ਪੜਚੋਲ ਕਰੋ
IN PHOTOS: CSK-GT ਫਾਈਨਲ ‘ਚ ਗੇਮ ਚੇਂਜਰ ਸਾਬਤ ਹੋ ਸਕਦੇ ਇਹ ਪੰਜ ਖਿਡਾਰੀ
ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਦੀਆਂ ਟੀਮਾਂ ਐਤਵਾਰ ਨੂੰ IPL ਫਾਈਨਲ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਇਸ ਦੇ ਨਾਲ ਹੀ ਇਹ ਖਿਤਾਬੀ ਮੈਚ ਨਰਿੰਦਰ ਮੋਦੀ ਸਟੇਡੀਅਮ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ।
IPL 2023
1/5

ਗੁਜਰਾਤ ਟਾਈਟਨਸ ਦੀ ਟੀਮ ਕੁਆਲੀਫਾਇਰ-2 ਵਿੱਚ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚ ਗਈ ਹੈ। ਹਾਰਦਿਕ ਪੰਡਯਾ ਦੀ ਟੀਮ ਕੁਆਲੀਫਾਇਰ-1 'ਚ ਚੇਨਈ ਸੁਪਰ ਕਿੰਗਜ਼ ਤੋਂ ਹਾਰ ਗਈ ਸੀ।
2/5

ਗੁਜਰਾਤ ਟਾਈਟਨਸ ਦੇ ਸਪਿਨਰ ਰਾਸ਼ਿਦ ਖਾਨ ਨੇ ਗੇਂਦਬਾਜ਼ੀ ਤੋਂ ਇਲਾਵਾ ਬੱਲੇਬਾਜ਼ੀ 'ਚ ਵੀ ਤਾਕਤ ਦਿਖਾਈ ਹੈ। ਇਸ ਸੀਜ਼ਨ 'ਚ ਰਾਸ਼ਿਦ ਖਾਨ ਨੇ 16 ਮੈਚਾਂ 'ਚ 27 ਵਿਕਟਾਂ ਲਈਆਂ ਹਨ। ਉਹ ਪਰਪਲ ਕੈਪ ਦੀ ਦੌੜ ਵਿੱਚ ਮੁਹੰਮਦ ਸ਼ਮੀ ਤੋਂ ਬਾਅਦ ਦੂਜੇ ਨੰਬਰ 'ਤੇ ਹੈ।
3/5

ਚੇਨਈ ਸੁਪਰ ਕਿੰਗਜ਼ ਦੇ ਓਪਨਰ ਬੱਲੇਬਾਜ਼ ਡਵੇਨ ਕੋਨਵੇ ਲਈ ਇਹ ਸੀਜ਼ਨ ਸ਼ਾਨਦਾਰ ਰਿਹਾ। ਇਸ ਸੀਜ਼ਨ 'ਚ ਹੁਣ ਤੱਕ ਡਵੇਨ ਕੋਨਵੇ ਨੇ 15 ਮੈਚਾਂ 'ਚ 625 ਦੌੜਾਂ ਬਣਾਈਆਂ ਹਨ। ਉਹ ਆਰੇਂਜ ਕੈਪ ਦੀ ਦੌੜ ਵਿੱਚ ਪੰਜਵੇਂ ਨੰਬਰ 'ਤੇ ਹੈ।
4/5

ਚੇਨਈ ਸੁਪਰ ਕਿੰਗਜ਼ ਦੇ ਗੇਂਦਬਾਜ਼ ਮਹੀਥਾ ਪਥੀਰਾਨਾ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਦ੍ਰਿਸ਼ ਪੇਸ਼ ਕੀਤਾ। ਖਾਸ ਤੌਰ 'ਤੇ ਇਸ ਗੇਂਦਬਾਜ਼ ਨੇ ਡੈੱਥ ਓਵਰਾਂ 'ਚ ਕਾਫੀ ਪ੍ਰਭਾਵਿਤ ਕੀਤਾ ਹੈ। ਮਹੀਥਾ ਪਥੀਰਾਨਾ ਨੇ 11 ਮੈਚਾਂ 'ਚ 17 ਵਿਕਟਾਂ ਲਈਆਂ ਹਨ।
5/5

IPL 2023 ਦਾ ਸੀਜ਼ਨ ਰਿਤੂਰਾਜ ਗਾਇਕਵਾੜ ਲਈ ਵੀ ਸ਼ਾਨਦਾਰ ਰਿਹਾ। ਚੇਨਈ ਸੁਪਰ ਕਿੰਗਜ਼ ਦੇ ਇਸ ਓਪਨਰ ਬੱਲੇਬਾਜ਼ ਨੇ 15 ਮੈਚਾਂ 'ਚ 564 ਦੌੜਾਂ ਬਣਾਈਆਂ ਹਨ। ਰਿਤੂਰਾਜ ਗਾਇਕਵਾੜ ਸੀਜ਼ਨ ਦੇ ਸੱਤਵੇਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ।
Published at : 27 May 2023 09:07 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਅੰਮ੍ਰਿਤਸਰ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
