ਪੜਚੋਲ ਕਰੋ
(Source: Poll of Polls)
Student Visa: ਟਰੰਪ ਵੱਲੋਂ ਵਿਦਿਆਰਥੀਆਂ ਨੂੰ ਵੱਡਾ ਝਟਕਾ...ਸਟੂਡੈਂਟ ਵੀਜ਼ਾ 'ਤੇ ਲਾਈ ਰੋਕ
US ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਨਵੇਂ ਵੀਜ਼ਾ ਇੰਟਰਵਿਊ 'ਤੇ ਪਾਬੰਦੀ ਲਗਾ ਦਿੱਤੀ ਹੈ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਮੰਗਲਵਾਰ ਨੂੰ ਇਸ ਸਬੰਧੀ ਇੱਕ ਆਦੇਸ਼ ਜਾਰੀ ਕੀਤਾ। ਇਸ ਆਰਡਰ ਦਾ ਉਦੇਸ਼ ਦੇਸ਼ ਦੀਆਂ ਯੂਨੀਵਰਸਿਟੀਆਂ...
( Image Source : ABPLIVE AI )
1/6

ਰੂਬੀਓ ਨੇ ਦੁਨੀਆ ਭਰ ਦੇ ਅਮਰੀਕੀ ਦੂਤਾਵਾਸਾਂ ਨੂੰ ਆਦੇਸ਼ ਜਾਰੀ ਕੀਤੇ ਤੇ ਕਿਹਾ ਕਿ ਵਿਦਿਆਰਥੀ ਵੀਜ਼ਿਆਂ ਲਈ ਨਵੇਂ ਇੰਟਰਵਿਊ ਤੈਅ ਨਾ ਕੀਤੇ ਜਾਣ ਕਿਉਂਕਿ ਟਰੰਪ ਸਰਕਾਰ ਅਮਰੀਕਾ ਆਉਣ ਵਾਲੇ ਵਿਦਿਆਰਥੀਆਂ ਦੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਜਾਂਚ ਨੂੰ ਹੋਰ ਸਖ਼ਤ ਕਰਨ ਜਾ ਰਹੀ ਹੈ।
2/6

ਉਨ੍ਹਾਂ ਅੱਗੇ ਕਿਹਾ ਕਿ ਤੁਰੰਤ ਪ੍ਰਭਾਵ ਨਾਲ ਕੌਂਸਲਰ ਸੈਕਸ਼ਨ ਅਗਲੇ ਦਿਸ਼ਾ-ਨਿਰਦੇਸ਼ ਜਾਰੀ ਹੋਣ ਤੱਕ ਵਿਦਿਆਰਥੀ ਜਾਂ ਐਕਸਚੇਂਜ ਵਿਜ਼ਟਰ (F, M ਤੇ J) ਵੀਜ਼ਾ ਲਈ ਨਵੇਂ ਇੰਟਰਵਿਊ ਲਈ ਸਮਾਂ ਨਾ ਦੇਣ। ਹਾਲਾਂਕਿ ਪਹਿਲਾਂ ਤੋਂ ਤਹਿ ਕੀਤੇ ਇੰਟਰਵਿਊ ਕੀਤੇ ਜਾ ਸਕਦੇ ਹਨ ਪਰ ਨਵੇਂ ਇੰਟਰਵਿਊ ਸ਼ੈਡਿਊਲ ਨਾ ਕੀਤੇ ਜਾਣ। ਇਹ ਪਾਬੰਦੀ F, M ਤੇ J ਵੀਜ਼ਾ ਸ਼੍ਰੇਣੀਆਂ 'ਤੇ ਲਾਗੂ ਹੈ, ਜੋ ਜ਼ਿਆਦਾਤਰ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਐਕਸਚੇਂਜ ਵਿਜ਼ਟਰਾਂ ਨੂੰ ਕਵਰ ਕਰਦੇ ਹਨ।
3/6

ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਪ੍ਰੋਗਰਾਮਾਂ ਰਾਹੀਂ ਆਉਣ ਵਾਲੇ ਵਿਦਿਆਰਥੀ ਅਮਰੀਕੀ ਸੁਰੱਖਿਆ ਲਈ ਖ਼ਤਰਾ ਹੋ ਸਕਦੇ ਹਨ ਜਾਂ ਯਹੂਦੀ ਵਿਰੋਧੀ ਮਾਹੌਲ ਨੂੰ ਭੜਕਾ ਕਰ ਸਕਦੇ ਹਨ।
4/6

