ਪੜਚੋਲ ਕਰੋ
(Source: ECI/ABP News)
Farmers Protest: ਸਿੰਘੂ ਸਰਹੱਦ 'ਤੇ ਜਾਣ ਲਈ ਖਾਸ ਟਰਾਲੀਆਂ ਤਿਆਰ, ਇੰਝ ਹੋਏਗਾ ਗਰਮੀਆਂ ਤੋਂ ਬਚਾਅ, ਵੇਖੋ ਤਸਵੀਰਾਂ
![](https://feeds.abplive.com/onecms/images/uploaded-images/2021/03/03/701ffaa7c04b336d9d2925a69c36253f_original.jpg?impolicy=abp_cdn&imwidth=720)
AC_trolly_gallery
1/13
![ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਲਗਾਤਾਰ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਹਨ। ਉਧਰ ਸਿੰਘੂ ਸਰਹੱਦ 'ਤੇ ਹੁਣ ਗਰਮੀ ਨੂੰ ਵੇਖਦਿਆਂ ਕਿਸਾਨਾਂ ਨੇ ਖਾਸ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।](https://cdn.abplive.com/imagebank/default_16x9.png)
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਲਗਾਤਾਰ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਹਨ। ਉਧਰ ਸਿੰਘੂ ਸਰਹੱਦ 'ਤੇ ਹੁਣ ਗਰਮੀ ਨੂੰ ਵੇਖਦਿਆਂ ਕਿਸਾਨਾਂ ਨੇ ਖਾਸ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।
2/13
![ਦੱਸ ਦਈਏ ਕਿ ਖੇਤੀ ਕਾਨੂੰਨਾਂ ਖਿਲਾਫ ਸਿੰਘੂ ਸਰਹੱਦ 'ਤੇ ਕਿਸਾਨਾਂ ਵੱਲੋਂ ਲਗਾਤਾਰ ਅੰਦੋਲਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਿਸਾਨਾਂ ਨੇ ਗਰਮੀਆਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿੱਥੇ ਪੰਜਾਬ ਦੇ ਨੌਜਵਾਨ ਕਿਸਾਨਾਂ ਨੇ ਟਰਾਲੀ ਅੰਦਰ ਵਧੀਆ ਕਮਰਾ ਬਣਾਇਆ ਹੋਇਆ ਹੈ ਜਿਸ 'ਚ ਸਾਰੇ ਪ੍ਰਬੰਧ ਹਨ।](https://cdn.abplive.com/imagebank/default_16x9.png)
ਦੱਸ ਦਈਏ ਕਿ ਖੇਤੀ ਕਾਨੂੰਨਾਂ ਖਿਲਾਫ ਸਿੰਘੂ ਸਰਹੱਦ 'ਤੇ ਕਿਸਾਨਾਂ ਵੱਲੋਂ ਲਗਾਤਾਰ ਅੰਦੋਲਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਿਸਾਨਾਂ ਨੇ ਗਰਮੀਆਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿੱਥੇ ਪੰਜਾਬ ਦੇ ਨੌਜਵਾਨ ਕਿਸਾਨਾਂ ਨੇ ਟਰਾਲੀ ਅੰਦਰ ਵਧੀਆ ਕਮਰਾ ਬਣਾਇਆ ਹੋਇਆ ਹੈ ਜਿਸ 'ਚ ਸਾਰੇ ਪ੍ਰਬੰਧ ਹਨ।
