਰ ਤਿੰਨ ਮਹੀਨੇ ਬਾਅਦ ਟੂਥਬਰੱਸ਼ ਬਦਲਣਾ ਚਾਹੀਦਾ ਹੈ। ਜੇਕਰ ਤੁਹਾਡੀਆਂ ਬਰਿਸਟਲਾਂ ਟੁੱਟਣੀਆਂ ਸ਼ੁਰੂ ਹੋ ਜਾਣ, ਤਾਂ ਬਿਨਾਂ ਦੇਰ ਕੀਤਿਆਂ ਆਪਣਾ ਟੂਥਬਰੱਸ਼ ਬਦਲ ਲਓ। ਕਿਉਂਕਿ ਬਰਿਸਟਲਸ ਟੁੱਟਣ ਤੋਂ ਬਾਅਦ, ਟੂਥਬਰੱਸ਼ ਦੰਦਾਂ ਦੇ ਕੋਨਿਆਂ ਨੂੰ ਚੰਗੀ ਤਰ੍ਹਾਂ ਸਾਫ਼ ਨਹੀਂ ਕਰ ਪਾਉਂਦਾ ਜਿਸ ਕਰਕੇ ਇਹ ਬੈਕਟੀਰੀਅਲ ਇਨਫੈਕਸ਼ਨ ਦਾ ਵੀ ਕਾਰਨ ਬਣ ਸਕਦਾ ਹੈ।
Published at : 18 Apr 2023 06:49 PM (IST)
ਹੋਰ ਵੇਖੋ





















