Amarnath Yatra: ਅਮਰਨਾਥ ਰੂਟ ਦੀ ਮੁਰੰਮਤ ਦਾ ਕੰਮ 15 ਜੂਨ ਤੱਕ ਹੋਵੇਗਾ ਪੂਰਾ, ਜਾਣੋ ਕਦੋਂ ਸ਼ੁਰੂ ਹੋਵੇਗੀ ਯਾਤਰਾ
Amarnath Yatra 2023: ਅਮਰਨਾਥ ਗੁਫਾ ਨੂੰ ਜਾਣ ਵਾਲੀ ਸੜਕ ਦੇ ਰੱਖ-ਰਖਾਅ ਅਤੇ ਨਿਰਮਾਣ ਦਾ ਕੰਮ ਸਤੰਬਰ 2022 ਵਿੱਚ ਹੀ ਬੀਆਰਓ ਨੂੰ ਸੌਂਪਿਆ ਗਿਆ ਸੀ।
Amarnath Yatra 2023: ਪਵਿੱਤਰ ਅਮਰਨਾਥ ਯਾਤਰਾ 1 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ। ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਬਾਰਡਰ ਰੋਡਜ਼ ਆਰਗੇਨਾਈਜੇਸ਼ਨ (BRO) ਅਮਰਨਾਥ ਯਾਤਰਾ ਦੇ ਰੂਟ ਦੀ ਮੁਰੰਮਤ ਦਾ ਕੰਮ 15 ਜੂਨ ਤੱਕ ਪੂਰਾ ਕਰ ਲਵੇਗੀ। ਇਸ ਵਿੱਚ ਬਾਲਟਾਲ ਤੋਂ ਪਵਿੱਤਰ ਗੁਫਾ ਤੱਕ ਦੇ ਯਾਤਰਾ ਟ੍ਰੈਕ ਦਾ ਰੱਖ-ਰਖਾਅ PWD (R&B) ਦੁਆਰਾ ਕੀਤਾ ਜਾਂਦਾ ਹੈ ਅਤੇ ਚੰਦਨਵਾੜੀ ਤੋਂ ਪਵਿੱਤਰ ਗੁਫਾ ਤੱਕ ਦੇ ਟ੍ਰੈਕ ਦੀ ਦੇਖਭਾਲ ਪਹਿਲਗਾਮ ਵਿਕਾਸ ਅਥਾਰਟੀ ਦੁਆਰਾ ਕੀਤੀ ਜਾਂਦੀ ਹੈ।
ਅਮਰਨਾਥ ਗੁਫਾ ਨੂੰ ਜਾਣ ਵਾਲੀ ਸੜਕ ਦੇ ਰੱਖ-ਰਖਾਅ ਅਤੇ ਨਿਰਮਾਣ ਦਾ ਕੰਮ ਸਤੰਬਰ 2022 ਵਿੱਚ ਹੀ ਬੀਆਰਓ ਨੂੰ ਸੌਂਪਿਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬੀਆਰਓ ਦੇ ਕਾਰਜ ਖੇਤਰ ਵਿੱਚ ਸੜਕਾਂ ਤੋਂ ਬਰਫ਼ ਹਟਾਉਣਾ, ਸੜਕਾਂ ਨੂੰ ਚੌੜਾ ਕਰਨਾ ਅਤੇ ਸਾਰੇ ਫੁੱਟ ਪੁੱਲਾਂ ਨੂੰ ਬਹਾਲ ਕਰਨਾ ਆਦਿ ਸ਼ਾਮਲ ਹਨ।
31 ਅਗਸਤ ਤੱਕ ਚਲੇਗੀ ਯਾਤਰਾ
ਇਸ ਤੋਂ ਪਹਿਲਾਂ ਬਾਲਟਾਲ ਤੋਂ ਪਵਿੱਤਰ ਗੁਫਾ ਤੱਕ ਦੇ ਤੀਰਥ ਯਾਤਰਾ ਮਾਰਗ ਦਾ ਰੱਖ-ਰਖਾਅ ਲੋਕ ਨਿਰਮਾਣ ਵਿਭਾਗ, ਜੰਮੂ ਅਤੇ ਕਸ਼ਮੀਰ ਦੁਆਰਾ ਕੀਤਾ ਜਾਂਦਾ ਸੀ, ਜਦੋਂ ਕਿ ਚੰਦਨਵਾੜੀ ਤੋਂ ਮੰਦਰ ਤੱਕ ਦੇ ਰਸਤੇ ਦੀ ਜ਼ਿੰਮੇਵਾਰੀ ਪਹਿਲਗਾਮ ਵਿਕਾਸ ਅਥਾਰਟੀ ਦੀ ਸੀ। ਦੱਸ ਦਈਏ ਕਿ ਦੱਖਣੀ ਕਸ਼ਮੀਰ 'ਚ ਹਿਮਾਲਿਆ 'ਚ 3,880 ਮੀਟਰ ਦੀ ਉਚਾਈ 'ਤੇ ਸਥਿਤ ਅਮਰਨਾਥ ਗੁਫਾ ਮੰਦਰ ਦੀ ਯਾਤਰਾ 1 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ 31 ਅਗਸਤ ਤੱਕ ਜਾਰੀ ਰਹੇਗੀ।