3/13
![ਕਿਸਾਨਾਂ ਨੇ ਆਪਣੀਆਂ ਟਰਾਲੀਆਂ 'ਚ ਫਰਿੱਜ, ਕੂਲਰ, ਪੱਖੇ ਤੇ ਸੀਸੀਟੀਵੀ ਕੈਮਰੇ ਵੀ ਲਾਏ ਗਏ ਹਨ।, ਇਸ ਤੋਂ ਇਲਾਵਾ ਝੌਂਪੜੀਆਂ ਬਣਾ ਕੇ ਕਿਸਾਨ ਗਰਮੀ ਤੋਂ ਖੁਦ ਨੂੰ ਬਚਾਉਣ ਦਾ ਕੰਮ ਕਰ ਰਹੇ ਹਨ। ਇਸ ਦੇ ਨਾਲ ਬਾਰਡਰ 'ਤੇ ਲੱਸੀ ਤੇ ਕੋਲਡ ਕੌਫੀ ਵੰਡਣ ਦੀ ਸ਼ੁਰੂਆਤ ਹੋ ਗਈ ਹੈ।](https://cdn.abplive.com/imagebank/default_16x9.png)
ਕਿਸਾਨਾਂ ਨੇ ਆਪਣੀਆਂ ਟਰਾਲੀਆਂ 'ਚ ਫਰਿੱਜ, ਕੂਲਰ, ਪੱਖੇ ਤੇ ਸੀਸੀਟੀਵੀ ਕੈਮਰੇ ਵੀ ਲਾਏ ਗਏ ਹਨ।, ਇਸ ਤੋਂ ਇਲਾਵਾ ਝੌਂਪੜੀਆਂ ਬਣਾ ਕੇ ਕਿਸਾਨ ਗਰਮੀ ਤੋਂ ਖੁਦ ਨੂੰ ਬਚਾਉਣ ਦਾ ਕੰਮ ਕਰ ਰਹੇ ਹਨ। ਇਸ ਦੇ ਨਾਲ ਬਾਰਡਰ 'ਤੇ ਲੱਸੀ ਤੇ ਕੋਲਡ ਕੌਫੀ ਵੰਡਣ ਦੀ ਸ਼ੁਰੂਆਤ ਹੋ ਗਈ ਹੈ।
4/13
![ਕਿਸਾਨ ਪਰਿਵਾਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਖੇਤੀਬਾੜੀ ਦੇ ਤਿੰਨ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ।](https://cdn.abplive.com/imagebank/default_16x9.png)
ਕਿਸਾਨ ਪਰਿਵਾਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਖੇਤੀਬਾੜੀ ਦੇ ਤਿੰਨ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ।
5/13
![ਸਿੰਘੂ ਸਰਹੱਦ 'ਤੇ ਕਿਸਾਨਾਂ ਲਈ ਫਰਿੱਜ ਕੂਲਰ ਤੇ ਪੱਖੇ ਲਾਏ ਗਏ ਹਨ ਤੇ ਕੁਝ ਥਾਂਵਾਂ 'ਤੇ ਝੌਪੜੀਆਂ ਵੀ ਸਥਾਪਤ ਕੀਤੀਆਂ ਗਈਆਂ ਹਨ। ਇੱਥੇ ਖਿੱਚ ਦਾ ਕੇਂਦਰ ਇੱਕ ਟਰਾਲੀ ਬਣੀ ਹੋਈ ਹੈ।](https://cdn.abplive.com/imagebank/default_16x9.png)
ਸਿੰਘੂ ਸਰਹੱਦ 'ਤੇ ਕਿਸਾਨਾਂ ਲਈ ਫਰਿੱਜ ਕੂਲਰ ਤੇ ਪੱਖੇ ਲਾਏ ਗਏ ਹਨ ਤੇ ਕੁਝ ਥਾਂਵਾਂ 'ਤੇ ਝੌਪੜੀਆਂ ਵੀ ਸਥਾਪਤ ਕੀਤੀਆਂ ਗਈਆਂ ਹਨ। ਇੱਥੇ ਖਿੱਚ ਦਾ ਕੇਂਦਰ ਇੱਕ ਟਰਾਲੀ ਬਣੀ ਹੋਈ ਹੈ।
6/13
