Patna Sahib News : ਸਿੰਘ ਸੱਜਣ ਮਗਰੋਂ ਵਿੱਕੀ ਥਾਮਸ ਦਾ ਨੌਜਵਾਨਾਂ ਨੂੰ ਸੱਦਾ, ਕਿਹਾ - ਗੁਰੂ ਲਈ ਘਰੋਂ ਨਿਕਲੋ, ਕੋਈ ਬੁਰਾਈ ਦਿਖੇ ਤਾਂ ਖੰਡਾ ਖੜਕਾਓ
ਸੋਸ਼ਲ ਮੀਡੀਆ ਉੱਪਰ ਚਰਚਿਤ ਸ਼ਖਸ਼ੀਅਤ ਵਿੱਕੀ ਥਾਮਸ ਪਿਛਲੇ ਦਿਨੀਂ ਸਿੰਘ ਸਜ ਗਏ ਹਨ। ਉਨ੍ਹਾਂ ਨੇ ਅੱਜ ਸਿੱਖੀ ਬਾਣੇ ਵਿੱਚ ਪਟਨਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਵਿੱਕੀ ਥਾਮਸ ਖਿੱਚ ਦਾ ਕੇਂਦਰ ਬਣੇ ਰਹੇ। ਨੌਜਵਾਨਾਂ ਅੰਦਰ ਉਨ੍ਹਾਂ ਨੂੰ
Patna Sahib News : ਸੋਸ਼ਲ ਮੀਡੀਆ ਉੱਪਰ ਚਰਚਿਤ ਸ਼ਖਸ਼ੀਅਤ ਵਿੱਕੀ ਥਾਮਸ ਪਿਛਲੇ ਦਿਨੀਂ ਸਿੰਘ ਸਜ ਗਏ ਹਨ। ਉਨ੍ਹਾਂ ਨੇ ਅੱਜ ਸਿੱਖੀ ਬਾਣੇ ਵਿੱਚ ਪਟਨਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਵਿੱਕੀ ਥਾਮਸ ਖਿੱਚ ਦਾ ਕੇਂਦਰ ਬਣੇ ਰਹੇ। ਨੌਜਵਾਨਾਂ ਅੰਦਰ ਉਨ੍ਹਾਂ ਨੂੰ ਮਿਲਣ ਲਈ ਉਤਸ਼ਾਹ ਵੇਖਿਆ ਗਿਆ।
ਇਸ ਦੌਰਾਨ ਵਿੱਕੀ ਥਾਮਸ ਨੇ ਏਬੀਪੀ ਸਾਂਝਾ ਨਾਲ ਖਾਸ ਗੱਲਬਾਤ ਕੀਤੀ। ਵਿੱਕੀ ਥਾਮਸ ਨੇ ਕਿਹਾ ਕਿ ਨੌਜਵਾਨ ਸਿੱਖੀ ਨਾਲ ਜੁੜਨ। ਉਨ੍ਹਾਂ ਸੱਦਾ ਦਿੱਤਾ ਕਿ ਆਪਣੇ ਗੁਰੂ ਲਈ ਘਰੋਂ ਨਿਕਲੋ ਤੇ ਮੱਥਾ ਟੇਕੋ। ਜਦੋਂ ਵੀ ਕੋਈ ਬੁਰਾਈ ਦਿਖੇ ਖੰਡਾ ਖੜਕਾਓ। ਉਨ੍ਹਾਂ ਕਿਹਾ ਕਿ ਹੁਣ ਮੇਰੇ ਕੋਲ ਪੰਜ ਕਕਾਰ ਹਨ। ਉਨ੍ਹਾਂ ਕਿਹਾ ਕਿ ਗੁਰੂ ਦੇ ਦਰ 'ਤੇ ਆ ਕੇ ਜੋ ਖੁਸ਼ੀ ਮਿਲਦੀ ਹੈ, ਉਹ ਕਿਤੇ ਵੀ ਨਹੀਂ ਮਿਲਦੀ।
ਇਸ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਅੱਜ ਤਖਤ ਪਟਨਾ ਸਾਹਿਬ ਪਹੁੰਚ ਕੇ ਮੱਥਾ ਟੇਕਿਆ ਤੇ ਸਿੱਖ ਸੰਗਤ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਾਅਦ ਅੱਜ ਅਸੀਂ ਫਿਰ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਦੇ ਰਹਿਣ ਲਈ ਇੰਤਜਾਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਗੁਰੂ ਨਾਨਕ ਦੇਵ ਜੀ ਦਾ ਵੀ ਇਸ ਧਰਤੀ ਨਾਲ ਇਤਿਹਾਸ ਜੁੜਿਆ ਹੋਇਆ ਹੈ। ਹਿੰਦੂ, ਮੁਸਲਿਮ, ਸਿੱਖ, ਇਸਾਈ ਸਾਰੇ ਲੋਕ ਪਟਨਾ ਸਾਹਿਬ ਵਿੱਚ ਆਉਣ ਵਾਲੀ ਸੰਗਤ ਦਾ ਸਵਾਗਤ ਕਰਦੇ ਹਨ। ਪੂਰੇ ਬਿਹਾਰ ਦੇ ਲੋਕ ਸਿੱਖ ਸੰਗਤ ਦੇ ਸਵਾਗਤ ਲਈ ਤਿਆਰ ਬਰ ਤਿਆਰ ਹਨ।
ਦੱਸ ਦੇਈਏ ਕਿ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਵੀ ਅੱਜ ਪਟਨਾ ਸਾਹਿਬ ਵਿਖੇ ਪਹੁੰਚੇ ਹਨ। ਇਸ ਤੋਂ ਇਲਾਵਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਅੱਜ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਪਹੁੰਚੇ ਤੇ ਸੰਗਤ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਕੀਤੇ ਗਏ ਇਤਜਾਮਾਂ ਦੀ ਸ਼ਾਲਾਘਾ ਕੀਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।