ਪੜਚੋਲ ਕਰੋ
ਨਸ਼ੇ ਦਾ ਗੜ ਮੰਨੇ ਜਾਣ ਵਾਲੇ ਪਿੰਡ 'ਚ ਪੁਲਿਸ ਮੁਲਾਜਿਮਾਂ ਵਲੋਂ ਸਰਚ ਅਭਿਆਨ

Moga_Search_drug
1/7

ਨਸ਼ੇ ਦੇ ਖਿਲਾਫ ਪੰਜਾਬ ਪੁਲਿਸ ਦੇ ਚਲਾਏ ਗਏ ਅਭਿਆਨ ਦੀ ਕੜੀ ਤਹਿਤ ਅੱਜ ਪੂਰੇ ਪੰਜਾਬ ਵਿੱਚ ਨਸ਼ੇ ਦਾ ਗੜ ਮੰਨੇ ਜਾਣ ਵਾਲੇ ਪਿੰਡ ਦੌਲੇਵਾਲਾ ਵਿੱਚ ਮੌਗਾ ਦੀ ਐਸਪੀ ਹਰਕਮਲ ਕੌਰ ਵੱਲੋਂ ਸਰਚ ਅਭਿਆਨ ਚਲਾਇਆ ਗਿਆ।
2/7

ਦੱਸ ਦਈਏ ਕਿ ਇਸ ਦੌਰਾਨ ਪਿੰਡ ਵਿੱਚ ਸਵੇਰੇ 5 : 00 ਵਜੇ 3 ਡੀਏਸਪੀ, ਚਾਰ ਥਾਣਿਆਂ ਦੇ ਏਸਏਚਓ ਅਤੇ ਲਗਪਗ 200 ਦੇ ਕਰੀਬ ਪੁਲਿਸ ਮੁਲਾਜਿਮਾਂ ਦੇ ਨਾਲ ਇੱਕ-ਇੱਕ ਘਰ ਦੀ ਤਲਾਸ਼ੀ ਲਈ ਗਈ।
3/7

ਇਸ ਤਲਾਸ਼ੀ ਦੇ ਦੌਰਾਨ ਕੁੱਝ ਔਰਤਾਂ ਨੂੰ ਵੀ ਰਾਉਂਡਅਪ ਕੀਤਾ ਹੈ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਏਸਪੀ ਸੁਬੇਗ ਸਿੰਘ ਅਤੇ ਡੀਏਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਐਸਪੀ ਹਰਕਮਲ ਕੌਰ ਦੀ ਅਗਵਾਈ ਵਿੱਚ ਪੂਰੇ ਦੌਲੇਵਾਲਾ ਪਿੰਡ ਨੂੰ ਚਾਰੋ ਤਰਫ਼ ਤੋਂ ਘੇਰਾ ਪਾ ਕੇ ਇੱਕ-ਇੱਕ ਘਰ ਦੀ ਤਲਾਸ਼ੀ ਲਈ ਗਈ।
4/7

ਉਨ੍ਹਾਂ ਨੇ ਕਿਹਾ ਸਰਚ ਅਭਿਆਨ ਦੌਰਾਨ ਜ਼ਿਆਦਾ ਕੁੱਝ ਹਾਸਲ ਨਹੀਂ ਹੋਇਆ ਹੈ ਕਿਉਂਕਿ ਪੁਲਿਸ ਦੀ ਮੁਸਤੈਦੀ ਦੇ ਕਾਰਨ ਇਸ ਪਿੰਡ ਵਿੱਚ ਹੁਣ ਪਹਿਲਾਂ ਦੇ ਮੁਕਾਬਲੇ ਨਸ਼ਾ ਘੱਟ ਹੋ ਗਿਆ ਹੈ।
5/7

ਉਨ੍ਹਾਂ ਨੇ ਦੱਸਿਆ ਕਿ 64 ਕੁਇੰਟਲ ਚੁਰਾ ਪੋਸਤ ਦੇ ਮਾਮਲੇ ਵਿੱਚ ਗਿਰਫ਼ਤਾਰ ਇਸ ਪਿੰਡ ਦੇ ਇੱਕ ਨਸ਼ਾ ਸਮਗਲਰ ਦੇ ਘਰ ਦੇ ਬਾਹਰ ਨੋਟਿਸ ਚਿਪਕਾ ਦਿੱਤਾ ਗਿਆ ਹੈ ਅਤੇ ਉਸਦੀ ਲਗਪਗ 8 ਲੱਖ ਰੁਪਏ ਦੀ ਪ੍ਰਾਪਰਟੀ ਫਰੀਜ ਕਰ ਦਿੱਤੀ ਗਈ ਹੈ।
6/7

ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਨਸ਼ੇ ਨੂੰ ਜੜ ਤੋਂ ਖ਼ਤਮ ਕਰਨ ਲਈ ਸਾਨੂੰ ਲੋਕਾਂ ਦਾ ਸਹਿਯੋਗ ਚਾਹੀਦਾ ਹੈ।
7/7

ਪੰਜਾਬ ਵਿੱਚ ਨਸ਼ੇ ਦਾ ਗੜ ਮੰਨੇ ਜਾਣ ਵਾਲੇ ਪਿੰਡ ਦੌਲੇਵਾਲਾ ਵਿੱਚ ਮੌਗਾ ਦੀ ਐਸਪੀ ਹਰਕਮਲ ਕੌਰ ਵੱਲੋਂ ਸਰਚ ਅਭਿਆਨ
Published at : 22 May 2021 12:08 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਪੰਜਾਬ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
