ਪੜਚੋਲ ਕਰੋ
ਇਹ ਨੇ ਦੁਨੀਆ ਦੇ ਸਭ ਤੋਂ ਗ਼ਰੀਬ ਦੇਸ਼, ਇੰਝ ਰਹਿੰਦੇ ਨੇ ਲੋਕ, ਵੇਖੋ ਤਸਵੀਰਾਂ
ਦੁਨੀਆ ਦੇ ਅਮੀਰ ਦੇਸ਼ਾਂ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ, ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਦੇ ਲੋਕ ਕਿਵੇਂ ਆਪਣਾ ਜੀਵਨ ਬਤੀਤ ਕਰਦੇ ਹਨ। ਇੱਥੇ ਤੁਸੀਂ ਤਸਵੀਰਾਂ ਰਾਹੀਂ ਦੇਖ ਸਕਦੇ ਹੋ।
ਇਹ ਨੇ ਦੁਨੀਆ ਦੇ ਸਭ ਤੋਂ ਗ਼ਰੀਬ ਦੇਸ਼, ਇੰਝ ਰਹਿੰਦੇ ਨੇ ਲੋਕ, ਵੇਖੋ ਤਸਵੀਰਾਂ
1/6

ਦੁਨੀਆ ਦੇ ਗਰੀਬ ਦੇਸ਼ਾਂ 'ਚ ਬੁਰੂੰਡੀ ਪਹਿਲੇ ਨੰਬਰ 'ਤੇ ਆਉਂਦਾ ਹੈ। ਇਸ ਦੇਸ਼ ਵਿੱਚ ਲਗਭਗ 12 ਮਿਲੀਅਨ ਯਾਨੀ ਲਗਭਗ 1 ਕਰੋੜ 20 ਲੱਖ ਨਾਗਰਿਕ ਰਹਿੰਦੇ ਹਨ, ਜਿਨ੍ਹਾਂ ਵਿੱਚੋਂ 90 ਪ੍ਰਤੀਸ਼ਤ ਆਪਣੀ ਰੋਜ਼ੀ-ਰੋਟੀ ਲਈ ਖੇਤੀਬਾੜੀ 'ਤੇ ਨਿਰਭਰ ਹਨ। ਇੱਥੇ ਲੋਕਾਂ ਨੂੰ ਜ਼ਿੰਦਗੀ ਜਿਊਣ ਲਈ ਮੁੱਢਲੀਆਂ ਸਹੂਲਤਾਂ ਵੀ ਮੁਸ਼ਕਿਲ ਨਾਲ ਮਿਲਦੀਆਂ ਹਨ। ਇੱਥੇ ਪ੍ਰਤੀ ਵਿਅਕਤੀ ਆਮਦਨ ਭਾਵ GNI $686 ਹੈ।
2/6

ਦੂਜੇ ਨੰਬਰ 'ਤੇ ਮੱਧ ਅਫ਼ਰੀਕੀ ਗਣਰਾਜ ਹੈ। ਇਸ ਦੇਸ਼ ਨੂੰ 1960 ਵਿੱਚ ਫਰਾਂਸ ਤੋਂ ਆਜ਼ਾਦੀ ਮਿਲੀ ਸੀ, ਪਰ ਇੱਥੇ ਕਈ ਵਾਰ ਸੱਤਾ ਦੀ ਉਥਲ-ਪੁਥਲ ਨੇ ਪੂਰੇ ਦੇਸ਼ ਨੂੰ ਬਰਬਾਦ ਕਰ ਦਿੱਤਾ। ਇਸ ਦੇਸ਼ ਦਾ ਪ੍ਰਤੀ ਵਿਅਕਤੀ GNI $663 ਹੈ। ਜੇਕਰ ਇਸ ਨੂੰ ਭਾਰਤੀ ਰੁਪਏ 'ਚ ਕੀਤਾ ਜਾਵੇ ਤਾਂ ਅੱਜ ਦੇ ਹਿਸਾਬ ਨਾਲ ਇਹ 54,921 ਦੇ ਕਰੀਬ ਹੋਵੇਗਾ।
Published at : 02 Mar 2023 10:44 AM (IST)
ਹੋਰ ਵੇਖੋ





