ਟਰੰਪ ਪ੍ਰਸ਼ਾਸਨ ਨੇ ਅਧਿਕਾਰੀਆਂ ਨੂੰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਮੰਨੀ ਜਾਣ ਵਾਲੀ ਸਮੱਗਰੀ ਦਾ ਪਤਾ ਲਗਾਉਣ ਲਈ ਇੰਸਟਾਗ੍ਰਾਮ, ਟਿੱਕਟੌਕ ਤੇ ਐਕਸ ਵਰਗੇ ਪਲੇਟਫਾਰਮਾਂ 'ਤੇ ਪੋਸਟਾਂ, ਲਾਈਕਸ, ਟਿੱਪਣੀਆਂ ਤੇ ਸ਼ੇਅਰਾਂ ਦੀ ਜਾਂਚ ਕਰਨ ਦਾ ਵੀ ਆਦੇਸ਼ ਦਿੱਤਾ ਹੈ।
5/6

ਦ ਗਾਰਡੀਅਨ ਅਨੁਸਾਰ ਅਧਿਕਾਰੀ ਮਾਰਚ ਤੋਂ ਫਲਸਤੀਨ ਪੱਖੀ ਪ੍ਰਦਰਸ਼ਨਾਂ ਵਿੱਚ ਸ਼ਾਮਲ ਵਿਦਿਆਰਥੀਆਂ ਦੇ ਸੋਸ਼ਲ ਮੀਡੀਆ ਦੀ ਜਾਂਚ ਕਰ ਰਹੇ ਹਨ। ਉਹ ਅਪਮਾਨਜਨਕ ਮੰਨੀਆਂ ਜਾਂਦੀਆਂ ਪੋਸਟਾਂ ਦੇ ਸਕ੍ਰੀਨਸ਼ਾਟ ਲੈ ਰਹੇ ਹਨ। ਭਾਵੇਂ ਕਿ ਸਮੱਗਰੀ ਨੂੰ ਬਾਅਦ ਵਿੱਚ ਹਟਾ ਦਿੱਤਾ ਗਿਆ ਹੋਏ। ਹਾਲਾਂਕਿ, ਇਹ ਆਦੇਸ਼ ਸਪੱਸ਼ਟ ਤੌਰ 'ਤੇ ਇਹ ਨਹੀਂ ਦੱਸਦਾ ਕਿ ਭਵਿੱਖ ਵਿੱਚ ਸੋਸ਼ਲ ਮੀਡੀਆ ਜਾਂਚ ਵਿੱਚ ਕੀ ਦੇਖਿਆ ਜਾਵੇਗਾ। ਪਹਿਲਾਂ ਸੋਸ਼ਲ ਮੀਡੀਆ ਜਾਂਚ ਸਿਰਫ ਉਨ੍ਹਾਂ ਵਿਦਿਆਰਥੀਆਂ 'ਤੇ ਲਾਗੂ ਹੁੰਦੀ ਸੀ ਜੋ ਫਲਸਤੀਨ ਪੱਖੀ ਪ੍ਰਦਰਸ਼ਨਾਂ ਵਿੱਚ ਸ਼ਾਮਲ ਸਨ।
6/6

ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਜੇਕਰ ਕੋਈ ਵਿਦੇਸ਼ੀ ਵਿਦਿਆਰਥੀ ਬਿਨਾਂ ਦੱਸੇ ਕੋਰਸ ਛੱਡ ਦਿੰਦਾ ਹੈ ਜਾਂ ਕਲਾਸ ਵਿੱਚ ਨਹੀਂ ਜਾਂਦਾ ਜਾਂ ਪੜ੍ਹਾਈ ਅੱਧ ਵਿਚਕਾਰ ਛੱਡ ਦਿੰਦਾ ਹੈ ਤਾਂ ਉਸ ਦਾ ਵਿਦਿਆਰਥੀ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ। ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਬਿਆਨ ਜਾਰੀ ਕੀਤਾ ਹੈ। ਦੂਤਾਵਾਸ ਨੇ ਕਿਸੇ ਵੀ ਸਮੱਸਿਆ ਤੋਂ ਬਚਣ ਲਈ ਹਮੇਸ਼ਾ ਆਪਣੀਆਂ ਵੀਜ਼ਾ ਸ਼ਰਤਾਂ ਦੀ ਪਾਲਣਾ ਕਰਨ ਲਈ ਕਿਹਾ ਹੈ।
Published at : 28 May 2025 02:37 PM (IST)
ਹੋਰ ਵੇਖੋ
Advertisement
Advertisement





