![ਪੰਜਾਬ ਦੇ ਨੌਜਵਾਨ ਕਿਸਾਨ ਰਮਨ ਨੇ ਕਰੀਬ ਡੇਢ ਲੱਖ ਰੁਪਏ ਖ਼ਰਚ ਕੇ ਇਸ ਟਰਾਲੀ ਅੰਦਰ ਸਾਰੇ ਪ੍ਰਬੰਧ ਕਰ ਦਿੱਤੇ ਹਨ। ਇਸ ਵਿੱਚ ਪੱਖੇ, ਇਨਵਰਟਰ, ਫੋਨ ਚਾਰਜਿੰਗ, ਲਾਈਟਿੰਗ ਤੇ 15 ਆਦਮੀਆਂ ਦੇ ਸੌਣ ਦਾ ਪ੍ਰਬੰਧ ਕੀਤਾ ਗਿਆ ਹੈ।](https://cdn.abplive.com/imagebank/default_16x9.png)
ਪੰਜਾਬ ਦੇ ਨੌਜਵਾਨ ਕਿਸਾਨ ਰਮਨ ਨੇ ਕਰੀਬ ਡੇਢ ਲੱਖ ਰੁਪਏ ਖ਼ਰਚ ਕੇ ਇਸ ਟਰਾਲੀ ਅੰਦਰ ਸਾਰੇ ਪ੍ਰਬੰਧ ਕਰ ਦਿੱਤੇ ਹਨ। ਇਸ ਵਿੱਚ ਪੱਖੇ, ਇਨਵਰਟਰ, ਫੋਨ ਚਾਰਜਿੰਗ, ਲਾਈਟਿੰਗ ਤੇ 15 ਆਦਮੀਆਂ ਦੇ ਸੌਣ ਦਾ ਪ੍ਰਬੰਧ ਕੀਤਾ ਗਿਆ ਹੈ।
7/13
![ਸਿੰਘੂ ਸਰਹੱਦ 'ਤੇ ਪੰਜਾਬ ਗੁਰਦਾਸਪੁਰ ਦੇ ਰਮਨ ਨਾਂ ਦੇ ਕਿਸਾਨ ਨੇ ਆਪਣੇ ਪਰਿਵਾਰ ਨਾਲ ਇੱਥੇ ਰਹਿਣ ਦੀ ਤਿਆਰੀ ਕੀਤੀ ਹੈ। ਉੱਥੇ ਹੀ ਇੱਕ ਹੋਰ ਕਮਰਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨ ਦਾ ਕਹਿਣਾ ਹੈ ਕਿ ਅਸੀਂ ਗਰਮੀ ਕਰਕੇ ਵਾਪਸ ਨਹੀਂ ਜਾਵਾਂਗੇ ਤੇ ਜਦੋਂ ਤੱਕ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਹੀਂ ਕੀਤੇ ਜਾਂਦੇ ਇੱਥੇ ਹੀ ਰਹਾਂਗੇ।](https://cdn.abplive.com/imagebank/default_16x9.png)
ਸਿੰਘੂ ਸਰਹੱਦ 'ਤੇ ਪੰਜਾਬ ਗੁਰਦਾਸਪੁਰ ਦੇ ਰਮਨ ਨਾਂ ਦੇ ਕਿਸਾਨ ਨੇ ਆਪਣੇ ਪਰਿਵਾਰ ਨਾਲ ਇੱਥੇ ਰਹਿਣ ਦੀ ਤਿਆਰੀ ਕੀਤੀ ਹੈ। ਉੱਥੇ ਹੀ ਇੱਕ ਹੋਰ ਕਮਰਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨ ਦਾ ਕਹਿਣਾ ਹੈ ਕਿ ਅਸੀਂ ਗਰਮੀ ਕਰਕੇ ਵਾਪਸ ਨਹੀਂ ਜਾਵਾਂਗੇ ਤੇ ਜਦੋਂ ਤੱਕ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਹੀਂ ਕੀਤੇ ਜਾਂਦੇ ਇੱਥੇ ਹੀ ਰਹਾਂਗੇ।
8/13
![ਰਮਨ ਤੋਂ ਇਲਾਵਾ ਉਸ ਦੀ ਮਾਂ ਨੇ ਕਿਹਾ ਕਿ ਉਹ ਦਸੰਬਰ ਦੇ ਮਹੀਨੇ ਤੋਂ ਇੱਥੇ ਡਟੇ ਹਨ, ਪਰ ਹੁਣ ਗਰਮੀਆਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਹ ਇੱਥੇ ਆਪਣੀ ਮੰਗਾਂ ਨੂੰ ਲੈ ਕੇ ਬੈਠੇ ਹਨ ਤੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਉਹ ਉੱਥੇ ਹੀ ਰਹਿਣਗੇ।](https://cdn.abplive.com/imagebank/default_16x9.png)
