ਪੜਚੋਲ ਕਰੋ
(Source: ECI/ABP News)
Donald Trump Net Worth: ਅਰਬਾਂ ਡਾਲਰ ਦੀ ਜਾਇਦਾਦ, ਕਰੋੜਾਂ ਦੀਆਂ ਕਾਰਾਂ...ਜਾਣੋ ਕਿੰਨੇ ਅਮੀਰ ਹਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ
Donald Trump Net Worth: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ। ਉਨ੍ਹਾਂ ਕੋਲ ਕਈ ਲਗਜ਼ਰੀ ਕਾਰਾਂ ਦਾ ਭੰਡਾਰ ਹੈ।
Donald Trump
1/7

Donald Trump Net Worth: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਸੁਰਖੀਆਂ 'ਚ ਹਨ। ਟਰੰਪ ਨੂੰ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਾਲਾਂਕਿ ਉਨ੍ਹਾਂ ਨੂੰ ਵੀ 20 ਮਿੰਟ ਬਾਅਦ ਛੱਡ ਦਿੱਤਾ ਗਿਆ। ਇਹ ਗ੍ਰਿਫਤਾਰੀ 2020 ਵਿੱਚ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਵਿਗਾੜਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਕੀਤੀ ਗਈ ਸੀ। ਖਾਸ ਗੱਲ ਇਹ ਹੈ ਕਿ ਅੱਜ ਟਰੰਪ ਨੇ ਢਾਈ ਸਾਲ ਬਾਅਦ ਟਵਿਟਰ ਯਾਨੀ ਐਕਸ 'ਤੇ ਵਾਪਸੀ ਕੀਤੀ ਹੈ।
2/7

ਆਪਣੇ ਐਕਸ ਅਕਾਊਂਟ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਟਰੰਪ ਨੇ ਲਿਖਿਆ ਕਿ ਉਨ੍ਹਾਂ ਨੇ ਆਤਮ ਸਮਰਪਣ ਨਹੀਂ ਕੀਤਾ ਹੈ ਅਤੇ ਨਾ ਹੀ ਕਰਨਗੇ।
3/7

ਫੋਰਬਸ ਮੁਤਾਬਕ 2023 ਵਿੱਚ ਡੋਨਾਲਡ ਟਰੰਪ ਦੀ ਕੁੱਲ ਜਾਇਦਾਦ 2.5 ਬਿਲੀਅਨ ਡਾਲਰ ਦੱਸੀ ਗਈ ਹੈ ਅਤੇ ਉਹ ਦੁਨੀਆ ਦੇ ਅਰਬਪਤੀਆਂ ਦੀ ਸੂਚੀ ਵਿੱਚ ਸ਼ਾਮਲ ਹਨ।
4/7

ਪਰ ਧਿਆਨ ਦੇਣ ਵਾਲੀ ਗੱਲ ਹੈ ਕਿ ਸਾਲ 2021 ਤੋਂ ਬਾਅਦ ਟਰੰਪ ਦੀ ਜਾਇਦਾਦ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇਹ 3.3 ਅਰਬ ਡਾਲਰ ਤੋਂ ਘੱਟ ਕੇ 2.5 ਅਰਬ ਡਾਲਰ 'ਤੇ ਪਹੁੰਚ ਗਈ ਹੈ।
5/7

ਵੈਸੇ ਤਾਂ ਡੋਨਾਲਡ ਟਰੰਪ ਦੇ ਕੋਲ ਕਈ ਆਲੀਸ਼ਾਨ ਬੰਗਲੇ ਹਨ ਪਰ ਇਨ੍ਹਾਂ 'ਚੋਂ ਸਭ ਤੋਂ ਖਾਸ ਉਨ੍ਹਾਂ ਦਾ ਫਲੋਰੀਡਾ 'ਚ ਸਥਿਤ Mar-a-Lago ਬੰਗਲਾ ਹੈ ਜਿੱਥੇ ਉਹ ਇਸ ਸਮੇਂ ਆਪਣੀ ਪਤਨੀ ਨਾਲ ਰਹਿੰਦੇ ਹਨ।
6/7

ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਕੋਲ ਟਰੰਪ ਵਰਲਡ ਟਾਵਰ, ਟਰੰਪ ਪਾਰਕ ਐਵੇਨਿਊ, ਗੋਲਫ ਕਲੱਬ ਆਦਿ ਕਈ ਕੀਮਤੀ ਜਾਇਦਾਦਾਂ ਹਨ।
7/7

ਫਾਈਨੈਂਸ਼ੀਅਲ ਟਾਈਮਸ 'ਚ ਛਪੀ ਰਿਪੋਰਟ ਮੁਤਾਬਕ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਰੋਲਸ-ਰਾਇਸ ਸਿਲਵਰ ਕਲਾਊਡ, ਫੈਂਟਮ, ਮਰਸਡੀਜ਼-ਬੈਂਜ਼ ਐੱਸਐੱਲਆਰ ਮੈਕਲੇਰਨ, ਲੈਂਬਰਗਿਨੀ ਡਿਯਾਬਲੋ, ਟੇਸਲਾ ਰੋਡਸਟਰ ਅਤੇ ਕੈਡਿਲੈਕ ਐਲਾਂਟੇ ਵਰਗੀਆਂ ਕਾਰਾਂ ਦਾ ਭੰਡਾਰ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ 24 ਕੈਰੇਟ ਸੋਨੇ ਦਾ ਹੈਲੀਕਾਪਟਰ ਵੀ ਹੈ।
Published at : 25 Aug 2023 03:17 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਸਿਹਤ
ਆਟੋ
Advertisement
ਟ੍ਰੈਂਡਿੰਗ ਟੌਪਿਕ
