Lohri 2022: ਲੋਹੜੀ ਦੀ ਅੱਗ 'ਚ ਕਿਉਂ ਪਾਉਂਦੇ ਤਿਲ, ਮੂੰਗਫਲੀ, ਮੱਕੀ ਆਦਿ ਚੀਜ਼ਾਂ? ਕੀ ਹੈ ਕਾਰਨ
ਲੋਹੜੀ ਦਾ ਤਿਉਹਾਰ ਮਕਰ ਸੰਕ੍ਰਾਂਤੀ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਪੰਜਾਬ 'ਚ ਲੋਹੜੀ ਦੇ ਤਿਉਹਾਰ ਦਾ ਮਹੱਤਵ ਜ਼ਿਆਦਾ ਮੰਨਿਆ ਜਾਂਦਾ ਹੈ।
Lohri 2022: ਲੋਹੜੀ ਉੱਤਰ ਭਾਰਤ 'ਚ ਖ਼ਾਸ ਕਰਕੇ ਪੰਜਾਬ, ਹਰਿਆਣਾ ਤੇ ਨਾਲ ਲੱਗਦੇ ਸੂਬਿਆਂ 'ਚ ਮਨਾਈ ਜਾਂਦੀ ਹੈ। ਲੋਹੜੀ (Lohri 2022) ਨੂੰ ਪਹਿਲਾਂ ਤਿਲੋੜੀ ਕਿਹਾ ਜਾਂਦਾ ਸੀ। ਤਿਲੋੜੀ ਸ਼ਬਦ ਤਿਲ ਤੇ ਰੋੜੀ (ਗੁੜ ਦਾ ਗੋਲਾ) ਸ਼ਬਦਾਂ ਤੋਂ ਬਣਿਆ ਹੈ ਜੋ ਹੁਣ ਲੋਹੜੀ ਦੇ ਨਾਂ ਨਾਲ ਮਸ਼ਹੂਰ ਹੋ ਗਿਆ ਹੈ। ਜਾਣੋ ਇਸ ਤਿਉਹਾਰ ਨਾਲ ਜੁੜੀਆਂ ਖਾਸ ਗੱਲਾਂ ਬਾਰੇ...
ਲੋਹੜੀ ਕਿਵੇਂ ਮਨਾਈ ਜਾਂਦੀ ਹੈ?
ਛੋਟੇ ਬੱਚੇ ਲੋਹੜੀ ਤੋਂ ਕੁਝ ਦਿਨ ਪਹਿਲਾਂ ਹੀ ਲੋਹੜੀ ਦੀ ਤਿਆਰੀ ਸ਼ੁਰੂ ਕਰ ਦਿੰਦੇ ਹਨ। ਉਹ ਲੋਹੜੀ ਲਈ ਲੱਕੜ, ਸੁੱਕੇ ਮੇਵੇ, ਰਿਉੜੀਆਂ, ਮੂੰਗਫਲੀ ਆਦਿ ਇਕੱਠੀਆਂ ਕਰਨ ਲੱਗ ਜਾਂਦੇ ਹਨ। ਲੋਹੜੀ ਵਾਲੇ ਦਿਨ ਸ਼ਾਮ ਨੂੰ ਲੋਕ ਇਕੱਠੇ ਹੁੰਦੇ ਹਨ ਤੇ ਅੱਗ ਬਾਲੀ ਜਾਂਦੀ ਹੈ। ਇਸ ਸ਼ੁਭ ਮੌਕੇ 'ਤੇ ਲੋਕ ਗੀਤ ਗਾ ਕੇ ਵਧਾਈ ਦਿੰਦੇ ਹਨ। ਲੋਕ ਅੱਗ ਦੇ ਆਲੇ-ਦੁਆਲੇ ਘੁੰਮਦੇ ਹਨ ਤੇ ਨੱਚਦੇ ਤੇ ਗਾਉਂਦੇ ਹਨ।
ਇਸ ਦੇ ਨਾਲ ਹੀ ਰਿਉੜੀ, ਮੂੰਗਫਲੀ, ਖੇਲ, ਮੱਕੀ ਦੇ ਦਾਣੇ ਵੀ ਅਗਨੀ ਭੇਟ ਕੀਤੇ ਜਾਂਦੇ ਹਨ। ਜਿਸ ਘਰ 'ਚ ਨਵਾਂ ਵਿਆਹ ਜਾਂ ਬੱਚਾ ਹੋਇਆ ਹੋਵੇ ਤੇ ਜਿਸ ਦੇ ਵਿਆਹ ਤੋਂ ਬਾਅਦ ਬੱਚੇ ਦੀ ਪਹਿਲੀ ਲੋਹੜੀ ਜਾਂ ਪਹਿਲੀ ਲੋਹੜੀ ਹੋਵੇ, ਉਸ ਘਰ ਨੂੰ ਵਿਸ਼ੇਸ਼ ਵਧਾਈ ਦਿੱਤੀ ਜਾਂਦੀ ਹੈ। ਨਵਾਂ ਲਾੜਾ-ਲਾੜੀ ਅੱਗ ਦੇ ਆਲੇ-ਦੁਆਲੇ ਘੁੰਮ ਕੇ ਆਪਣੇ ਆਉਣ ਵਾਲੇ ਜੀਵਨ ਦੀ ਖੁਸ਼ਹਾਲੀ ਲਈ ਅਰਦਾਸ ਕਰਦੇ ਹਨ ਤੇ ਬਜ਼ੁਰਗਾਂ ਦੇ ਚਰਨ ਛੋਹ ਕੇ ਅਸ਼ੀਰਵਾਦ ਪ੍ਰਾਪਤ ਕਰਦੇ ਹਨ।
ਇਹ ਚੀਜ਼ਾਂ ਲੋਹੜੀ ਦੀ ਅੱਗ 'ਚ ਕਿਉਂ ਪਾਈਆਂ ਜਾਂਦੀਆਂ?
ਲੋਹੜੀ ਦੇ ਮੌਕੇ 'ਤੇ ਲੋਕ ਘਰ ਦੇ ਵਿਹੜੇ 'ਚ ਅੱਗ ਬਾਲ ਕੇ ਤਿਲ, ਮੂੰਗਫਲੀ, ਰਿਉੜੀ, ਗੁੜ, ਗੱਚਕ ਤੇ ਮੱਕੀ ਆਦਿ ਚੜ੍ਹਾਉਂਦੇ ਹਨ। ਅਜਿਹਾ ਲੋਕ ਸੂਰਜ ਤੇ ਅਗਨੀ ਦੇਵਤਾ ਦਾ ਸ਼ੁਕਰਾਨਾ ਕਰਨ ਲਈ ਕਰਦੇ ਹਨ, ਕਿਉਂਕਿ ਉਨ੍ਹਾਂ ਦੀ ਕਿਰਪਾ ਨਾਲ ਹੀ ਫ਼ਸਲ ਚੰਗੀ ਹੁੰਦੀ ਹੈ।
ਸ਼ਾਸਤਰਾਂ ਅਨੁਸਾਰ ਰਿਉੜੀ, ਤਿਲ, ਮੂੰਗਫਲੀ, ਗੁੜ, ਗੱਚਕ ਨੂੰ ਅੱਗ 'ਚ ਸਮਰਪਿਤ ਕਰਨ ਨਾਲ ਇਹ ਸਿੱਧਾ ਪ੍ਰਮਾਤਮਾ ਤੱਕ ਪਹੁੰਚਦੀ ਹੈ। ਇਸ ਦੇ ਨਾਲ ਹੀ ਲੋਕ ਸੂਰਜ ਤੇ ਅਗਨੀ ਦੇਵ ਦਾ ਸ਼ੁਕਰਾਨਾ ਕਰਨ ਲਈ ਬੱਲੀਆਂ ਵੀ ਚੜ੍ਹਾਉਂਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਸਾਲ ਭਰ ਖੇਤੀ 'ਚ ਤਰੱਕੀ ਹੁੰਦੀ ਹੈ ਤੇ ਘਰ 'ਚ ਕਦੇ ਵੀ ਭੋਜਨ ਤੇ ਪੈਸੇ ਦੀ ਕਮੀ ਨਹੀਂ ਹੁੰਦੀ ਹੈ।
ਇਹ ਵੀ ਪੜ੍ਹੋ: Happy Lohri 2022 Wishes: ਦੋਸਤਾਂ ਤੇ ਅਜ਼ੀਜ਼ਾਂ ਲਈ ਲੋਹੜੀ ਨੂੰ ਖ਼ਾਸ ਬਣਾਓ, ਇਸ ਤਰ੍ਹਾਂ ਦਿਓ ਵਧਾਈ!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin