1...ਸਰਕਲ ਸਟਾਈਲ ਕਬੱਡੀ ਵਿੱਚ ਭਾਰਤ ਨੇ ਆਪਣੀ ਬਾਦਸ਼ਾਹਤ ਕਾਇਮ ਰੱਖਦਿਆਂ ਪੁਰਸ਼ ਤੇ ਮਹਿਲਾ ਵਰਗ ਦਾ ਖਿਤਾਬ ਨਾਮ ਕੀਤਾ। ਜਲਾਲਾਬਾਦ ਦੇ ਮਲਟੀਪਰਪਜ਼ ਸਪੋਰਟਸਸਟੇਡੀਅਮ ‘ਚ ਦਰਸ਼ਕਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ।
2...ਵੀਰਵਾਰ ਨੂੰ ਛੇਵੇਂ ਵਿਸ਼ਵ ਕੱਪ ਕਬੱਡੀ-2016 ਦੇ ਸਮਾਪਤੀ ਸਮਾਰੋਹ ਤੋਂ ਪਹਿਲਾਂ ਪੁਰਸ਼ ਤੇ ਮਹਿਲਾ ਵਰਗ ਦੇ ਫਾਈਨਲ ਅਤੇ ਤੀਜੀ ਪੁਜੀਸ਼ਨ ਵਾਲੇ ਮੈਚ ਖੇਡੇ ਗਏ। ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਫਾਈਨਲ ਮੁਕਾਬਲਿਆਂ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ। ਜਦਕਿ ਪ੍ਰਧਾਨਗੀ ਡਿਪਟੀ ਸੀਐਮ ਨੇ ਕੀਤੀ।
3….ਸਮਾਪਤੀ ਸਮਾਰੋਹ ਤੋਂ ਪਹਿਲਾਂ ਹੋਏ ਪੁਰਸ਼ਾਂ ਦੇ ਫਾਈਨਲ ਵਿੱਚ ਭਾਰਤ ਨੇ ਇੰਗਲੈਂਡ ਨੂੰ 62-20 ਨਾਲ ਹਰਾ ਕੇ ਲਗਾਤਾਰ ਛੇਵੀਂ ਵਾਰ ਵਿਸ਼ਵ ਕੱਪ ’ਤੇ ਕਬਜ਼ਾ ਜਮਾਉਂਦਿਆਂ ਦੋਕਰੋੜ ਰੁਪਏ ਦਾ ਪਹਿਲਾ ਇਨਾਮ ਵੀ ਜਿੱਤਿਆ।
4….ਜੇ ਪਾਸੇ ਮਹਿਲਾ ਵਰਗ ਦੇ ਫਾਈਨਲ ਵਿੱਚ ਭਾਰਤ ਦੀ ਟੀਮ ਨੇ ਅਮਰੀਕਾ ਨੂੰ 45-10 ਨਾਲ ਹਰਾ ਕੇ ਲਗਾਤਾਰ ਪੰਜਵੀਂ ਵਾਰ ਵਿਸ਼ਵ ਖਿਤਾਬ ਜਿੱਤਦਿਆਂ ਇਕ ਕਰੋੜ ਰੁਪਏ ਦੀਇਨਾਮੀ ਰਾਸ਼ੀ ਜਿੱਤੀ।
5…..ਕਬੱਡੀ ਦੇ ਮੁਕਾਬਲੇ ਤੋਂ ਬਾਅਦ ਰੰਗਾਰੰਗ ਸਮਾਪਤੀ ਸਮਾਰੋਹ ਵੀ ਹੋਇਆ ਜਿਸ ਦੌਰਾਨ ਮਿਸ ਪੂਜਾ, ਸਤਿੰਦਰ ਸੱਤੀ, ਜਸਵਿੰਦਰ ਭੱਲਾ, ਕੁਲਵਿੰਦਰ ਬਿੱਲਾ ਅਤੇ ਕਈ ਹੋਰਕਲਾਕਾਰਾਂ ਨੇ ਸਮਾਂ ਬੰਨਿਆ।
6...ਇੰਗਲੈਂਡ ਖਿਲਾਫ ਵਿਸ਼ਾਖਾਪਟਨਮ ‘ਚ ਖੇਡੇ ਜਾ ਰਹੇ ਸੀਰੀਜ਼ ਦੇ ਦੂਜੇ ਟੈਸਟ ਮੈਚ ‘ਚ ਦਮਦਾਰ ਸੈਂਕੜਾ ਜੜਨ ਤੋਂ ਬਾਅਦ ਮੈਚ ਦੇ ਦੂਜੇ ਦਿਨ ਵਿਰਾਟ ਕੋਹਲੀ ਆਪਣਾ ਵਿਕਟ ਗਵਾਬੈਠੇ। ਵਿਰਾਟ ਆਪਣੇ ਸਾਲ ਦੇ ਤੀਜੇ ਦੋਹਰੇ ਸੈਂਕੜੇ ਵਲ ਵਧਦੇ ਨਜਰ ਆ ਰਹੇ ਸਨ, ਪਰ 167 ਰਨ ਦੇ ਸਕੋਰ ‘ਤੇ ਆਊਟ ਹੋ ਗਏ
7….ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ ਦਾ ਪਹਿਲਾ ਦਿਨ ਮੀਂਹ ਕਾਰਨ ਰੱਦ ਹੋ ਗਿਆ ਸੀ। ਪਰ ਮੈਚ ਦੇ ਦੂਜੇ ਦਿਨ ਪਾਕਿਸਤਾਨੀ ਬੱਲੇਬਾਜ ਕੀਵੀਗੇਂਦਬਾਜ਼ਾਂ ਸਾਹਮਣੇ ਫਲਾਪ ਹੋ ਗਏ। ਪਾਕਿਸਤਾਨ ਦੀ ਟੀਮ ਪਹਿਲੀ ਪਾਰੀ ‘ਚ 133 ਰਨ ‘ਤੇ ਢੇਰ ਹੋ ਗਈ।
8…..ਇਸ ਮੈਚ ‘ਚ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਾਕਿਸਤਾਨੀ ਟੀਮ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ।ਨਿਊਜ਼ੀਲੈਂਡ ਲਈ ਟੈਸਟ ਮੈਚਾਂ ‘ਚ ਡੈਬਿਊ ਕਰ ਰਹੇ ਕਾਲਿਨ ਡੀਗ੍ਰੈਂਡਹੋਮ ਨੇ ਕੀਵੀ ਟੀਮ ਲਈ ਇਤਿਹਾਸਿਕ ਗੇਂਦਬਾਜ਼ੀ ਕੀਤੀ।
9..... ਪੀ.ਵੀ. ਸਿੰਧੂ ਅਤੇ ਅਜੈ ਜੈਰਾਮ ਨੇ ਚਾਈਨਾ ਓਪਨ ਟੂਰਨਾਮੈਂਟ ਦੇ ਕੁਆਟਰਫਾਈਨਲ 'ਚ ਐਂਟਰੀ ਕਰ ਲਈ ਹੈ। ਸਿੰਧੂ ਨੇ 1 ਘੰਟੇ ਤਕ ਚੱਲੇ ਕੜੇ ਮੁਕਾਬਲੇ 'ਚ ਅਮਰੀਕਾ ਦੀ ਬੀਵਨ ਝਾਂਗ ਨੂੰ ਮਾਤ ਦੇ ਦਿੱਤੀ। ਸਿੰਧੂ ਨੇ ਇਹ ਮੈਚ 18-21, 22-20, 21-17 ਦੇ ਫਰਕ ਨਾਲ ਜਿੱਤਿਆ।