ਇਹ ਵੀ ਪੜ੍ਹੋ: Ravivar Daan: ਐਤਵਾਰ ਨੂੰ ਇਨ੍ਹਾਂ ਚੀਜ਼ਾਂ ਦਾ ਕਰੋ ਦਾਨ, ਵਧੇਗਾ ਮਾਨ-ਸਨਮਾਨ
ਪਹਿਲਾਂ ਹੀ ਜਾਰੀ ਹੋ ਗਿਆ ਸੀ ਬਜਟ
ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਇਨ੍ਹਾਂ ਰੂਟਾਂ ਨੂੰ ਠੀਕ ਕਰਨ ਲਈ ਪਹਿਲਾਂ ਹੀ ਬੀਆਰਓ ਨੂੰ ਫੰਡ ਜਾਰੀ ਕਰ ਦਿੱਤਾ ਸੀ, ਜਿਸ ਤੋਂ ਬਾਅਦ ਮਾਰਚ 2023 ਵਿੱਚ ਹੀ ਇੱਥੇ ਕੰਮ ਸ਼ੁਰੂ ਹੋਇਆ ਸੀ। ਹੁਣ ਤੱਕ ਅਮਰਨਾਥ ਯਾਤਰਾ ਦੇ ਰੂਟਾਂ ਨੂੰ ਠੀਕ ਕਰਨ ਲਈ ਅੱਠ ਡੋਜ਼ਰ, ਜੇਸੀਬੀ ਅਤੇ ਲਗਭਗ 1100 ਮਜ਼ਦੂਰ ਕੰਮ ਕਰ ਰਹੇ ਹਨ। ਹਾਲਾਂਕਿ, ਅਪ੍ਰੈਲ ਅਤੇ ਮਈ 2023 ਦੇ ਦੌਰਾਨ, ਕਸ਼ਮੀਰ ਦੇ ਉੱਚੇ ਇਲਾਕਿਆਂ ਵਿੱਚ ਬਰਫਬਾਰੀ ਅਤੇ ਬਾਰਿਸ਼ ਹੋਈ, ਜਿਸ ਤੋਂ ਬਾਅਦ ਕੰਮ ਕਾਫ਼ੀ ਹੌਲੀ ਹੋ ਗਿਆ।
ਇਸ ਵਾਰ ਟ੍ਰੈਕ 'ਤੇ ਪਿਛਲੇ ਸਾਲਾਂ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਬਰਫਬਾਰੀ ਹੋਈ ਹੈ ਅਤੇ ਪੂਰੇ ਰੂਟ 'ਤੇ ਅਜੇ ਵੀ ਦਸ ਤੋਂ ਵੀਹ ਫੁੱਟ ਬਰਫ ਪਈ ਹੋਈ ਹੈ ਪਰ ਬੀਆਰਓ ਨੇ ਸਮੇਂ ਸਿਰ ਕੰਮ ਕਰਨ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਲੈਫਟੀਨੈਂਟ ਜਨਰਲ ਰਾਜੀਵ ਚੌਧਰੀ, ਡੀਜੀ ਬੀਆਰਓ ਨੇ ਸ਼ਨੀਵਾਰ ਨੂੰ ਬਾਲਟਾਲ ਅਤੇ ਚੰਦਨਵਾੜੀ ਦਾ ਦੌਰਾ ਕੀਤਾ ਅਤੇ ਯਾਤਰਾ ਦੇ ਦੋਵੇਂ ਮਾਰਗਾਂ 'ਤੇ ਕੰਮ ਦੀ ਪ੍ਰਗਤੀ ਦਾ ਮੁਆਇਨਾ ਕੀਤਾ।
ਅਮਰਨਾਥ ਯਾਤਰਾ 2023 ਵਿੱਚ ਅਪਲਾਈ ਕਰਨ ਲਈ ਉਮਰ ਨਿਰਧਾਰਤ ਕੀਤੀ ਗਈ ਹੈ, ਜਿਸ ਵਿੱਚ ਤੁਹਾਡੀ ਉਮਰ 13 ਤੋਂ 75 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਜੇਕਰ ਕੋਈ ਔਰਤ 6 ਮਹੀਨੇ ਤੋਂ ਜ਼ਿਆਦਾ ਦੀ ਗਰਭਵਤੀ ਹੈ ਤਾਂ ਉਹ ਇਸ ਯਾਤਰਾ 'ਚ ਹਿੱਸਾ ਨਹੀਂ ਲੈ ਸਕਦੀ।