Prakash Parv of Shri Guru Ramdas: ਪ੍ਰਕਾਸ਼ ਪੁਰਬ ਮੌਕੇ ਦਰਬਾਰ ਸਾਹਿਬ ਨੂੰ 225 ਕੁਇੰਟਲ 115 ਕਿਸਮਾਂ ਦੇ ਫੁੱਲਾਂ ਨਾਲ ਸਜਾਇਆ
ਸ਼ੁੱਕਰਵਾਰ ਨੂੰ ਦਰਬਾਰ ਸਾਹਿਬ ਵਿੱਚ ਸੁੰਦਰ ਦੀਪ ਮਾਲਾ ਕੀਤੀ ਜਾਵੇਗੀ। ਰਾਤ ਦੌਰਾਨ ਇੱਕ ਵਿਸ਼ੇਸ਼ ਕਵੀ ਸੰਮੇਲਨ ਵੀ ਹੋਵੇਗਾ। ਸ਼ਾਮ ਨੂੰ ਦਰਬਾਰ ਸਾਹਿਬ ਵਿਖੇ ਆਤਿਸ਼ਬਾਜ਼ੀ ਹੋਵੇਗੀ।
ਅੰਮ੍ਰਿਤਸਰ: ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ 487ਵਾਂ ਪ੍ਰਕਾਸ਼ ਪੁਰਬ ਹੈ। ਇਸ ਮੌਕੇ ਦਰਬਾਰ ਸਾਹਿਬ ਨੂੰ 225 ਕੁਇੰਟਲ 115 ਕਿਸਮਾਂ ਦੇ ਫੁੱਲਾਂ ਨਾਲ ਸਜਾਇਆ ਗਿਆ ਹੈ। ਫੁੱਲਾਂ ਦੇ ਨਾਲ ਦੇਸ਼ ਭਰ ਦੇ ਸ਼ਰਧਾਲੂਆਂ ਨੇ ਇਸ ਨੂੰ ਸੁੰਦਰ ਲਾਈਟਾਂ ਨਾਲ ਸਜਾਇਆ ਹੈ। ਸਜਾਵਟ ਇੰਨੀ ਮਨਮੋਹਕ ਹੈ ਕਿ ਤੁਸੀਂ ਇੱਕ ਟੱਕ ਨੂੰ ਵੇਖ ਕੇ ਰਹਿ ਜਾਵੋਗੇ।
ਦੱਸ ਦਈਏ ਕਿ ਪਿਛਲੇ ਸਾਲ, ਕੋਵਿਡ ਕਾਰਨ ਲਗਪਗ 1.50 ਲੱਖ ਸ਼ਰਧਾਲੂ ਇੱਥੇ ਪਹੁੰਚੇ ਸੀ, ਪਰ ਇਸ ਸਾਲ 2 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੀ ਉਮੀਦ ਹੈ। ਹਾਸਲ ਜਾਣਕਾਰੀ ਮੁਤਾਬਕ ਥਾਈਲੈਂਡ, ਇੰਡੋਨੇਸ਼ੀਆ ਤੋਂ ਇਲਾਵਾ ਫੁੱਲਾਂ ਦੇ 5 ਟਰੱਕ ਕਲਕੱਤਾ, ਦਿੱਲੀ, ਪੁਣੇ ਤੇ ਬੰਗਲੌਰ ਤੋਂ ਆਏ ਸੀ। ਕ੍ਰਿਸਨਥੇਮਮ, ਗੁਲਾਬ, ਮੈਰੀਗੋਲਡ, ਜਰਬੇਰਾ, ਸੋਨ ਚੰਪਾ, ਲਿਲੀਅਮ, ਕਾਰਨੇਸ਼ਨ, ਟਾਈਗਰ ਫੁੱਲ, ਸਿੰਗਾਪੁਰੀਅਨ ਡ੍ਰਿਫਟ, ਸਟਾਰ ਫੁੱਲ, ਅਲਕੋਨੀਆ, ਕਮਲ ਮੈਰੀਗੋਲਡ, ਹਾਈਲੈਂਡਰ, ਕਮਲ ਤੇ ਮੋਤੀ ਦੇ ਫੁੱਲਾਂ ਦੀ ਸਜਾਵਟ ਲਈ ਵਰਤੋਂ ਕੀਤੀ ਗਈ ਹੈ।
