ਪੜਚੋਲ ਕਰੋ
ਇਸ ਦੀਵਾਲੀ 'ਤੇ ਖਰੀਦਣਾ ਚਾਹੁੰਦੇ ਹੋ ਨਵਾਂ ਸਮਾਰਟਫੋਨ ਤਾਂ ਸਿਰਫ 15,000 'ਚ ਮਿਲਣਗੇ ਇਹ ਫੋਨ
1/5

Redmi note 9 pro: ਰੈਡਮੀ ਨੋਟ 9 ਪ੍ਰੋ ਦੀ ਕੀਮਤ 13,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਕੀਮਤ 'ਤੇ ਇਸ ਦਾ 4 ਜੀਬੀ ਰੈਮ + 64 ਜੀਬੀ ਸਟੋਰੇਜ ਵੇਰੀਐਂਟ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਫੋਨ ਦੇ 6 ਜੀਬੀ ਰੈਮ+ 128 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 16,999 ਰੁਪਏ ਰੱਖੀ ਗਈ ਹੈ। ਇਸ ਫੋਨ 'ਚ ਓਕਟਾ-ਕੋਰ ਪ੍ਰੋਸੈਸਰ ਅਤੇ ਕਵਾਡ ਰੀਅਰ ਕੈਮਰਾ ਸੈੱਟਅਪ ਹੈ। ਇਹ ਫੋਨ ਤਿੰਨ ਕੱਲਰਸ 'ਚ ਉਪਲਬਧ ਹੈ। ਜੇਕਰ ਫੋਨ ਦੀ ਬੈਟਰੀ ਦੀ ਗੱਲ ਕਰੀਏ ਤਾਂ ਰੈਡਮੀ ਦੇ ਇਸ ਫੋਨ ਦੀ 5,020 ਐਮਏਐਚ ਦੀ ਮਜ਼ਬੂਤ ਬੈਟਰੀ ਹੈ, ਜੋ ਤੇਜ਼ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
2/5

Poco M2 Pro: ਪੋਕੋ ਐਮ 2 ਪ੍ਰੋ ਦੇ 4 GB ਰੈਮ + 64 GB ਸਟੋਰੇਜ ਵੇਰੀਐਂਟ ਦੀ ਕੀਮਤ 13,999 ਰੁਪਏ ਹੈ। ਇਸ ਦੇ ਨਾਲ ਹੀ ਇਸ ਦੇ 6 ਜੀਬੀ ਰੈਮ + 64 ਜੀਬੀ ਸਟੋਰੇਜ ਦੀ ਕੀਮਤ 14,999 ਰੁਪਏ ਰੱਖੀ ਗਈ ਹੈ। ਪੋਕੋ ਐਮ 2 ਪ੍ਰੋ ਦਾ 6.67 ਇੰਚ ਦਾ ਫੁੱਲ ਐਚਡੀ ਪਲੱਸ ਡਿਸਪਲੇਅ ਹੈ, ਜਿਸ 'ਚ 1080x2400 ਪਿਕਸਲ ਰੈਜ਼ੋਲਿਊਸ਼ਨ ਹੈ। ਇਸ ਦੇ ਨਾਲ ਹੀ ਫੋਨ ਵਿੱਚ ਕੁਆਲ-ਕੌਮ ਸਨੈਪਡ੍ਰੈਗਨ 720 ਜੀ ਪ੍ਰੋਸੈਸਰ ਹੈ। ਇਹ ਫੋਨ ਐਂਡਰਾਇਡ 10 'ਤੇ ਅਧਾਰਤ MIUI 11 ਓਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ।
Published at :
ਹੋਰ ਵੇਖੋ





















