ਪੜਚੋਲ ਕਰੋ
How to store grains and pulses: ਕਣਕ, ਚੌਲ ਅਤੇ ਦਾਲਾਂ ਨੂੰ ਇਸ ਤਰੀਕੇ ਨਾਲ ਕਰੋ ਸਟੋਰ, ਬਚੇ ਰਹਿਣਗੇ ਕੀੜੇ-ਮਕੌੜਿਆਂ ਤੇ ਉੱਲੀ ਤੋਂ
store grains and pulses: ਠੰਢ ਜਾਂ ਬਰਸਾਤ ਦੇ ਮੌਸਮ ਵਿੱਚ ਧੁੱਪ ਨਾ ਮਿਲਣ ਕਾਰਨ ਸਟੋਰ ਵਿੱਚ ਰੱਖੇ ਅਨਾਜ ਵਿੱਚ ਕੀੜੇ-ਮਕੌੜੇ ਅਤੇ ਉੱਲੀ ਦੀ ਲਾਗ ਲੱਗ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਆਪਣੇ ਅਨਾਜ ਨੂੰ...
( Image Source : Freepik )
1/7

ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੇ ਜ਼ਰੀਏ ਤੁਸੀਂ ਸਟੋਰ ਕੀਤੇ ਅਨਾਜ ਨੂੰ ਲੰਬੇ ਸਮੇਂ ਤੱਕ ਤਾਜ਼ਾ ਰੱਖ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਨਾਜ ਨੂੰ ਸਟੋਰ ਕਰਨ ਦੇ ਆਸਾਨ ਟਿਪਸ ਦੱਸਾਂਗੇ।
2/7

ਠੰਢ ਦੇ ਮੌਸਮ ਵਿੱਚ ਸੂਰਜ ਦੀ ਰੌਸ਼ਨੀ ਦੀ ਘਾਟ ਕਾਰਨ ਸਟੋਰ ਕੀਤੇ ਅਨਾਜ ਵਿੱਚ ਕੀੜੇ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਕਿਸੇ ਵੀ ਕਿਸਮ ਦੇ ਅਨਾਜ ਨੂੰ ਸਟੋਰ ਕਰਨ ਲਈ ਏਅਰਟਾਈਟ ਕੰਟੇਨਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
3/7

ਜੇਕਰ ਮੂੰਗੀ-ਛੋਲੇ ਵਰਗੀ ਦਾਲਾਂ ਨੂੰ ਸਟੋਰ ਕਰ ਰਹੇ ਹੋ ਤਾਂ ਇਸ 'ਚ ਲੱਸਣ ਦੀਆਂ ਕਲੀਆਂ ਪਾ ਦਿਓ। ਇਸ ਦੀ ਗੰਧ ਕਰਕੇ ਕੀੜੇ-ਮਕੌੜੇ ਨਹੀਂ ਆ ਸਕਦੇ। ਤੁਸੀਂ ਅਨਾਜ ਭੰਡਾਰਨ ਵਾਲੇ ਬਕਸੇ ਵਿੱਚ ਮਾਚਿਸ ਦੀਆਂ ਸਟਿਕਾਂ ਵੀ ਰੱਖ ਸਕਦੇ ਹੋ।
4/7

ਜੇਕਰ ਤੁਸੀਂ ਏਅਰਟਾਈਟ ਕੰਟੇਨਰ ਵਿੱਚ ਕੁੱਝ ਰਸੋਈ ਵਾਲੇ ਮਸਾਲੇ ਰੱਖਦੇ ਹੋ ਤਾਂ ਤੁਸੀਂ ਆਪਣੀ ਖਾਣ ਵਾਲੀ ਚੀਜ਼ਾਂ ਨੂੰ ਚਿੱਟੇ ਅਤੇ ਕਾਲੇ ਦੋਵੇਂ ਤਰ੍ਹਾਂ ਦੇ ਕੀੜਿਆਂ ਤੋਂ ਬਚਾਅ ਸਕਦੇ ਹੋ। ਏਅਰਟਾਈਟ ਕੰਟੇਨਰ ਵਿੱਚ ਅਨਾਜ ਸਟੋਰ ਕਰਦੇ ਹੋ, ਤਾਂ ਇਸ ਵਿੱਚ ਲੌਂਗ ਅਤੇ ਤੇਜ਼ ਪੱਤੇ ਰੱਖੋ।
5/7

ਤੇਜ਼ ਪੱਤੇ ਖੁਸ਼ਬੂਦਾਰ ਹੁੰਦੇ ਹਨ, ਇਸ ਦੀ ਖੁਸ਼ਬੂ ਕਾਰਨ ਕੀੜੇ-ਮਕੌੜੇ ਭੱਜਣ ਲੱਗ ਪੈਂਦੇ ਹਨ। ਆਪਣੇ ਅਨਾਜ ਦੇ ਡੱਬੇ ਵਿੱਚ ਤੇਜ਼ ਪੱਤੇ ਰੱਖੋ ਅਤੇ ਕੀੜੇ ਕਦੇ ਵੀ ਹਮਲਾ ਨਹੀਂ ਕਰਨਗੇ।
6/7

ਸਭ ਤੋਂ ਪਹਿਲਾਂ ਇਕ ਏਅਰਟਾਈਟ ਡੱਬਾ ਲਓ ਅਤੇ ਉਸ ਵਿਚ ਦਾਣਿਆਂ ਦੇ ਨਾਲ ਸੁੱਕੇ ਨਿੰਮ ਦੀਆਂ ਪੱਤੀਆਂ ਪਾ ਦਿਓ। ਇਸ ਨਾਲ ਦਾਣੇ ਲੰਬੇ ਸਮੇਂ ਤੱਕ ਤਾਜ਼ੇ ਰਹਿਣਗੇ। ਪੁਰਾਣੇ ਸਮਿਆਂ ਵਿੱਚ ਅਜਿਹੇ ਲੋਕ ਅਨਾਜ ਦੇ ਭੰਡਾਰ ਰੱਖਦੇ ਸਨ।
7/7

ਜੇਕਰ ਤੁਸੀਂ ਦਾਲਾਂ ਨੂੰ ਲੰਬੇ ਸਮੇਂ ਤੱਕ ਸਟੋਰ ਕਰਨਾ ਚਾਹੁੰਦੇ ਹੋ ਤਾਂ ਇਸ 'ਚ ਸੁੱਕੀ ਲਾਲ ਮਿਰਚਾਂ ਪਾ ਕੇ ਰੱਖੋ। ਅਜਿਹੇ 'ਚ ਦਾਲ ਕਦੇ ਖਰਾਬ ਨਹੀਂ ਹੋਵੇਗੀ।
Published at : 28 Jan 2024 07:31 AM (IST)
ਹੋਰ ਵੇਖੋ
Advertisement
Advertisement




