ਰਮਨ ਤੋਂ ਇਲਾਵਾ ਉਸ ਦੀ ਮਾਂ ਨੇ ਕਿਹਾ ਕਿ ਉਹ ਦਸੰਬਰ ਦੇ ਮਹੀਨੇ ਤੋਂ ਇੱਥੇ ਡਟੇ ਹਨ, ਪਰ ਹੁਣ ਗਰਮੀਆਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਹ ਇੱਥੇ ਆਪਣੀ ਮੰਗਾਂ ਨੂੰ ਲੈ ਕੇ ਬੈਠੇ ਹਨ ਤੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਉਹ ਉੱਥੇ ਹੀ ਰਹਿਣਗੇ।
9/13
![ਇਸ ਦੇ ਨਾਲ ਹੀ ਸਿੰਘੂ ਸਰਹੱਦ 'ਤੇ ਪਰਾਲੀ ਦੀ ਮਦਦ ਲਈ ਜਾ ਰਹੀ ਹੈ ਤੇ ਇੱਥੇ ਪਰਾਲੀ ਵੀ ਪਹੁੰਚ ਰਹੀ ਹੈ। ਇਸ ਦੀ ਮਦਦ ਨਾਲ ਝੌਪੜੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇੱਕ ਝੌਂਪੜੀ ਵਿੱਚ 15 ਕਿਸਾਨਾਂ ਦੇ ਰਹਿਣ ਦੇ ਪ੍ਰਬੰਧ ਕੀਤੇ ਜਾਣਗੇ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਦੀ ਮਦਦ ਨਾਲ ਹਵਾ ਤੇ ਬਾਰਸ਼ ਨੂੰ ਰੋਕਿਆ ਜਾਵੇਗਾ। ਨਾਲ ਹੀ ਝੌਂਪੜੀਆਂ ਅੰਦਰ ਗਰਮੀ ਬਹੁਤ ਘੱਟ ਲੱਗਦੀ ਹੈ।](https://cdn.abplive.com/imagebank/default_16x9.png)
ਇਸ ਦੇ ਨਾਲ ਹੀ ਸਿੰਘੂ ਸਰਹੱਦ 'ਤੇ ਪਰਾਲੀ ਦੀ ਮਦਦ ਲਈ ਜਾ ਰਹੀ ਹੈ ਤੇ ਇੱਥੇ ਪਰਾਲੀ ਵੀ ਪਹੁੰਚ ਰਹੀ ਹੈ। ਇਸ ਦੀ ਮਦਦ ਨਾਲ ਝੌਪੜੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇੱਕ ਝੌਂਪੜੀ ਵਿੱਚ 15 ਕਿਸਾਨਾਂ ਦੇ ਰਹਿਣ ਦੇ ਪ੍ਰਬੰਧ ਕੀਤੇ ਜਾਣਗੇ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਦੀ ਮਦਦ ਨਾਲ ਹਵਾ ਤੇ ਬਾਰਸ਼ ਨੂੰ ਰੋਕਿਆ ਜਾਵੇਗਾ। ਨਾਲ ਹੀ ਝੌਂਪੜੀਆਂ ਅੰਦਰ ਗਰਮੀ ਬਹੁਤ ਘੱਟ ਲੱਗਦੀ ਹੈ।
10/13
![ਸਾਰੀ ਸਰਹੱਦ 'ਤੇ ਤਿਆਰੀ ਕਰ ਲਈ ਗਈ ਹੈ। ਗਰਮੀ ਪੈਣ ਦੇ ਨਾਲ ਹੀ ਇਨ੍ਹਾਂ ਝੌਂਪੜੀਆਂ ਨੂੰ ਠੰਢਾ ਕਰ ਦਿੱਤਾ ਜਾਵੇਗਾ, ਤਾਂ ਜੋ ਗਰਮੀ ਤੋਂ ਬਚਿਆ ਜਾ ਸਕੇ ਤੇ ਮੱਛਰਾਂ ਤੋਂ ਬਚਣ ਲਈ ਝੌਂਪੜੀਆਂ 'ਤੇ ਮੱਛਰਦਾਨੀਆਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਉੱਥੇ ਕੁਝ ਥਾਂਵਾਂ 'ਤੇ ਪੱਖੇ ਲਗਾਏ ਗਏ ਹਨ।](https://cdn.abplive.com/imagebank/default_16x9.png)
ਸਾਰੀ ਸਰਹੱਦ 'ਤੇ ਤਿਆਰੀ ਕਰ ਲਈ ਗਈ ਹੈ। ਗਰਮੀ ਪੈਣ ਦੇ ਨਾਲ ਹੀ ਇਨ੍ਹਾਂ ਝੌਂਪੜੀਆਂ ਨੂੰ ਠੰਢਾ ਕਰ ਦਿੱਤਾ ਜਾਵੇਗਾ, ਤਾਂ ਜੋ ਗਰਮੀ ਤੋਂ ਬਚਿਆ ਜਾ ਸਕੇ ਤੇ ਮੱਛਰਾਂ ਤੋਂ ਬਚਣ ਲਈ ਝੌਂਪੜੀਆਂ 'ਤੇ ਮੱਛਰਦਾਨੀਆਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਉੱਥੇ ਕੁਝ ਥਾਂਵਾਂ 'ਤੇ ਪੱਖੇ ਲਗਾਏ ਗਏ ਹਨ।
11/13
![ਹੁਣ ਗਰਮੀ ਨੂੰ ਧਿਆਨ ਵਿਚ ਰੱਖਦਿਆਂ ਸੋਨੀਪਤ ਨੇੜੇ ਸਿੰਘੂ ਸਰਹੱਦ 'ਤੇ ਤਰਲਾਂ ਪਦਾਰਥਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਗਰਮੀ ਤੋਂ ਬਚਿਆ ਜਾ ਸਕੇ। ਇਸ ਵਿੱਚ ਪੰਜਾਬ ਦੇ ਕਿਸਾਨਾਂ ਨੇ ਹੋਰਾਂ ਨੂੰ ਲੱਸੀ ਤੇ ਕੋਲਡ ਕੌਫੀ ਦੇ ਨਾਲ-ਨਾਲ ਕੇਲੇ ਦਾ ਸ਼ੇਕ ਦਾ ਪ੍ਰਬੰਧ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।](https://cdn.abplive.com/imagebank/default_16x9.png)
ਹੁਣ ਗਰਮੀ ਨੂੰ ਧਿਆਨ ਵਿਚ ਰੱਖਦਿਆਂ ਸੋਨੀਪਤ ਨੇੜੇ ਸਿੰਘੂ ਸਰਹੱਦ 'ਤੇ ਤਰਲਾਂ ਪਦਾਰਥਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਗਰਮੀ ਤੋਂ ਬਚਿਆ ਜਾ ਸਕੇ। ਇਸ ਵਿੱਚ ਪੰਜਾਬ ਦੇ ਕਿਸਾਨਾਂ ਨੇ ਹੋਰਾਂ ਨੂੰ ਲੱਸੀ ਤੇ ਕੋਲਡ ਕੌਫੀ ਦੇ ਨਾਲ-ਨਾਲ ਕੇਲੇ ਦਾ ਸ਼ੇਕ ਦਾ ਪ੍ਰਬੰਧ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।
12/13
![ਸਿੰਘੂ ਸਰਹੱਦ 'ਤੇ ਕਿਸਾਨ ਅੰਦੋਲਨ](https://cdn.abplive.com/imagebank/default_16x9.png)
ਸਿੰਘੂ ਸਰਹੱਦ 'ਤੇ ਕਿਸਾਨ ਅੰਦੋਲਨ
13/13
![ਸਿੰਘੂ ਸਰਹੱਦ 'ਤੇ ਕਿਸਾਨ ਅੰਦੋਲਨ](https://cdn.abplive.com/imagebank/default_16x9.png)
ਸਿੰਘੂ ਸਰਹੱਦ 'ਤੇ ਕਿਸਾਨ ਅੰਦੋਲਨ
Published at : 03 Mar 2021 04:30 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)