ਪੜਚੋਲ ਕਰੋ
ਮੁਕਤਸਰ ਦਾ 22 ਸਾਲਾ ਨੌਜਵਾਨ ਬਣਿਆ ਲੈਫਟੀਨੈਂਟ, ਪਿਤਾ ਦੇ ਸੁਪਨੇ ਨੂੰ ਕੀਤਾ ਪੂਰਾ

ਅਰਮਾਨਦੀਪ ਸਿੰਘ
1/10

ਮੁਕਤਸਰ ਸਾਹਿਬ ਦੇ 22 ਸਾਲ ਦੇ ਨੌਜਵਾਨ ਅਰਮਾਨ ਦੀਪ ਸਿੰਘ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਦਿਆਂ ਐਨਡੀਏ ਤੋਂ ਬਾਅਦ ਫੌਜ 'ਚ ਲੈਫਟੀਨੈਂਟ ਵਜੋਂ ਭਰਤੀ ਹੋਇਆ ਹੈ।
2/10

ਅਰਮਾਨ ਦੇ ਪਿਤਾ ਨੇ ਵੀ ਪੜ੍ਹਾਈ ਸਮੇਂ ਇਹ ਸੁਪਨਾ ਦੇਖਿਆ ਸੀ ਪਰ ਬਿਮਾਰ ਹੋ ਜਾਣ ਕਾਰਨ ਇਹ ਸੁਪਨਾ ਪੂਰਾ ਨਾ ਹੋ ਸਕਿਆ। ਇਸ ਪ੍ਰਾਪਤੀ 'ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ।
3/10

ਮੁਕਤਸਰ ਸਾਹਿਬ ਦੇ ਪਿੰਡ ਗੁੜੀ ਸੰਘਰ ਦੇ ਜੰਮਪਲ ਤੇ ਜ਼ੈਲਦਾਰ ਜੋਗਿੰਦਰ ਸਿੰਘ ਦੇ ਪੋਤਰੇ ਅਰਮਾਨਦੀਪ ਸਿੰਘ ਬਰਾੜ ਪੁੱਤਰ ਗੁਰਸੇਵਕ ਸਿੰਘ ਬਰਾੜ ਹੁਣ ਮੁਕਤਸਰ ਸਾਹਿਬ ਵਿਖੇ ਹੀ ਰਹਿ ਰਹੇ ਹਨ।
4/10

ਉਨ੍ਹਾਂ ਨੇ ਥਲ ਸੈਨਾ ਦੀ ਅਸਾਮ ਰੈਜੀਮੈਂਟ ਵਿੱਚ ਲੈਫਟੀਨੈਂਟ ਲੱਗ ਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ।
5/10

ਅਰਮਾਨਦੀਪ ਨੇ 3 ਸਾਲ ਐਨਡੀਏ ਪੁਣੇ ਤੇ 1 ਸਾਲ ਆਈਐਮਏ ਦੇਹਰਾਦੂਨ ਵਿੱਚ ਟ੍ਰੇਨਿੰਗ ਪੂਰੀ ਕਰਕੇ 22 ਸਾਲ ਦੀ ਉਮਰ ਵਿੱਚ ਇਹ ਉਪਲੱਬਧੀ ਹਾਸਲ ਕੀਤੀ ਹੈ।
6/10

ਲੈਫਟੀਨੈਂਟ ਬਣ ਕੇ ਅਰਮਾਨਦੀਪ ਸਿੰਘ ਦਾ ਘਰ ਪਹੁੰਚਣ 'ਤੇ ਪਰਿਵਾਰ ਨੇ ਨਿੱਘਾ ਸਵਾਗਤ ਕੀਤਾ।
7/10

ਕਿਸਾਨ ਪਰਿਵਾਰ ਨਾਲ ਸਬੰਧਤ ਅਰਮਾਨਦੀਪ ਨੇ ਆਪਣੇ ਰਿਟਾਇਰਡ ਬ੍ਰਿਗੇਡੀਅਰ ਸਤਿੰਦਰਜੀਤ ਸਿੰਘ ਤੋਂ ਪ੍ਰੇਰਿਤ ਹੋ ਕੇ ਥਲ ਸੈਨਾ ਵੱਲ ਜਾਣ ਦਾ ਫੈਸਲਾ ਲਿਆ ਸੀ।
8/10

ਅਰਮਾਨ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ ਤੇ ਚਾਹੁੰਦਾ ਹੈ ਕਿ ਨੌਜਵਾਨ ਦੇਸ਼ ਦੀ ਸੇਵਾ ਕਰਨ।
9/10

ਅਰਮਾਨਦੀਪ ਸਿੰਘ ਦੀ ਇਸ ਪ੍ਰਾਪਤੀ ਤੇ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਲੋਕ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ।
10/10

ਅਰਮਾਨਦੀਪ ਸਿੰਘ
Published at : 15 Jun 2021 04:06 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਅਪਰਾਧ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
