ਪੜਚੋਲ ਕਰੋ
Happy New Year 2024: ਨਵੇਂ ਸਾਲ ਦੇ ਪਹਿਲੇ ਦਿਨ ਜ਼ਰੂਰ ਕਰੋ ਇਹ ਕੰਮ, ਪੂਰੇ ਸਾਲ ਮਿਲੇਗੀ ਸਫ਼ਲਤਾ
Happy New Year 2024: ਨਵੇਂ ਸਾਲ ਦੀ ਸ਼ੁਰੂਆਤ ਨੂੰ ਖਾਸ ਬਣਾਉਣ ਲਈ ਸਾਲ ਦੇ ਪਹਿਲੇ ਦਿਨ ਦਾਨ ਕਰੋ ਇਹ ਚੀਜ਼ਾਂ, ਜੀਵਨ 'ਚ ਸਫਲ ਹੋਵੋਗੇ। ਜਾਣੋ ਸਾਲ ਦੇ ਪਹਿਲੇ ਦਿਨ ਕਿਹੜੀਆਂ ਚੀਜ਼ਾਂ ਦਾ ਦਾਨ ਕਰ ਸਕਦੇ ਹਾਂ।
Happy New year 2024
1/5

ਨਵੇਂ ਸਾਲ ਦੀ ਸ਼ੁਰੂਆਤ ਜਲਦੀ ਹੀ ਹੋਣ ਵਾਲੀ ਹੈ। ਹਰ ਕੋਈ ਨਵੇਂ ਸਾਲ ਦੇ ਪਹਿਲੇ ਦਿਨ ਨੂੰ ਸਫਲ ਬਣਾਉਣਾ ਚਾਹੁੰਦਾ ਹੈ ਅਤੇ ਨਵੇਂ ਸਾਲ ਦੇ ਪਹਿਲੇ ਦਿਨ ਇਦਾਂ ਦੇ ਕੰਮ ਕਰੋ ਜਿਸ ਨਾਲ ਪੂਰੇ ਸਾਲ ਤਰੱਕੀ ਮਿਲੇ ਅਤੇ ਸਾਲ ਚੰਗਾ ਬੀਤੇ।
2/5

ਸਾਨੂੰ ਨਵੇਂ ਸਾਲ ਦੀ ਸ਼ੁਰੂਆਤ ਦਾਨ ਨਾਲ ਕਰਨੀ ਚਾਹੀਦੀ ਹੈ। ਨਵੇਂ ਸਾਲ ਦੇ ਪਹਿਲੇ ਦਿਨ ਦਾਨ ਦਾ ਬਹੁਤ ਮਹੱਤਵ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਕੀਤਾ ਗਿਆ ਦਾਨ ਸਾਲ ਭਰ ਫਲ ਦਿੰਦਾ ਹੈ।
3/5

ਸਾਲ ਦੇ ਪਹਿਲੇ ਦਿਨ ਸਾਨੂੰ ਲੋੜਵੰਦਾਂ ਜਾਂ ਗਰੀਬਾਂ ਨੂੰ ਕਣਕ, ਆਟਾ, ਚਾਵਲ, ਦਾਲਾਂ ਆਦਿ ਦਾ ਦਾਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸਾਨੂੰ ਲੋੜਵੰਦਾਂ ਨੂੰ ਕੰਬਲ ਜਾਂ ਕੱਪੜੇ ਦਾਨ ਕਰਨੇ ਚਾਹੀਦੇ ਹਨ, ਇਹ ਵੀ ਸ਼ੁਭ ਮੰਨਿਆ ਜਾਂਦਾ ਹੈ।
4/5

ਸਾਲ ਦੇ ਪਹਿਲੇ ਦਿਨ ਨੂੰ ਯਾਦਗਾਰੀ ਬਣਾਉਣ ਲਈ ਤੁਸੀਂ ਇਸ ਦਿਨ ਲੋੜਵੰਦ ਬੱਚਿਆਂ ਨੂੰ ਅਧਿਐਨ ਸਮੱਗਰੀ ਵੰਡ ਸਕਦੇ ਹੋ। ਤੁਸੀਂ ਬੱਚਿਆਂ ਨੂੰ ਕਾਪੀਆਂ, ਕਿਤਾਬਾਂ ਅਤੇ ਸਟੇਸ਼ਨਰੀ ਵਰਗੀਆਂ ਜ਼ਰੂਰੀ ਚੀਜ਼ਾਂ ਦੇ ਸਕਦੇ ਹੋ। ਤੁਸੀਂ ਬੱਚਿਆਂ ਨੂੰ ਖਿਡੌਣੇ ਵੀ ਦੇ ਸਕਦੇ ਹੋ।
5/5

ਨਾਲ ਹੀ ਇਸ ਦਿਨ ਕਿਸੇ ਬੇਸਹਾਰਾ ਦੀ ਮਦਦ ਕਰਨਾ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਕਿਸੇ ਦੇ ਵਿਆਹ ਵਿੱਚ ਮਦਦ ਕਰ ਸਕਦੇ ਹੋ ਤਾਂ ਇਹ ਵੀ ਬਹੁਤ ਸ਼ੁਭ ਕੰਮ ਹੈ। ਤੁਸੀਂ ਉਨ੍ਹਾਂ ਨੂੰ ਵਿਆਹ ਨਾਲ ਸਬੰਧਤ ਚੀਜ਼ਾਂ ਦੇ ਕੇ ਮਦਦ ਕਰ ਸਕਦੇ ਹੋ।
Published at : 19 Dec 2023 09:35 PM (IST)
Tags :
Happy New Year 2024ਹੋਰ ਵੇਖੋ





