ਸ਼ੁੱਕਰਵਾਰ ਨੂੰ ਦਰਬਾਰ ਸਾਹਿਬ ਵਿੱਚ ਸੁੰਦਰ ਦੀਪ ਮਾਲਾ ਕੀਤੀ ਜਾਵੇਗੀ। ਰਾਤ ਦੌਰਾਨ ਇੱਕ ਵਿਸ਼ੇਸ਼ ਕਵੀ ਸੰਮੇਲਨ ਵੀ ਹੋਵੇਗਾ। ਸ਼ਾਮ ਨੂੰ ਦਰਬਾਰ ਸਾਹਿਬ ਵਿਖੇ ਆਤਿਸ਼ਬਾਜ਼ੀ ਹੋਵੇਗੀ। ਲੰਗਰ ਵਿੱਚ ਸੁਆਦੀ ਪਕਵਾਨਾਂ ਦੇ ਨਾਲ ਮਿਠਾਈਆਂ ਵੀ ਵੰਡੀਆਂ ਜਾਣਗੀਆਂ।
ਪ੍ਰਕਾਸ਼ ਪੁਰਬ ਵਿਖੇ ਆਕਰਸ਼ਣ ਦਾ ਕੇਂਦਰ ਆਤਿਸ਼ਬਾਜ਼ੀ ਹੋਵੇਗੀ। ਇਹ ਪ੍ਰਦੂਸ਼ਣ ਰਹਿਤ ਤੇ ਵਾਤਾਵਰਣ ਪੱਖੀ ਆਤਿਸ਼ਬਾਜ਼ੀ ਹੋਵੇਗੀ, ਜਿਸ ਲਈ 15 ਮੈਂਬਰਾਂ ਦੀ ਟੀਮ ਤਿਆਰ ਹੈ। ਅੱਜ ਸ਼ਾਮ ਸੁੰਦਰ ਜਲੌਅ ਵੀ ਸਜਾਏ ਜਾਣਗੇ। ਸ਼ਾਮ ਨੂੰ ਦੀਪਮਾਲਾ ਵੀ ਹੋਵੇਗੀ ਤੇ ਪੂਰੇ ਦਰਬਾਰ ਸਾਹਿਬ ਵਿੱਚ ਪਰਿਕਰਮਾ ਵਿੱਚ ਦੀਵੇ ਜਗਾਏ ਜਾਣਗੇ।
ਗੁਰੂ ਰਾਮਦਾਸ ਜੀ ਦੀਆਂ ਮਹਾਨ ਰਚਨਾਵਾਂ:
1. ਗੁਰੂ ਰਾਮਦਾਸ ਜੀ ਨੇ ਸਿੱਖਾਂ ਦੀ ਪਵਿੱਤਰ ਝੀਲ 'ਸਤੋਸ਼ਰ' ਦੀ ਉਸਾਰੀ ਕਰਵਾਈ।
2. ਗੁਰੂ ਰਾਮਦਾਸ ਲੋਕਾਂ ਪ੍ਰਤੀ ਸਹਿਣਸ਼ੀਲਤਾ ਵਿੱਚ ਵਿਸ਼ਵਾਸ ਰੱਖਦੇ ਸੀ।
3. ਗੁਰੂ ਰਾਮਦਾਸ ਨੇ ਕਈ ਕਵਿਤਾਵਾਂ ਦੀ ਰਚਨਾ ਵੀ ਕੀਤੀ। ਅੱਜ ਵੀ ਸਿੱਖ ਧਰਮ ਦੇ ਵਿਆਹਾਂ ਵਿੱਚ ਲਾਵਾਂ ਗੀਤ ਸ਼ਗਨ ਵਜੋਂ ਗਾਏ ਜਾਂਦੇ ਹਨ। ਇਨ੍ਹਾਂ ਨੂੰ 30 ਰਾਗਾਂ ਦਾ ਗਿਆਨ ਸੀ। ਉਨ੍ਹਾਂ ਨੇ ਲਗਪਗ 638 ਭਜਨਾਂ ਦੀ ਰਚਨਾ ਕੀਤੀ।
4. ਗੁਰੂ ਰਾਮਦਾਸ ਜੀ ਵੱਲੋਂ ਲਿਖੀ ਗਈ 31 ਅਸ਼ਟਪਦੀ ਤੇ 8 ਵਾਰਾਂ ਨੂੰ ਸਿੱਖਾਂ ਦੇ ਪਵਿੱਤਰ ਗ੍ਰੰਥ 'ਗੁਰੂ ਗ੍ਰੰਥ ਸਾਹਿਬ' ਵਿੱਚ ਸੰਕਲਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Gold Silver Price Today: ਕਰਵਾ ਚੌਥ ਤੋਂ ਪਹਿਲਾਂ ਖਰੀਦਣਾ ਚਾਹੁੰਦੇ ਹੋ ਸੋਨਾ ਤਾਂ ਜ਼ਰਾ ਇੱਥੇ ਵੇਖ ਲਓ ਬਾਜ਼ਾਰ 'ਚ ਤਾਜ਼ਾ ਕੀਮਤਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: