ਪੜਚੋਲ ਕਰੋ
Advertisement

Parenting Tips: ਗਰਮੀਆਂ 'ਚ ਛੋਟੇ ਬੱਚਿਆਂ ਦੀ ਕਿੰਨੀ ਵਾਰ ਕਰਨੀ ਚਾਹੀਦੀ ਮਾਲਿਸ਼? ਜਾਣੋ ਹਰ ਸਵਾਲ ਦਾ ਜਵਾਬ
ਗਰਮੀਆਂ ਦੇ ਮੌਸਮ ਚ ਬੱਚਿਆਂ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਮਸਾਜ ਇਕ ਅਜਿਹੀ ਚੀਜ਼ ਹੈ ਜੋ ਬੱਚਿਆਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਪਰ ਗਰਮੀਆਂ 'ਚ ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਹੈ ਕਿ ਮਾਲਿਸ਼ ਕਿੰਨੀ ਵਾਰ ਅਤੇ ਕਿਵੇਂ ਕਰਨੀ ਚਾਹੀਦੀ ਹੈ।

child care
1/5

ਮਾਲਿਸ਼ ਕਰਨ ਦੇ ਫਾਇਦੇ: ਮਾਲਿਸ਼ ਕਰਨ ਨਾਲ ਬੱਚਿਆਂ ਦੇ ਸਰੀਰ ਵਿਚ ਖੂਨ ਦਾ ਪ੍ਰਵਾਹ ਵਧਦਾ ਹੈ, ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਚੰਗੀ ਨੀਂਦ ਲੈਣ ਵਿਚ ਵੀ ਮਦਦ ਮਿਲਦੀ ਹੈ। ਇਸ ਨਾਲ ਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਵੀ ਹੁੰਦਾ ਹੈ।
2/5

ਗਰਮੀਆਂ ਵਿੱਚ ਕਿੰਨੀ ਵਾਰ ਕਰਨੀ ਚਾਹੀਦੀ ਮਾਲਿਸ਼: ਮਾਹਿਰਾਂ ਦਾ ਕਹਿਣਾ ਹੈ ਕਿ ਗਰਮੀਆਂ ਵਿੱਚ ਬੱਚਿਆਂ ਨੂੰ ਰੋਜ਼ਾਨਾ ਮਾਲਿਸ਼ ਦੀ ਲੋੜ ਹੁੰਦੀ ਹੈ। ਇਸ ਮੌਸਮ ਵਿੱਚ ਇੱਕ ਜਾਂ ਦੋ ਵਾਰ ਮਾਲਸ਼ ਜ਼ਰੂਰ ਕਰਨੀ ਚਾਹੀਦੀ ਹੈ। ਇਸ ਤੋਂ ਜ਼ਿਆਦਾ ਮਾਲਿਸ਼ ਕਰਨ ਨਾਲ ਉਨ੍ਹਾਂ ਦੀ ਸੰਵੇਦਨਸ਼ੀਲ ਚਮੜੀ 'ਤੇ ਧੱਫੜ ਜਾਂ ਜਲਣ ਹੋ ਸਕਦੀ ਹੈ।
3/5

ਸਹੀ ਤੇਲ ਦੀ ਚੋਣ ਕਰੋ: ਗਰਮੀਆਂ ਵਿੱਚ ਮਾਲਿਸ਼ ਲਈ ਠੰਡੇ ਅਤੇ ਹਲਕੇ ਤੇਲ ਦੀ ਵਰਤੋਂ ਕਰੋ। ਨਾਰੀਅਲ ਦਾ ਤੇਲ ਬਹੁਤ ਢੁਕਵਾਂ ਹੈ ਕਿਉਂਕਿ ਇਹ ਚਮੜੀ ਨੂੰ ਠੰਡਾ ਕਰਦਾ ਹੈ ਅਤੇ ਆਸਾਨੀ ਨਾਲ ਚਮੜੀ ਵਿੱਚ ਰਲ ਜਾਂਦਾ ਹੈ।
4/5

ਮਾਲਿਸ਼ ਲਈ ਸਭ ਤੋਂ ਵਧੀਆ ਸਮਾਂ: ਮਾਲਿਸ਼ ਲਈ ਸਭ ਤੋਂ ਵਧੀਆ ਸਮਾਂ ਸਵੇਰ ਦਾ ਹੈ। ਸਵੇਰ ਦੀ ਤਾਜ਼ਗੀ ਵਿੱਚ ਮਾਲਿਸ਼ ਕਰਨ ਨਾਲ ਬੱਚੇ ਦਿਨ ਭਰ ਖੁਸ਼ ਅਤੇ ਤਰੋ-ਤਾਜ਼ਾ ਰਹਿੰਦੇ ਹਨ।
5/5

ਗਰਮੀਆਂ ਵਿੱਚ ਤੁਸੀਂ ਸੁੱਕੇ ਪਾਊਡਰ ਨਾਲ ਮਾਲਿਸ਼ ਵੀ ਕਰ ਸਕਦੇ ਹੋ। ਇਹ ਚਮੜੀ ਨੂੰ ਠੰਡਾ ਕਰਦਾ ਹੈ ਅਤੇ ਪਸੀਨੇ ਕਾਰਨ ਹੋਣ ਵਾਲੀ ਜਲਣ ਨੂੰ ਘੱਟ ਕਰਦਾ ਹੈ। ਪਾਊਡਰ ਦੀ ਮਾਲਿਸ਼ ਬੱਚਿਆਂ ਲਈ ਬਹੁਤ ਸੁਵਿਧਾਜਨਕ ਅਤੇ ਆਰਾਮਦਾਇਕ ਹੈ।
Published at : 18 Apr 2024 08:48 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਦੇਸ਼
Advertisement
ਟ੍ਰੈਂਡਿੰਗ ਟੌਪਿਕ
